ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਤਸਕਰ ਨੂੰ ਪੁਲਿਸ ਨੇ ਕੀਤਾ ਕਾਬੂ
ਬਠਿੰਡਾ, 24 ਜਨਵਰੀ, ਨਿਰਮਲ : ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਬਠਿੰਡਾ ਦੇ ਨਸ਼ਾ ਤਸਕਰ ਵਿੱਕਰ ਸਿੰਘ ਨੂੰ ਯੂਪੀ ਪੁਲਿਸ ਨੇ ਬੀਤੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਆਗਰਾ ਦੀ ਤਾਜਗੰਜ ਪੁਲਿਸ ਨੇ ਏਟੀਐਮ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਬੀਤੇ ਦਿਨ ਬਠਿੰਡਾ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਨ […]
By : Editor Editor
ਬਠਿੰਡਾ, 24 ਜਨਵਰੀ, ਨਿਰਮਲ : ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ ਬਠਿੰਡਾ ਦੇ ਨਸ਼ਾ ਤਸਕਰ ਵਿੱਕਰ ਸਿੰਘ ਨੂੰ ਯੂਪੀ ਪੁਲਿਸ ਨੇ ਬੀਤੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਆਗਰਾ ਦੀ ਤਾਜਗੰਜ ਪੁਲਿਸ ਨੇ ਏਟੀਐਮ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਬੀਤੇ ਦਿਨ ਬਠਿੰਡਾ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਲਈ ਆਗਰਾ ਗਈ ਸੀ ਅਤੇ ਪੁੱਛਗਿੱਛ ਲਈ ਉਸ ਨੂੰ ਬਠਿੰਡਾ ਲੈ ਕੇ ਆਈ ਹੈ। ਮੰਗਲਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਨਸ਼ਾ ਤਸਕਰੀ ਸਮੇਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਕਤ ਸਮੱਗਲਰ ਨੂੰ ਬਠਿੰਡਾ ਪੁਲਿਸ ਨੇ ਪਿਛਲੇ ਸਾਲ 2023 ਵਿਚ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਸੀ ਪਰ ਉਹ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆ ਸਕਿਆ ਅਤੇ ਫਰਾਰ ਹੋ ਗਿਆ ਸੀ। ਉਕਤ ਤਸਕਰ ਪੰਜਾਬ ਦੇ ਇਕ ਸ਼ਕਤੀਸ਼ਾਲੀ ਮੰਤਰੀ ਦਾ ਨਜ਼ਦੀਕੀ ਰਿਹਾ ਹੈ। ਇਸ ਦੌਰਾਨ ਯੂਪੀ ਪੁਲਿਸ ਨੇ ਬੀਤੇ ਦਿਨ ਨਸ਼ਾ ਤਸਕਰ ਬਿੱਕਰ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਜਗੰਜ ਪੁਲਿਸ ਨੇ ਗ੍ਰਿਫਤਾਰ ਕੀਤੇ ਦੋਨਾਂ ਮੁਲਜ਼ਮਾਂ ਤੋਂ ਇਕ ਬ੍ਰੇਜ਼ਾ ਗੱਡੀ ਅਤੇ ਏਟੀਐਮ ਚੋਰੀ ਵਿਚ ਵਰਤੇ ਗਏ ਔਜ਼ਾਰ ਅਤੇ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਵਸਨੀਕ ਹਨ ਅਤੇ ਆਗਰਾ ਵਿਚ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤਾਂ ਜੋ ਕੋਈ ਉਨ੍ਹਾਂ ਦੀ ਪਛਾਣ ਨਾ ਕਰ ਸਕੇ।
ਆਗਰਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਮਾਮਲੇ ਦੀ ਸੂਚਨਾ ਬਠਿੰਡਾ ਪੁਲਿਸ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਭਗੌੜੇ ਕਥਿਤ ਦੋਸ਼ੀ ਨੂੰ ਪੁੱਛਗਿੱਛ ਲਈ ਬਠਿੰਡਾ ਲਿਆਉਣ ਲਈ ਇਕ ਟੀਮ ਬਣਾਈ ਸੀ। ਦੱਸ ਦਈਏ ਕਿ ਸਾਲ 2023 ਵਿਚ ਬਠਿੰਡਾ ਪੁਲਿਸ ਨੇ ਏਟੀਐੱਮ ਚੋਰੀ ਕਰਨ ਦੇ ਦੋਸ਼ ਵਿਚ ਫੜੇ ਗਏ ਮੁਲਜ਼ਮ ਬਿੱਕਰ ਸਿੰਘ ਖ਼ਿਲਾਫ਼ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਅਤੇ ਸਪਲਾਈ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ ਪਰ ਉਦੋਂ ਤੋਂ ਬਠਿੰਡਾ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ, ਜਿਸ ਕਾਰਨ ਕਥਿਤ ਦੋਸ਼ੀ ਨੇ ਕੁਝ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਨਸ਼ਾ ਤਸਕਰੀ ਦੇ ਮਾਮਲੇ ’ਚ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲੈ ਲਈ ਸੀ ਪਰ ਕੁਝ ਸਮੇਂ ਬਾਅਦ ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਅਤੇ ਪੁਲਿਸ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ ਪਰ ਮੁਲਜ਼ਮ ਫਰਾਰ ਹੋ ਗਿਆ ਸੀ।
ਇਹ ਦੋਵੇਂ ਮੁਲਜ਼ਮ ਬਠਿੰਡਾ ਜ਼ਿਲ੍ਹੇ ਦੇ ਵਸਨੀਕ ਹਨ। ਇਸ ਤੋਂ ਪਹਿਲਾਂ ਵੀ ਰਾਜਸਥਾਨ ਜ਼ਿਲ੍ਹੇ ਵਿਚ ਕਰੀਬ ਚਾਰ ਵਾਰਦਾਤਾਂ ਹੋ ਚੁੱਕੀਆਂ ਹਨ। ਉਸ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ 48 ਲੱਖ ਰੁਪਏ ਦੀ ਚੋਰੀ ਵੀ ਕੀਤੀ ਸੀ। ਇਸ ਵਿਚ ਇਕ ਮੁਲਜ਼ਮ ਰਵਿੰਦਰ ਉੱਚ ਪੜਿ੍ਹਆ ਲਿਖਿਆ ਹੈ ਅਤੇ ਐਮਐਸਸੀ ਆਈਟੀ ਪਾਸ ਹੈ। ਆਗਰਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਇਕ ਕਾਰ, 13,100 ਰੁਪਏ ਦੀ ਨਕਦੀ, ਤਿੰਨ ਮੋਬਾਈਲ ਫੋਨ ਅਤੇ ਇਕ ਪੇਚਕਸ, ਰੈਂਚ, ਇਕ ਪਲੇਅਰ, ਇਕ ਡਰਿੱਲ ਮਸ਼ੀਨ, 315 ਬੋਰ ਦਾ ਹਥਿਆਰ ਬਰਾਮਦ ਕੀਤਾ ਹੈ।