ਇਜ਼ਰਾਈਲ ਤੋਂ ਭਾਰਤੀਆਂ ਦਾ ਦੂਜਾ ਜੱਥਾ ਪਹੁੰਚਿਆ ਦਿੱਲੀ
ਨਵੀਂ ਦਿੱਲੀ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ ਅੱਠਵਾਂ ਦਿਨ ਹੈ। ਭਾਰਤ ਸਰਕਾਰ ਦੇ ਅਪ੍ਰੇਸ਼ਨ 'ਅਜੇ' ਦੇ ਤਹਿਤ ਤੇਲ ਅਵੀਵ, ਇਜ਼ਰਾਈਲ ਤੋਂ ਭਾਰਤੀਆਂ ਦਾ ਦੂਜਾ ਜੱਥਾ ਅੱਜ ਸਵੇਰੇ ਦਿੱਲੀ ਪਹੁੰਚ ਗਿਆ ਹੈ। ਇਹ ਫਲਾਈਟ ਸ਼ੁੱਕਰਵਾਰ ਦੇਰ ਰਾਤ 235 ਲੋਕਾਂ ਨੂੰ ਲੈ ਕੇ ਰਵਾਨਾ ਹੋਈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ […]
By : Editor (BS)
ਨਵੀਂ ਦਿੱਲੀ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ ਅੱਠਵਾਂ ਦਿਨ ਹੈ। ਭਾਰਤ ਸਰਕਾਰ ਦੇ ਅਪ੍ਰੇਸ਼ਨ 'ਅਜੇ' ਦੇ ਤਹਿਤ ਤੇਲ ਅਵੀਵ, ਇਜ਼ਰਾਈਲ ਤੋਂ ਭਾਰਤੀਆਂ ਦਾ ਦੂਜਾ ਜੱਥਾ ਅੱਜ ਸਵੇਰੇ ਦਿੱਲੀ ਪਹੁੰਚ ਗਿਆ ਹੈ। ਇਹ ਫਲਾਈਟ ਸ਼ੁੱਕਰਵਾਰ ਦੇਰ ਰਾਤ 235 ਲੋਕਾਂ ਨੂੰ ਲੈ ਕੇ ਰਵਾਨਾ ਹੋਈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਫਲਾਈਟ 'ਚ ਸਵਾਰ ਹੋਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ। ਇਜ਼ਰਾਈਲ ਵਿੱਚ ਫਸੇ 447 ਲੋਕਾਂ ਨੂੰ ਹੁਣ ਤੱਕ ਬਚਾ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ 212 ਲੋਕ ਏਅਰ ਇੰਡੀਆ ਦੀ ਫਲਾਈਟ ਰਾਹੀਂ ਦਿੱਲੀ ਏਅਰਪੋਰਟ ਪਹੁੰਚੇ ਸਨ।
ਦੂਜੇ ਪਾਸੇ ਇਜ਼ਰਾਇਲੀ ਫੌਜ ਬੰਧਕਾਂ ਨੂੰ ਛੁਡਾਉਣ ਲਈ ਸ਼ੁੱਕਰਵਾਰ ਰਾਤ 11 ਵਜੇ ਗਾਜ਼ਾ 'ਚ ਦਾਖਲ ਹੋਈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਦੇ ਉੱਤਰੀ ਸ਼ਹਿਰਾਂ ਤੋਂ 11 ਲੱਖ ਲੋਕਾਂ ਨੂੰ ਦੱਖਣੀ ਗਾਜ਼ਾ ਜਾਣ ਦਾ ਅਲਟੀਮੇਟਮ ਦਿੱਤਾ ਸੀ।