ਜਲੰਧਰ ’ਚ NRI ਦੇ ਕਤਲ ਦੀ ਅਸਲ ਵਜ੍ਹਾ ਆਈ ਸਾਹਮਣੇ
ਜਲੰਧਰ, (ਰਾਜੂ ਗੁਪਤਾ) : ਜਲੰਧਰ ’ਚ 11 ਸਾਲ ਬਾਅਦ ਅਮਰੀਕਾ ਤੋਂ ਆਏ ਐਨਆਰਆਈ ਦੇ ਕਤਲ ਦੀ ਅਸਲ ਵਜ੍ਹਾ ਸਾਹਮਣੇ ਆ ਗਈ ਹੈ। ਹਮਲਾਵਰ ਦੇ ਸੈਰੰਡਰ ਕਰਨ ਮਗਰੋਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਦਲਜੀਤ ਸਿੰਘ ਨਾਲ ਇਹ ਘਟਨਾ ਵਾਪਰੀ ਐ। ਗ੍ਰਿਫ਼ਤਾਰ ਕੀਤੇ ਗਏ ਹਮਲਾਵਰ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ, […]
By : Editor Editor
ਜਲੰਧਰ, (ਰਾਜੂ ਗੁਪਤਾ) : ਜਲੰਧਰ ’ਚ 11 ਸਾਲ ਬਾਅਦ ਅਮਰੀਕਾ ਤੋਂ ਆਏ ਐਨਆਰਆਈ ਦੇ ਕਤਲ ਦੀ ਅਸਲ ਵਜ੍ਹਾ ਸਾਹਮਣੇ ਆ ਗਈ ਹੈ। ਹਮਲਾਵਰ ਦੇ ਸੈਰੰਡਰ ਕਰਨ ਮਗਰੋਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਦਲਜੀਤ ਸਿੰਘ ਨਾਲ ਇਹ ਘਟਨਾ ਵਾਪਰੀ ਐ।
ਗ੍ਰਿਫ਼ਤਾਰ ਕੀਤੇ ਗਏ ਹਮਲਾਵਰ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਰਿਮਾਂਡ ’ਤੇ ਭੇਜ ਦਿੱਤਾ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਜਲੰਧਰ ਦੇ ਰਿਜ਼ੌਰਟ ਵਿੱਚ ਬੱਚੀ ਦੇ ਜਨਮ ਦਿਨ ਪਾਰਟੀ ਵਿੱਚ ਅਮਰੀਕਾ ਤੋਂ ਆਏ ਐਨਆਰਆਈ ਦਾ ਰਿਸ਼ਤੇਦਾਰ ਵੱਲੋਂ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤਰਨ ਤਰਨ ਨਾਲ ਸਬੰਧਤ ਐਨਆਰਆਈ ਦਲਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਮਗਰੋਂ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਮੁਢਲੀ ਜਾਣਕਾਰੀ ’ਚ ਸਾਹਮਣੇ ਆਇਆ ਹੈ ਕਿ ਕੋਈ ਪੁਰਾਣੀ ਰੰਜਿਸ਼ ਦੇ ਚਲਦਿਆਂ ਹੀ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਜਲੰਧਰ ਦੇ ਢਿੱਲੋਂ ਰਿਜ਼ੌਰਟ ਵਿੱਚ ਇੱਕ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਤਰਨ ਤਾਰਨ ਨਾਲ ਸਬੰਧਤ ਐਨਆਰਆਈ ਦਲਜੀਤ ਸਿੰਘ ਵੀ ਇਸ ਪਾਰਟੀ ਵਿੱਚ ਪੁੱਜਿਆ ਸੀ। ਉਹ 11 ਸਾਲ ਬਾਅਦ ਅਮਰੀਕਾ ਤੋਂ ਪੰਜਾਬ ਆਇਆ ਸੀ ਤੇ ਦੋ ਦਿਨ ਬਾਅਦ ਹੀ ਉਸ ਨੇ ਵਿਦੇਸ਼ ਵਾਪਸ ਜਾਣਾ ਸੀ, ਪਰ ਪਾਰਟੀ ਵਿੱਚ ਤਰਨ ਤਾਰਨ ਨਾਲ ਸਬੰਧਤ ਦੱਸੇ ਜਾ ਰਹੇ ਉਸ ਦੇ ਇੱਕ ਰਿਸ਼ਤੇਦਾਰ ਨੇ ਹੀ ਉਸ ’ਤੇ ਫਾਇਰ ਕਰ ਦਿੱਤੇ।
ਇਸ ਦੌਰਾਨ ਇੱਕ ਗੋਲੀ ਦਲਜੀਤ ਸਿੰਘ ਦੇ ਛਾਤੀ ਤੇ ਦੂਜੀ ਸਿਰ ’ਚ ਵੱਜੀ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਵਾਰਦਾਤ ਤੋਂ ਅੱਧਾ ਘੰਟਾ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਥਾਣਾ ਰਾਮਾਮੰਡੀ ਦੀ ਪੁਲਿਸ ਨੇ ਦਲਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਤਰਨ ਤਾਰਨ ਦੇ ਵਾਸੀ ਉਸ ਦੇ ਹੀ ਰਿਸ਼ਤੇਦਾਰ ਸੁਰਜੀਤ ਸਿੰਘ ਸਣੇ ਕੁਝ ਲੋਕਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਸੀ। ਹੁਣ ਸ਼ੱਕੀ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਨੇ ਇਸ ’ਤੇ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ 2 ਦਿਨ ਦੋ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦਲਜੀਤ ਸਿੰਘ ਤੇ ਸੁਰਜੀਤ ਸਿੰਘ ਵਿਚਾਲੇ ਪਹਿਲਾਂ ਰਿਜ਼ੌਰਟ ’ਚ ਬਾਥਰੂਮ ਦੇ ਨੇੜੇ ਮਾਮੂਲੀ ਝਗੜਾ ਹੋਇਆ, ਜੋ ਬਾਅਦ ਵਿੱਚ ਇੰਨਾ ਵਧ ਗਿਆ ਕਿ ਸੁਰਜੀਤ ਸਿੰਘ ਨੇ ਆਪਣੀ ਪਿਸਟਲ ਨਾਲ ਫਾਇਰ ਕਰ ਦਿੱਤੇ।