ਬਲਾਤਕਾਰ ਪੀੜਤ ਨੇ ਕੀਤੀ ਖੁਦਕੁਸ਼ੀ, ਫ਼ੋਨ 'ਚੋਂ ਮਿਲੀ ਵੀਡੀਓ ਤੋਂ ਮਾਮਲਾ ਬੇਨਕਾਬ
ਪਟਿਆਲਾ : ਪਟਿਆਲਾ ਦੇ ਭਾਦਸੋਂ ਇਲਾਕੇ ਵਿੱਚ ਜਬਰ ਜਨਾਹ ਦਾ ਸ਼ਿਕਾਰ ਹੋਏ 21 ਸਾਲਾ ਲੜਕੇ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 21 ਸਾਲਾ ਲੜਕੇ ਨੇ ਆਪਣੇ ਫੋਨ 'ਤੇ ਵੀਡੀਓ ਬਣਾ ਕੇ ਖੁਦਕੁਸ਼ੀ ਦਾ ਕਾਰਨ ਦੱਸ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ […]
By : Editor (BS)
ਪਟਿਆਲਾ : ਪਟਿਆਲਾ ਦੇ ਭਾਦਸੋਂ ਇਲਾਕੇ ਵਿੱਚ ਜਬਰ ਜਨਾਹ ਦਾ ਸ਼ਿਕਾਰ ਹੋਏ 21 ਸਾਲਾ ਲੜਕੇ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 21 ਸਾਲਾ ਲੜਕੇ ਨੇ ਆਪਣੇ ਫੋਨ 'ਤੇ ਵੀਡੀਓ ਬਣਾ ਕੇ ਖੁਦਕੁਸ਼ੀ ਦਾ ਕਾਰਨ ਦੱਸ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ 23 ਸਾਲਾ ਮੁਲਜ਼ਮ ਸੁਖਵੀਰ ਸਿੰਘ ਅਤੇ ਉਸ ਦੇ ਪਿਤਾ ਹਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਪੀੜਤਾ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਉਸ ਦੇ ਲੜਕੇ ਨਾਲ ਜਬਰ-ਜ਼ਨਾਹ ਕਰਦਾ ਸੀ। ਮੁਲਜ਼ਮ ਅਕਸਰ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਗਲਤ ਹਰਕਤਾਂ ਕਰਨ ਲੱਗੇ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਾ। ਪੁੱਤਰ ਨੇ ਜਦੋਂ ਮੁਲਜ਼ਮ ਦੇ ਪਿਤਾ ਹਰਵਿੰਦਰ ਸਿੰਘ ਨੂੰ ਦੱਸਿਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਪੱਖ ਲੈ ਕੇ ਉਸ ਦੀ ਕੁੱਟਮਾਰ ਕੀਤੀ।
ਇਸ ਬੇਇੱਜ਼ਤੀ ਤੋਂ ਤੰਗ ਆ ਕੇ ਉਸ ਨੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਮੁਲਜ਼ਮ ਖ਼ਿਲਾਫ਼ ਆਪਣੇ ਮੋਬਾਈਲ ਵਿੱਚ ਵੀਡੀਓ ਵੀ ਬਣਾਈ ਸੀ। ਇਸ ਵੀਡੀਓ ਨੂੰ ਮਿਲਣ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਸੀ।
ਭਾਦਸੋਂ ਥਾਣੇ ਦੇ ਐਸਐਚਓ ਇੰਦਰਪਾਲ ਚੌਹਾਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਘਟਨਾ ਤੋਂ ਬਾਅਦ ਪਰਿਵਾਰ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਨੂੰ ਸਮਝਾਉਣ ਤੋਂ ਬਾਅਦ ਤੁਰੰਤ ਹੜਤਾਲ ਖਤਮ ਕਰਵਾਈ ਗਈ।