ਦੰਦਾਂ ਦੇ ਸਸਤੇ ਇਲਾਜ ਦਾ ਘੇਰਾ ਵਧਿਆ
ਔਟਵਾ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) :ਦੰਦਾਂ ਦੇ ਸਸਤੇ ਇਲਾਜ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਕੈਨੇਡਾ ਸਰਕਾਰ ਵੱਲੋਂ ਅੱਜ ਨਵੀਂ ਯੋਜਨਾ ਦਾ ਰਸਮੀ ਐਲਾਨ ਕੀਤਾ ਜਾਵੇਗਾ। ਨਵੇਂ ਵਰ੍ਹੇ ਵਿਚ ਦਾਖਲ ਹੋਣ ਮਗਰੋਂ 18 ਸਾਲ ਤੋਂ ਘੱਟ ਉਮਰ ਵਾਲੇ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਯੋਜਨਾ ਦੇ ਘੇਰੇ ਵਿਚ ਆਉਣਗੇ ਅਤੇ ਫੈਡਰਲ ਡੈਂਟਲ ਇੰਸ਼ੋਰੈਂਸ […]
By : Editor Editor
ਔਟਵਾ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) :ਦੰਦਾਂ ਦੇ ਸਸਤੇ ਇਲਾਜ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਕੈਨੇਡਾ ਸਰਕਾਰ ਵੱਲੋਂ ਅੱਜ ਨਵੀਂ ਯੋਜਨਾ ਦਾ ਰਸਮੀ ਐਲਾਨ ਕੀਤਾ ਜਾਵੇਗਾ। ਨਵੇਂ ਵਰ੍ਹੇ ਵਿਚ ਦਾਖਲ ਹੋਣ ਮਗਰੋਂ 18 ਸਾਲ ਤੋਂ ਘੱਟ ਉਮਰ ਵਾਲੇ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਯੋਜਨਾ ਦੇ ਘੇਰੇ ਵਿਚ ਆਉਣਗੇ ਅਤੇ ਫੈਡਰਲ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਅਰਜ਼ੀਆਂ ਲੈਣ ਦਾ ਸਿਲਸਿਲਾ ਇਸੇ ਹਫਤੇ ਸ਼ੁਰੂ ਕੀਤਾ ਜਾ ਰਿਹਾ ਹੈ। ਸਰੀਰਕ ਤੌਰ ’ਤੇ ਅਸਮਰੱਥ ਕੈਨੇਡਾ ਵਾਸੀਆਂ ਲਈ ਕੋਈ ਉਮਰ ਹੱਦ ਤੈਅ ਨਹੀਂ ਕੀਤੀ ਗਈ ਅਤੇ ਉਹ ਸਿੱਧੇ ਤੌਰ ’ਤੇ ਦੰਦਾਂ ਦੇ ਸਸਤੇ ਇਲਾਕ ਦੇ ਹੱਕਦਾਰ ਹੋਣਗੇ।
18 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਕਰਵਾ ਸਕਣਗੇ ਇਲਾਜ
ਸੀ.ਪੀ. 24 ਦੀ ਰਿਪੋਰਟ ਮੁਤਾਬਕ 65 ਸਾਲ ਤੋਂ ਵੱਧ ਉਮਰ ਵਾਲੇ ਕੈਨੇਡੀਅਨ ਮਈ 2024 ਤੋਂ ਦੰਦਾਂ ਦੇ ਸਸਤੇ ਇਲਾਜ ਦੀ ਸਹੂਲਤ ਲੈ ਸਕਣਗੇ ਜਦਕਿ 18 ਸਾਲ ਤੱਕ ਘੱਟ ਉਮਰ ਵਾਲਿਆਂ ਨੂੰ ਜੂਨ ਤੋਂ ਇਹ ਸਹੂਲਤ ਮਿਲੇਗੀ। ਇਹ ਯੋਜਨਾ ਘੱਟ ਗਿਣਤੀ ਲਿਬਰਲ ਸਰਕਾਰ ਅਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦਰਮਿਆਨ ਹੋਏ ਸਮਝੌਤੇ ਤਹਿਤ ਲਿਆਂਦੀ ਗਈ ਹੈ। ਕੈਨੇਡਾ ਸਰਕਾਰ ਵੱਲੋਂ 2025 ਤੱਕ ਹਰ ਉਮਰ ਵਰਗ ਨੂੰ ਦੰਦਾਂ ਦਾ ਸਸਤਾ ਇਲਾਜ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਮੁਕੰਮਲ ਤੌਰ ’ਤੇ ਲਾਗੂ ਹੋਣ ਮਗਰੋਂ 90 ਲੱਖ ਲੋਕ ਯੋਜਨਾ ਦਾ ਫਾਇਦਾ ਉਠਾਉਣਗੇ। ਆਉਂਦੇ ਪੰਜ ਸਾਲ ਦੌਰਾਨ ਯੋਜਨਾ ’ਤੇ 13 ਅਰਬ ਡਾਲਰ ਖਰਚ ਹੋਣ ਦੀ ਸੰਭਾਵਨਾ ਹੈ ਅਤੇ ਇਹ ਕੈਨੇਡਾ ਸਰਕਾਰ ਦਾ ਸਭ ਤੋਂ ਵੱਡਾ ਸੋਸ਼ਲ ਪ੍ਰੋਗਰਾਮ ਹੋਵੇਗਾ।