Lok Sabha Chunav: ‘ਮੇਰਾ ਵੋਟ ਵੀ ਮੈਡਮ ਦੇ ਬੂਥ 'ਤੇ ਟਰਾਂਸਫਰ ਕਰ ਦਿਓ’, ਵਾਇਰਲ ਹੋ ਰਹੀ ਚੋਣ ਅਧਿਕਾਰੀ ਦੀ ਤਸਵੀਰ ; ਆਏ ਮਜੇਦਾਰ ਕੁਮੈਂਟ
ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ : ਦੇਸ਼ ਵਿੱਚ ਲੋਕਤੰਤਰ ਦੇ ਮਹਾਨ ਤਿਉਹਾਰ ਦੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਕੱਲ੍ਹ ਭਾਵ 19 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਪੜਾਅ 'ਚ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। […]

Lok Sabha Chunav
ਨਵੀਂ ਦਿੱਲੀ (18 ਅਪ੍ਰੈਲ), ਰਜਨੀਸ਼ ਕੌਰ : ਦੇਸ਼ ਵਿੱਚ ਲੋਕਤੰਤਰ ਦੇ ਮਹਾਨ ਤਿਉਹਾਰ ਦੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਕੱਲ੍ਹ ਭਾਵ 19 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਪੜਾਅ 'ਚ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟਾਂ ਸਬੰਧੀ ਚੋਣ ਅਧਿਕਾਰੀਆਂ ਦੀ ਡਿਊਟੀ ਲਾਈ ਜਾ ਰਹੀ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਵਿੱਚ ਇੱਕ ਚੋਣ ਅਧਿਕਾਰੀ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ।
ਦਰਅਸਲ ਮੁੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਐਕਸ ਅਕਾਊਂਟ ਤੋਂ ਇੱਕ ਪੋਸਟ ਕੀਤਾ ਗਿਆ ਹੈ। ਪੋਸਟ ਵਿੱਚ ਚੋਣ ਅਧਿਕਾਰੀ ਦੀ ਤਸਵੀਰ ਵਿੱਚ ਸ਼ੇਅਰ ਕੀਤੀ ਗਈ ਹੈ। ਕੈਪਸ਼ਨ ਵਿੱਚ ਲਿਖਿਆ ਹੈ- ਫ਼ਰਜ਼ ਪ੍ਰਤੀ ਵਧਦੇ ਕਦਮ, ਵੋਟ ਕਰਵਾਉਣ ਚੱਲੇ ਅਸੀਂ... ਛਿੰਦਵਾੜਾ ਲੋਕ ਸਭਾ ਹਲਕਾ ਨੰਬਰ 16 ਦੀ ਚੋਣ ਪਾਰਟੀ ਦੇ ਮੈਂਬਰ ਲੋਕਤੰਤਰ ਦੇ ਮਹਾਨ ਤਿਉਹਾਰ ਵਿੱਚ ਹਿੱਸਾ ਲੈ ਰਹੇ ਹਨ, ਤੁਸੀਂ ਵੀ ਆਪਣਾ ਫਰਜ਼ ਨਿਭਾਓ, ਆਪਣੀ ਵੋਟ ਪਾਉਣ ਲਈ ਜ਼ਰੂਰ ਜਾਓ। ਪਹਿਲੇ ਪੜਾਅ ਵਿੱਚ ਵੋਟਿੰਗ - 19 ਅਪ੍ਰੈਲ

ਮਹਿਲਾ ਅਧਿਕਾਰੀ ਹੈ ਸੁਸ਼ੀਲਾ ਕਨੇਸ਼
ਮਹਿਲਾ ਪੋਲਿੰਗ ਅਫਸਰ ਦਾ ਨਾਂ ਸੁਸ਼ੀਲਾ ਕਨੇਸ਼ ਹੈ। ਉਹ ਸੂਬਾ ਸਰਕਾਰ ਦੀ ਸਹਾਇਕ ਗ੍ਰੇਡ-3 ਅਧਿਕਾਰੀ ਹੈ ਅਤੇ ਛਿੰਦਵਾੜਾ ਜ਼ਿਲ੍ਹੇ ਵਿੱਚ ਸਪਲਾਈ ਸ਼ਾਖਾ ਵਿੱਚ ਤਾਇਨਾਤ ਹੈ। ਲੋਕ ਸੰਪਰਕ ਵਿਭਾਗ ਅਨੁਸਾਰ ਉਨ੍ਹਾਂ ਦੀ ਡਿਊਟੀ ਲੋਕ ਸਭਾ ਸੀਰੀਅਲ ਨੰਬਰ 16 ਭਾਵ ਛਿੰਦਵਾੜਾ ਵਿੱਚ ਲਾਈ ਗਈ ਹੈ।

ਦੱਸਣਯੋਗ ਹੈ ਕਿ ਚੋਣ ਅਧਿਕਾਰੀ ਦੇ ਅਹੁਦੇ 'ਤੇ ਨਜ਼ਰ ਆਈ ਔਰਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ ਹੈ। ਇਸ ਪੋਸਟ 'ਤੇ ਦਿਲਚਸਪ ਟਿੱਪਣੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ , ਮੇਰੀ ਵੋਟ ਵੀ ਮੈਡਮ ਦੇ ਬੂਥ 'ਤੇ ਟਰਾਂਸਫਰ ਕੀਤਾ ਜਾਵੇ। ਜਦਕਿ ਇੱਕ ਨੇ ਲਿਖਿਆ, 'ਉਨ੍ਹਾਂ ਦੀ ਤਸਵੀਰ ਪਿਛਲੀਆਂ ਚੋਣਾਂ ਵਿੱਚ ਵੀ ਵਾਇਰਲ ਹੋਈ ਸੀ।'
ਇਹ ਵੀ ਪੜ੍ਹੋ :
ਭਲਕੇ ਰਾਜਸਥਾਨ ਵਿੱਚ ਪਹਿਲੇ ਪੜਾਅ ਦੀਆਂ ਪੈਣਗੀਆਂ ਵੋਟਾਂ
ਲੋਕ ਸਭਾ ਚੋਣਾਂ 2024
2.54 ਕਰੋੜ ਵੋਟਰ ਆਪਣੀ ਵੋਟ ਵਰਤ ਸਕਣਗੇ
12 ਸੀਟਾਂ ‘ਤੇ ਹੋਵੇਗੀ ਵੋਟਿੰਗ
ਰਾਜਸਥਾਨ : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਸ਼ੁੱਕਰਵਾਰ ਨੂੰ 12 ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ ਅਧਿਕਾਰੀਆਂ ਮੁਤਾਬਕ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਸੀਟਾਂ ਲਈ 2.54 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਚੋਣ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਖਰੀ ਸਿਖਲਾਈ ਤੋਂ ਬਾਅਦ ਵੀਰਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਪੋਲਿੰਗ ਟੀਮਾਂ ਆਪੋ-ਆਪਣੇ ਪੋਲਿੰਗ ਕੇਂਦਰਾਂ ਲਈ ਰਵਾਨਾ ਹੋ ਗਈਆਂ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਵਕ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਅਨੁਸਾਰ ਲੋਕ ਸਭਾ ਆਮ ਚੋਣ-2024 ਲਈ ਪ੍ਰਕਾਸ਼ਿਤ ਵੋਟਰ ਸੂਚੀਆਂ ਅਨੁਸਾਰ ਪਹਿਲੇ ਪੜਾਅ ਦੀਆਂ 12 ਲੋਕ ਸਭਾ ਸੀਟਾਂ ‘ਤੇ ਆਮ ਵੋਟਰਾਂ ਦੀ ਕੁੱਲ ਗਿਣਤੀ 2,53,15,541 ਹੈ, ਜਿਨ੍ਹਾਂ ‘ਚੋਂ 1, 32,89,538 ਪੁਰਸ਼, 1,20 25,699 ਔਰਤਾਂ ਅਤੇ 304 ਤੀਜੇ ਲਿੰਗ ਵੋਟਰ ਹਨ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਦੇ 1,14,069 ਸੇਵਾਦਾਰ ਵੋਟਰ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਚੋਣ ਵਿੱਚ 18-19 ਸਾਲ ਦੇ ਕਰੀਬ 7.99 ਲੱਖ ਨਵੇਂ ਵੋਟਰ ਪਹਿਲੀ ਵਾਰ ਲੋਕ ਸਭਾ ਲਈ ਵੋਟ ਪਾਉਣ ਦੇ ਯੋਗ ਹੋਣਗੇ। ਇਨ੍ਹਾਂ ਖੇਤਰਾਂ ਵਿੱਚ ਕੁੱਲ 2,51,250 ਅਪਾਹਜ ਵੋਟਰ ਹਨ।