ਇਟਲੀ ਦੀ ਪ੍ਰਧਾਨ ਮੰਤਰੀ ਨੇ 10 ਸਾਲ ਪੁਰਾਣਾ ਰਿਸ਼ਤਾ ਤੋੜਿਆ
ਰੋਮ, 20 ਅਕਤੂਬਰ, ਨਿਰਮਲ : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੇ ਪੱਤਰਕਾਰ ਸਾਥੀ ਆਂਦਰੇਆ ਗਿਮਬਰੂਨੋ ਤੋਂ ਵੱਖ ਹੋ ਗਈ ਹੈ। ਮੇਲੋਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤਾ ਕਿ ਐਂਡਰੀਆ ਜਿਆਮਬਰੂਨੋ ਨਾਲ ਮੇਰਾ ਰਿਸ਼ਤਾ ਇੱਥੇ ਹੀ ਖਤਮ ਹੋ ਗਿਆ। ਅਸੀਂ ਕਰੀਬ 10 ਸਾਲ ਇਕੱਠੇ ਰਹੇ। 46 ਸਾਲਾ ਇਟਲੀ ਦੀ ਪ੍ਰਧਾਨ ਮੰਤਰੀ ਨੇ […]
By : Hamdard Tv Admin
ਰੋਮ, 20 ਅਕਤੂਬਰ, ਨਿਰਮਲ : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੇ ਪੱਤਰਕਾਰ ਸਾਥੀ ਆਂਦਰੇਆ ਗਿਮਬਰੂਨੋ ਤੋਂ ਵੱਖ ਹੋ ਗਈ ਹੈ। ਮੇਲੋਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤਾ ਕਿ ਐਂਡਰੀਆ ਜਿਆਮਬਰੂਨੋ ਨਾਲ ਮੇਰਾ ਰਿਸ਼ਤਾ ਇੱਥੇ ਹੀ ਖਤਮ ਹੋ ਗਿਆ। ਅਸੀਂ ਕਰੀਬ 10 ਸਾਲ ਇਕੱਠੇ ਰਹੇ। 46 ਸਾਲਾ ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਮੇਂ ਲਈ ਸਾਡੇ ਰਸਤੇ ਵੱਖ ਹੋ ਗਏ ਹਨ। ਅਜਿਹੇ ’ਚ ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਸਵੀਕਾਰ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਜਿਆਮਬਰੂਨੋ ਅਤੇ ਮੇਲੋਨੀ ਦਾ ਵਿਆਹ ਨਹੀਂ ਹੋਇਆ ਹੈ। ਹਾਲਾਂਕਿ, ਉਹ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਉਸ ਦੀ ਸੱਤ ਸਾਲ ਦੀ ਬੇਟੀ ਵੀ ਹੈ। ਮੇਲੋਨੀ ਨੇ ਲਿਖਿਆ, ‘ਮੈਂ ਇਕੱਠੇ ਬਿਤਾਏ ਸ਼ਾਨਦਾਰ ਸਾਲਾਂ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਉਹਨਾਂ ਸਾਰੀਆਂ ਮੁਸ਼ਕਲਾਂ ਵਿੱਚ ਮੇਰੇ ਨਾਲ ਰਹਿਣ ਲਈ ਅਤੇ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼, ਸਾਡੀ ਧੀ ਜੇਨੇਵਰਾ ਦੇਣ ਲਈ ਉਸ ਦਾ ਧੰਨਵਾਦ ਕਰਦੀ ਹਾਂ।
ਇੱਕ ਟੈਲੀਵਿਜ਼ਨ ਚੈਨਲ ’ਤੇ ਇੱਕ ਮਸ਼ਹੂਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਜਿਆਮਬਰੂਨੋ ਅਗਸਤ ਵਿਚ ਉਸ ਸਮੇਂ ਆਲੋਚਨਾਵਾਂ ਨਾਲ ਘਿਰ ਗਏ ਸੀ ਜਦੋਂ ਉਨ੍ਹਾ ਨੇ ਆਪਣੇ ਸ਼ੋਅ ਵਿੱਚ ਸੁਝਾਅ ਦਿੱਤਾ ਕਿ ਔਰਤਾਂ ਬਹੁਤ ਜ਼ਿਆਦਾ ਸ਼ਰਾਬ ਨਾ ਪੀਣ ਤੇ ਬਲਾਤਕਾਰ ਤੋਂ ਬਚ ਸਕਦੀਆਂ ਹਨ। ਇਸ ’ਤੇ ਮੇਲੋਨੀ ਨੇ ਕਿਹਾ ਸੀ ਕਿ ਉਸ ਦੇ ਪਾਰਟਨਰ ਦੀਆਂ ਟਿੱਪਣੀਆਂ ਦੇ ਆਧਾਰ ’ਤੇ ਉਸ ਦਾ ਫੈਸਲਾ ਨਾ ਕੀਤਾ ਜਾਵੇ ਅਤੇ ਭਵਿੱਖ ’ਚ ਉਹ ਉਸ ਦੇ ਵਿਵਹਾਰ ਬਾਰੇ ਸਵਾਲਾਂ ਦਾ ਜਵਾਬ ਨਹੀਂ ਦੇਵੇਗੀ।
ਇਸ ਦੌਰਾਨ, ਆਪਣੇ ਸਾਥੀ ਨਾਲ ਵੱਖ ਹੋਣ ਦੇ ਸਬੰਧ ਵਿੱਚ ਐਕਸ ’ਤੇ ਆਪਣੇ ਬਿਆਨ ਵਿੱਚ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜੋ ਵੀ ਸੀ , ਮੈਂ ਉਸ ਦੀ ਰੱਖਿਆ ਕਰਾਂਗੀ ਅਤੇ ਮੈਂ ਆਪਣੀ ਸੱਤ ਸਾਲ ਦੀ ਬੱਚੀ ਦੀ ਰੱਖਿਆ ਕਰਾਂਗੀ, ਜੋ ਆਪਣੀ ਮਾਂ ਅਤੇ ਪਿਤਾ ਨੂੰ ਪਿਆਰ ਕਰਦੀ ਹੈ। ਮੈਨੂੰ ਆਪਣੀ ਮਾਂ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਮੈਂ ਆਪਣੀ ਧੀ ਨਾਲ ਖੁਸ਼ਕਿਸਮਤ ਹਾਂ। ਮੇਰੇ ਕੋਲ ਇਸ ਬਾਰੇ ਕਹਿਣ ਲਈ ਹੋਰ ਕੁਝ ਨਹੀਂ ਹੈ।
1977 ਵਿੱਚ ਰੋਮ ਵਿੱਚ ਜਨਮੀ, ਮੇਲੋਨੀ 15 ਸਾਲਾਂ ਦੀ ਸੀ ਜਦੋਂ ਉਹ ਇਟਾਲੀਅਨ ਸੋਸ਼ਲ ਮੂਵਮੈਂਟ (ਐਮਐਸਆਈ) ਯੂਥ ਵਿੰਗ ਵਿੱਚ ਸ਼ਾਮਲ ਹੋਈ। ਉਹ 2015 ਵਿੱਚ ਜਿਆਮਬਰੂਨੋ ਨੂੰ ਮਿਲੀ ਜਦੋਂ ਉਹ ਇੱਕ ਟੀਵੀ ਸ਼ੋਅ ਲਈ ਇੱਕ ਲੇਖਕ ਵਜੋਂ ਕੰਮ ਕਰ ਰਿਹਾ ਸੀ। ਮੇਲੋਨੀ ਨੇ ਇਸ ਸ਼ੋਅ ’ਚ ਹਿੱਸਾ ਲਿਆ। ਜਿਆਮਬਰੂਨੋ ਦਾ ਜਨਮ 1981 ਵਿੱਚ ਮਿਲਾਨ ਵਿੱਚ ਹੋਇਆ ਸੀ।