ਸਲਮਾਨ ਖਾਨ ਦੀ ਫਿਲਮ ’ਟਾਈਗਰ 3’ ਦੀ ਦਹਾੜ ਹੋਈ ਕਮਜ਼ੋਰ, ਹੋਈ ਫਲਾਪ!
ਮੁੰਬਈ, 24 ਨਵੰਬਰ: ਸ਼ੇਖਰ ਰਾਏ- ਇਸ ਸਮੇਂ ਦੇਸ਼ ਭਰ ਦੇ ਦਰਸ਼ਕਾਂ ਵਿਚ ਰਣਬੀਰ ਕਪੂਰ ਤੇ ਬੌਬੀ ਦਿਓਲ ਸਟਾਰਰ ਫਿਲਮ ’ਐਨੀਮਲ’ ਆਪਣਾ ਪੂਰਾ ਬਜ਼ ਕਰੀਏਟ ਕਰ ਚੁੱਕੀ ਹੈ। ਉਧਰ ਦੂਜੇ ਪਾਸੇ ਸਿਨੇਮਾ ਘਰਾਂ ਵਿਚੋਂ ਟਾਈਗਰ ਦੀ ਦਹਾੜ ਕਮਜ਼ੋਰ ਹੋ ਗਈ ਹੈ। ਜੀ ਹਾਂ ਸਲਮਾਨ ਖਾਨ ਦੀ ਮੋਸਟ ਅਵੇਟਡ ਫਿਲਮ ’ਟਾਈਗਰ 3’ ਉਮੀਦ ਦੇ ਮੁਤਾਬਕ ਕਾਰੋਬਾਰ ਨਹੀਂ […]
By : Editor Editor
ਮੁੰਬਈ, 24 ਨਵੰਬਰ: ਸ਼ੇਖਰ ਰਾਏ- ਇਸ ਸਮੇਂ ਦੇਸ਼ ਭਰ ਦੇ ਦਰਸ਼ਕਾਂ ਵਿਚ ਰਣਬੀਰ ਕਪੂਰ ਤੇ ਬੌਬੀ ਦਿਓਲ ਸਟਾਰਰ ਫਿਲਮ ’ਐਨੀਮਲ’ ਆਪਣਾ ਪੂਰਾ ਬਜ਼ ਕਰੀਏਟ ਕਰ ਚੁੱਕੀ ਹੈ। ਉਧਰ ਦੂਜੇ ਪਾਸੇ ਸਿਨੇਮਾ ਘਰਾਂ ਵਿਚੋਂ ਟਾਈਗਰ ਦੀ ਦਹਾੜ ਕਮਜ਼ੋਰ ਹੋ ਗਈ ਹੈ। ਜੀ ਹਾਂ ਸਲਮਾਨ ਖਾਨ ਦੀ ਮੋਸਟ ਅਵੇਟਡ ਫਿਲਮ ’ਟਾਈਗਰ 3’ ਉਮੀਦ ਦੇ ਮੁਤਾਬਕ ਕਾਰੋਬਾਰ ਨਹੀਂ ਕਰ ਪਾਈ ਇਥੋਂ ਤੱਕ ਕੇ ਸ਼ਾਹਰੁਖ ਖਾਨ ਸਟਾਰਰ ਯਸ਼ ਰਾਜ ਫਿਲਮਜ਼ ਸਪਾਈ ਯੂਨੀਵਰਸ ਦੀ ਪਿਛਲੀ ਫਿਲਮ ’ਪਠਾਨ’ ਤੋਂ ਵੀ ’ਟਾਈਗਰ 3’ ਪਿੱਛੇ ਰਹਿ ਗਈ। ਇਹ ਫਿਲਮ ਦੇਸ਼ ਭਰ ਤੋਂ ਮੁਸ਼ਕਿਲ ਨਾਲ 250 ਕਰੋੜ ਰੁਪਏ ਦੀ ਹੀ ਕਮਾਈ ਕਰ ਪਾਈ ਹੈ। ਜੋ ਕਿ ਟਾਈਗਰ ਜਿੰਦਾ ਹੈ ਦੀ ਕਮਾਈ ਤੋਂ ਵੀ ਘੱਟ ਹੈ। ’ਟਾਈਗਰ 3’ ਕਿਵੇਂ ਫਲਾਪ ਹੋ ਗਈ ਆਓ ਤੁਹਾਨੂੰ ਵੀ ਦੱਸਦੇ ਹਾਂ।
ਸਲਮਾਨ ਖਾਨ ਦੀ ਫਿਲਮ ’ਟਾਈਗਰ 3’ ਆਪਣੀ ਰਿਲੀਜ਼ ਦੇ ਲਗਭਗ ਦੋ ਹਫਤਿਆਂ ਬਾਅਦ ਦੇਸ਼ ਭਰ ਵਿੱਚ ਮੁਸ਼ਕਿਲ ਨਾਲ 250 ਕਰੋੜ ਰੁਪਏ ਕਮਾ ਸਕੀ ਹੈ। ਫਿਲਮ ਦੁਨੀਆ ਭਰ ’ਚ 400 ਕਰੋੜ ਰੁਪਏ ਦੀ ਕਮਾਈ ਕਰਨ ’ਚ ਵੀ ਕਾਮਯਾਬ ਰਹੀ ਹੈ। ਜਦੋਂ ਕਿ ’ਟਾਈਗਰ’ ਫਰੈਂਚਾਇਜ਼ੀ ਦੀ ਪਿਛਲੀ ਫਿਲਮ ’ਟਾਈਗਰ 2’ ਨੇ ਭਾਰਤ ’ਚ ਕਰੀਬ 340 ਕਰੋੜ ਰੁਪਏ ਅਤੇ ਦੁਨੀਆ ਭਰ ’ਚ 550 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਅਜਿਹੇ ’ਚ ’ਟਾਈਗਰ 3’ ਲਈ ’ਟਾਈਗਰ ਜ਼ਿੰਦਾ’ ਦੀ ਕਮਾਈ ਦੇ ਅੰਕੜਿਆਂ ਨੂੰ ਛੂਹਣਾ ਵੀ ਵੱਡੀ ਚੁਣੌਤੀ ਜਾਪਦੀ ਹੈ।
ਜੇਕਰ ਅਸੀਂ ਸਪਾਈ ਯੂਨੀਵਰਸ ਦੀ ਪਿਛਲੀ ਫਿਲਮ ਸ਼ਾਹਰੁਖ ਖਾਨ ਦੀ ’ਪਠਾਨ’ ਦੀ ਗੱਲ ਕਰੀਏ ਤਾਂ ਇਸ ਨੇ ਦੇਸ਼ ਭਰ ’ਚ ਲਗਭਗ 550 ਕਰੋੜ ਰੁਪਏ ਅਤੇ ਦੁਨੀਆ ਭਰ ’ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਮੰਨਿਆ ਜਾ ਰਿਹਾ ਸੀ ਕਿ ਸਪਾਈ ਯੂਨੀਵਰਸ ਦੀ ਅਗਲੀ ਫਿਲਮ ’ਟਾਈਗਰ 3’ ਕਿੰਗ ਖਾਨ ਦੀ ’ਪਠਾਨ’ ਦੀ ਕਮਾਈ ਦਾ ਰਿਕਾਰਡ ਤੋੜ ਦੇਵੇਗੀ ਪਰ ਹੁਣ ਤੱਕ ਇਹ ’ਪਠਾਨ’ ਦੀ ਅੱਧੀ ਵੀ ਕਮਾਈ ਨਹੀਂ ਕਰ ਸਕੀ ਹੈ। ਮਾਹਿਰਾਂ ਦੀ ਮੰਨੀਏ ਤਾਂ ਅਗਲੇ ਹਫਤੇ ਰਣਬੀਰ ਕਪੂਰ ਦੀ ’ਐਨੀਮਲ’ ਅਤੇ ਵਿੱਕੀ ਕੌਸ਼ਲ ਦੀ ’ਸੈਮ ਬਹਾਦਰ’ ਦੇ ਰਿਲੀਜ਼ ਹੋਣ ਤੋਂ ਬਾਅਦ ’ਟਾਈਗਰ’ ਕੋਲ ਕਮਾਈ ਕਰਨ ਲਈ ਬਹੁਤਾ ਸਿਨੇਮਾ ਨਹੀਂ ਬਚੇਗਾ।
ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਵਰਗੇ ਵੱਡੇ ਸਿਤਾਰਿਆਂ ਵਾਲੀ ਫਿਲਮ ’ਟਾਈਗਰ 3’ ਨੂੰ ਦੀਵਾਲੀ ’ਤੇ ਰਿਲੀਜ਼ ਹੋਣ ਦੇ ਬਾਵਜੂਦ ਬਾਕਸ ਆਫਿਸ ’ਤੇ ਕਮਜ਼ੋਰ ਹੁੰਗਾਰਾ ਕਿਉਂ ਮਿਲਿਆ। ਰਿਲੀਜ਼ ਦੇ ਪਹਿਲੇ ਤਿੰਨ ਦਿਨਾਂ ’ਚ 150 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਛੂਹਣ ਵਾਲੀ ’ਟਾਈਗਰ 3’ ਦਾ ਕਲੈਕਸ਼ਨ ਪਹਿਲੇ ਵੀਕੈਂਡ ਤੋਂ ਬਾਅਦ ਤੇਜ਼ੀ ਨਾਲ ਹੇਠਾਂ ਚਲਾ ਗਿਆ।
ਮਾਹਿਰਾਂ ਦੀ ਮੰਨੀਏ ਤਾਂ ਫਿਲਮ ਦੀ ਕਮਜ਼ੋਰ ਕਹਾਣੀ ਕਾਰਨ ਦਰਸ਼ਕਾਂ ਨੇ ਇਸ ਨੂੰ ਚੰਗਾ ਹੁੰਗਾਰਾ ਨਹੀਂ ਦਿੱਤਾ। ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਸ਼ਾਹਰੁਖ ਖਾਨ ਨੂੰ ਪਠਾਨ ਅਤੇ ਰਿਤਿਕ ਰੋਸ਼ਨ ਨੂੰ ਕਬੀਰ ਦੇ ਰੂਪ ਵਿੱਚ ਦਿਖਾਇਆ, ਪਰ ਫਿਰ ਵੀ ਦਰਸ਼ਕਾਂ ਨੇ ਮਾਊਥ ਪਬਲੀਸਿਟੀ ਦੀ ਕਮਜ਼ੋਰੀ ਕਾਰਨ ਪਹਿਲੇ ਹਫਤੇ ਬਾਅਦ ਸਲਮਾਨ ਦੀ ਫਿਲਮ ਨੂੰ ਰੱਦ ਕਰ ਦਿੱਤਾ। ਫਿਲਮ ਦਾ ਸੰਗੀਤ ਹੀ ਨਹੀਂ ਦਰਸ਼ਕਾਂ ਨੂੰ ਪਸੰਦ ਨਹੀਂ ਆਇਆ ਸਗੋਂ ਇਸ ਦੀ ਕਮਜ਼ੋਰ ਸਕਰੀਨਪਲੇਅ ਅਤੇ ਪਾਕਿਸਤਾਨੀ ਐਂਗਲ ਕਾਰਨ ਵੀ ਦਰਸ਼ਕਾਂ ਨੂੰ ਪਸੰਦ ਨਹੀਂ ਆਇਆ।
ਫਿਲਮ ਟਾਈਗਰ 3 ਦੀਵਾਲੀ ਵੀਕੈਂਡ ’ਤੇ ਲਕਸ਼ਮੀ ਪੂਜਾ ਵਾਲੇ ਦਿਨ ਰਿਲੀਜ਼ ਹੋਈ ਸੀ। ਪਰ ਫਿਲਮ ਦੇ ਮੇਕਰਸ ਨੂੰ ਇਸ ਦਾ ਜ਼ਿਆਦਾ ਫਾਇਦਾ ਨਹੀਂ ਹੋਇਆ। ਐਤਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦੀਵਾਲੀ ਦੇ ਤਿਉਹਾਰ ਕਾਰਨ ਪਹਿਲੇ ਹੀ ਦਿਨ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ। ਜਦੋਂਕਿ ਦੀਵਾਲੀ ਦੇ ਅਗਲੇ ਦਿਨ ਫਿਲਮ ਨੇ ਯਕੀਨੀ ਤੌਰ ’ਤੇ ਬੰਪਰ ਪ੍ਰਦਰਸ਼ਨ ਕੀਤਾ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਫਿਲਮ ਦੀਵਾਲੀ ਦੇ ਵੀਕੈਂਡ ’ਤੇ ਰਿਲੀਜ਼ ਹੋਣ ਵਾਲੀਆਂ ਹੋਰ ਫਿਲਮਾਂ ਦੇ ਨਾਲ ਧਨਤੇਰਸ ’ਤੇ ਰਿਲੀਜ਼ ਹੁੰਦੀ ਤਾਂ ਹੁਣ ਤੱਕ ਇਹ ਆਸਾਨੀ ਨਾਲ ਟਾਈਗਰ 2 ਤੋਂ ਜ਼ਿਆਦਾ ਕਮਾਈ ਕਰ ਸਕਦੀ ਸੀ। ਦਰਅਸਲ, ਦੀਵਾਲੀ ਦੇ ਖਾਸ ਦਿਨ ’ਤੇ ਰਿਲੀਜ਼ ਹੋਣ ਕਾਰਨ ਫਿਲਮ ਟਾਈਗਰ 3 ਨੂੰ ਕਮਾਈ ਕਰਨ ਲਈ ਦੋ ਦਿਨ ਘੱਟ ਮਿਲੇ ਹਨ।
ਇਸ ਦੇ ਨਾਲ ਹੀ ਕਮਜੋਰ ਕੰਟੈਂਟ ਕਾਰਨ ਵੀਕੈਂਡ ਤੋਂ ਬਾਅਦ ਦਰਸ਼ਕਾਂ ਨੇ ਫਿਲਮ ਨੂੰ ਨਕਾਰ ਦਿੱਤਾ। ਹਾਲਾਂਕਿ ਜੇਕਰ ਫਿਲਮ ਧਨਤੇਰਸ ’ਤੇ ਰਿਲੀਜ਼ ਹੁੰਦੀ ਤਾਂ ਇਸ ਨੂੰ ਬੰਪਰ ਐਡਵਾਂਸ ਬੁਕਿੰਗ ਦਾ ਫਾਇਦਾ ਹੁੰਦਾ। ਓਪਨਿੰਗ ਵੀਕੈਂਡ ’ਤੇ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਕ੍ਰੇਜ਼ ਸੀ, ਜਿਸ ਕਾਰਨ ਸਲਮਾਨ ਦੇ ਕਈ ਪ੍ਰਸ਼ੰਸਕ ਸਵੇਰ ਦੇ ਸ਼ੋਅ ਦੌਰਾਨ ਸਿਨੇਮਾਘਰਾਂ ’ਚ ਪਹੁੰਚੇ।