Begin typing your search above and press return to search.
ਫਰਾਂਸ ਵਿਚ ਰੋਕਿਆ ਗਿਆ ਜਹਾਜ਼ ਮੁੰਬਈ ਪੁੱਜਿਆ
276 ਯਾਤਰੀ ਸਨ ਜਹਾਜ਼ ਵਿਚ ਸਵਾਰ ਮਨੁੱਖੀ ਤਸਕਰੀ ਨਹੀਂ ਹੋ ਰਹੀ ਸੀ : ਫਰਾਂਸ ਨਵੀਂ ਦਿੱਲੀ, 26 ਦਸੰਬਰ, ਨਿਰਮਲ : ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ ਜਹਾਜ਼ ਮੁੰਬਈ ਪਹੁੰਚ ਗਿਆ ਹੈ। ਇਸ ਨੇ 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਮੰਗਲਵਾਰ ਸਵੇਰੇ 4 ਵਜੇ […]
By : Editor Editor
276 ਯਾਤਰੀ ਸਨ ਜਹਾਜ਼ ਵਿਚ ਸਵਾਰ
ਮਨੁੱਖੀ ਤਸਕਰੀ ਨਹੀਂ ਹੋ ਰਹੀ ਸੀ : ਫਰਾਂਸ
ਨਵੀਂ ਦਿੱਲੀ, 26 ਦਸੰਬਰ, ਨਿਰਮਲ : ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ ਜਹਾਜ਼ ਮੁੰਬਈ ਪਹੁੰਚ ਗਿਆ ਹੈ। ਇਸ ਨੇ 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਮੰਗਲਵਾਰ ਸਵੇਰੇ 4 ਵਜੇ ਮੁੰਬਈ ਹਵਾਈ ਅੱਡੇ ’ਤੇ ਉਤਰਿਆ। ਸੂਤਰਾਂ ਅਨੁਸਾਰ ਤੜਕੇ 4:30 ਵਜੇ ਦੱਸਿਆ ਕਿ ਇਸ ਫਲਾਈਟ ਤੋਂ 276 ਲੋਕ ਵਾਪਸ ਆਏ ਸਨ। ਫਿਲਹਾਲ ਭਾਰਤ ਪਰਤਣ ਵਾਲੇ ਯਾਤਰੀਆਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ। ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਫਲਾਈਟ ਸੋਮਵਾਰ ਨੂੰ ਦੁਪਹਿਰ 2:20 ’ਤੇ ਭਾਰਤ ਪਹੁੰਚੇਗੀ।
ਰਿਪੋਰਟ ਮੁਤਾਬਕ ਕੁਝ ਲੋਕ ਦੇਸ਼ ਪਰਤਣਾ ਨਹੀਂ ਚਾਹੁੰਦੇ ਸਨ। ਇਸ ਕਾਰਨ ਫਲਾਈਟ ਨੂੰ ਉਡਾਣ ਭਰਨ ’ਚ ਦੇਰੀ ਹੋਈ। ਇਨ੍ਹਾਂ ਲੋਕਾਂ ਨੇ ਫਰਾਂਸ ਵਿਚ ਹੀ ਸ਼ਰਣ ਦੀ ਮੰਗ ਕੀਤੀ ਸੀ। ਦਰਅਸਲ, 23 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਜਾ ਰਹੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਜਹਾਜ਼ ਵਾਟਾਰੀ ਏਅਰਪੋਰਟ ’ਤੇ ਫਿਊਲ ਭਰਨ ਲਈ ਉਤਰਿਆ ਸੀ। ਇਸ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਭਾਰਤ ਸਰਕਾਰ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕਿੰਨੇ ਲੋਕ ਭਾਰਤ ਪਹੁੰਚੇ ਹਨ।
ਫਰਾਂਸੀਸੀ ਹਿਰਾਸਤ ਤੋਂ ਰਿਹਾਅ ਹੋਏ ਭਾਰਤੀ ਨਾਗਰਿਕ ਮੁੰਬਈ ਹਵਾਈ ਅੱਡੇ ’ਤੇ ਪਹੁੰਚੇ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਪੰਜਾਬ, ਗੁਜਰਾਤ ਅਤੇ ਦੱਖਣੀ ਭਾਰਤ ਦੇ ਹਨ। ਪਹਿਲਾਂ ਖਬਰ ਸੀ ਕਿ ਇਸ ਜਹਾਜ਼ ਤੋਂ 300 ਯਾਤਰੀ ਭਾਰਤ ਆ ਰਹੇ ਹਨ ਪਰ ਦੇਰ ਰਾਤ ‘ਟਾਈਮਜ਼ ਆਫ ਇੰਡੀਆ’ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਦੇ 303 ਯਾਤਰੀਆਂ ’ਚੋਂ ਸਿਰਫ 276 ਹੀ ਭਾਰਤ ਪਰਤ ਰਹੇ ਹਨ। ਲਗਭਗ 25 ਭਾਰਤੀ ਯਾਤਰੀਆਂ ਨੇ ਫਰਾਂਸ ਵਿਚ ਸ਼ਰਣ ਮੰਗੀ ਹੈ ਅਤੇ ਉਨ੍ਹਾਂ ਨੂੰ ਪੈਰਿਸ ਦੇ ਵਿਸ਼ੇਸ਼ ਜ਼ੋਨ ‘ਚਾਰਲਸ ਡੀ ਗੌਲ’ ਹਵਾਈ ਅੱਡੇ ’ਤੇ ਭੇਜਿਆ ਗਿਆ ਹੈ, ਜਿੱਥੇ ਸ਼ਰਣ ਮੰਗਣ ਵਾਲਿਆਂ ਨੂੰ ਰੱਖਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੀ ਪੁਲਿਸ ਨੇ ਵੀ ਉਨ੍ਹਾਂ ਦੋ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਜਿਨ੍ਹਾਂ ਤੋਂ ਮਨੁੱਖੀ ਤਸਕਰੀ ਦੇ ਸ਼ੱਕ ’ਚ ਪੁੱਛਗਿੱਛ ਕੀਤੀ ਜਾ ਰਹੀ ਸੀ। ਉਨ੍ਹਾਂ ਖ਼ਿਲਾਫ਼ ਫਰਾਂਸ ਦੇ ਕਾਨੂੰਨ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਸੀ। ਪਰ ਜਦੋਂ ਉਨ੍ਹਾਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ। ਇਸ ਦੇ ਨਾਲ ਹੀ ਫਰਾਂਸ ਦੇ ਇੱਕ ਟੀਵੀ ਚੈਨਲ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਵਿੱਚ ਸਵਾਰ ਕੁਝ ਯਾਤਰੀ ਭਾਰਤ ਦੀ ਬਜਾਏ ਨਿਕਾਰਾਗੁਆ ਜਾਣਾ ਚਾਹੁੰਦੇ ਸਨ।
ਫਰਾਂਸੀਸੀ ਅਖਬਾਰ ਲੇ ਮੋਂਡੇ ਦੀ ਰਿਪੋਰਟ ਦੇ ਮੁਤਾਬਕ, ਲੋਕ ਆਪਣੀ ਮਰਜ਼ੀ ਨਾਲ ਦੁਬਈ ਤੋਂ ਫਰਾਂਸ ਦੀ ਫਲਾਈਟ ’ਤੇ ਆਏ ਸਨ। ਇਸ ਲਈ ਫਰਾਂਸ ਦੀ ਪੁਲਿਸ ਨੇ ਮਨੁੱਖੀ ਤਸਕਰੀ ਦੇ ਕੋਣ ਤੋਂ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਹੈ। ਹੁਣ ਇਸ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਵਜੋਂ ਦੇਖਿਆ ਜਾ ਰਿਹਾ ਹੈ। 21 ਦਸੰਬਰ ਨੂੰ ਇੱਕ ਰੋਮਾਨੀਆ ਚਾਰਟਰ ਕੰਪਨੀ ਦੇ ਇੱਕ ਜਹਾਜ਼ ਨੇ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ। 22 ਦਸੰਬਰ ਨੂੰ ਜਹਾਜ਼ ਨੂੰ ਬਾਲਣ ਅਤੇ ਤਕਨੀਕੀ ਰੱਖ-ਰਖਾਅ ਲਈ ਫਰਾਂਸ ਦੇ ਵੈਟਰੀ ਹਵਾਈ ਅੱਡੇ ’ਤੇ ਉਤਰਨਾ ਸੀ। ਲੈਂਡਿੰਗ ਤੋਂ ਥੋੜ੍ਹੀ ਦੇਰ ਬਾਅਦ, ਕਈ ਫਰਾਂਸੀਸੀ ਪੁਲਿਸ ਦੀਆਂ ਗੱਡੀਆਂ ਪਹੁੰਚੀਆਂ ਅਤੇ ਜਹਾਜ਼ ਨੂੰ ਰੋਕ ਲਿਆ। ਫਰਾਂਸ ਨੂੰ ਸ਼ੱਕ ਸੀ ਕਿ ਇਸ ਜਹਾਜ਼ ਵਿਚ ਸਵਾਰ ਲੋਕਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਮਾਮਲੇ ਦੀ ਜਾਂਚ ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੂੰ ਸੌਂਪੀ ਗਈ ਸੀ।
Next Story