ਕੈਨੇਡਾ ਦੀ ਸੰਸਦ ਵਿਚ ਪੇਸ਼ ਹੋਇਆ ਫਾਰਮਾਕੇਅਰ ਬਿਲ
ਔਟਵਾ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਵੀਰਵਾਰ ਨੂੰ ਫਾਰਮਾਕੇਅਰ ਬਿਲ ਹਾਊਸ ਆਫ ਕਾਮਨਜ਼ ਵਿਚ ਪੇਸ਼ ਕਰ ਦਿਤਾ ਅਤੇ ਇਸ ਦੇ ਪਾਸ ਹੋਣ ਮਗਰੋਂ ਮੁਲਕ ਦੇ ਲੋਕਾਂ ਨੂੰ ਡਾਕਟਰ ਦੀ ਪਰਚੀ ’ਤੇ ਲਿਖੀਆਂ ਦਵਾਈਆਂ ਬੇਹੱਦ ਸਸਤੇ ਭਾਅ ਮਿਲਣੀਆਂ ਆਰੰਭ ਹੋ ਜਾਣਗੀਆਂ। ਸਿਰਫ ਐਨਾ ਹੀ ਨਹੀਂ ਬਿਲ ਵਿਚ ਡਾਇਬਟੀਜ਼ ਅਤੇ […]
By : Editor Editor
ਔਟਵਾ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਵੀਰਵਾਰ ਨੂੰ ਫਾਰਮਾਕੇਅਰ ਬਿਲ ਹਾਊਸ ਆਫ ਕਾਮਨਜ਼ ਵਿਚ ਪੇਸ਼ ਕਰ ਦਿਤਾ ਅਤੇ ਇਸ ਦੇ ਪਾਸ ਹੋਣ ਮਗਰੋਂ ਮੁਲਕ ਦੇ ਲੋਕਾਂ ਨੂੰ ਡਾਕਟਰ ਦੀ ਪਰਚੀ ’ਤੇ ਲਿਖੀਆਂ ਦਵਾਈਆਂ ਬੇਹੱਦ ਸਸਤੇ ਭਾਅ ਮਿਲਣੀਆਂ ਆਰੰਭ ਹੋ ਜਾਣਗੀਆਂ। ਸਿਰਫ ਐਨਾ ਹੀ ਨਹੀਂ ਬਿਲ ਵਿਚ ਡਾਇਬਟੀਜ਼ ਅਤੇ ਬਰਥ ਕੰਟਰੋਲ ਪਿਲਜ਼ ਮੁਫਤ ਦੇਣ ਦੀ ਤਜਵੀਜ਼ ਰੱਖੀ ਗਈ ਹੈ। ਐਨ.ਡੀ.ਪੀ. ਨੇ 29 ਫਰਵਰੀ ਦੇ ਦਿਨ ਨੂੰ ਕੈਨੇਡਾ ਵਾਸੀਆਂ ਲਈ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ 1940 ਦੇ ਦਹਾਕੇ ਵਿਚ ਟੌਮੀ ਡਗਲਸ ਵੱਲੋਂ ਦੇਖਿਆ ਸੁਪਨਾ ਪੂਰਾ ਹੋ ਗਿਆ।
ਸੂਬਾ ਸਰਕਾਰਾਂ ਨਾਲ ਸਮਝੌਤੇ ਸਹੀਬੱਧ ਕਰਨੇ ਬਣ ਸਕਦੇ ਹਨ ਚੁਣੌਤੀ
ਨੈਸ਼ਨਲ ਸਿੰਗਲ ਪੇਅਰ ਫਾਰਮਾਕੇਅਰ ਰਾਹੀਂ ਸਿਹਤ ਸੰਭਾਲ ਹੋਰ ਸੁਖਾਲੀ ਹੋ ਜਾਵੇਗੀ। ਹਾਊਸ ਆਫ ਕਮਾਨਜ਼ ਵਿਚ ਬਿਲ ਪਾਸ ਹੋਣ ਮਗਰੋਂ ਸੂਬਾ ਸਰਕਾਰ ਨਾਲ ਸਮਝੌਤੇ ਕਰਨੇ ਹੋਣਗੇ ਅਤੇ ਐਲਬਰਟਾ ਸਰਕਾਰ ਪਹਿਲਾਂ ਹੀ ਫਾਰਮਾਕੇਅਰ ਵਿਚੋਂ ਬਾਹਰ ਰਹਿਣ ਦਾ ਐਲਾਨ ਕਰ ਚੁੱਕੀ ਹੈ। ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕਿਹਾ ਕਿ ਮੁਢਲੇ ਤੌਰ ਡੇਢ ਅਰਬ ਡਾਲਰ ਦਾ ਖਰਚ ਆ ਸਕਦਾ ਹੈ ਪਰ ਇਸ ਦੇ ਨਾਲ ਰਾਜ ਸਰਕਾਰਾਂ ਅਤੇ ਟੈਰੇਟ੍ਰੀਜ਼ ਨਾਲ 13 ਸਮਝੌਤਿਆਂ ਨੂੰ ਸਹੀਬੱਧ ਕਰਨਾ ਵੀ ਲਾਜ਼ਮੀ ਹੋਵੇਗਾ। ਇਸੇ ਦੌਰਾਨ ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ ਦੀ ਜੌਇਲ ਵਾਕਰ ਨੇ ਸਵਾਲ ਉਠਾਇਆ ਕਿ ਓਜ਼ੈਂਪਿਕ ਵਰਗੀ ਦਵਾਈ ਨੂੰ ਫਾਰਮਾਕੇਅਰ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 20 ਭਾਰਤੀ ਨਾਗਰਿਕ ਅਜੇ ਵੀ ਰੂਸ ’ਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ, ਅਸੀਂ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਬਿਆਨ ਜਾਰੀ ਕਰ ਚੁੱਕੇ ਹਾਂ। ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਸਾਡੀ ਸਲਾਹ ਹੈ ਕਿ ਉਹ ਜੰਗ ਦੇ ਮੈਦਾਨ ਤੋਂ ਦੂਰ ਰਹਿਣ।ਵਿਦੇਸ਼ ਮੰਤਰਾਲੇ ਨੇ 25 ਫਰਵਰੀ ਨੂੰ ਕਿਹਾ ਸੀ – ਰੂਸੀ ਫੌਜ ਵਿੱਚ ਭਰਤੀ ਹੋਏ ਕਈ ਭਾਰਤੀਆਂ ਨੂੰ ਬਚਾ ਲਿਆ ਗਿਆ ਹੈ। ਉੱਥੋਂ ਦੀ ਫੌਜ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਮੰਤਰਾਲੇ ਦਾ ਇਹ ਬਿਆਨ ਯੁੱਧ ਲੜਨ ਲਈ ਯੂਕਰੇਨ ਭੇਜੇ ਗਏ ਇੱਕ ਭਾਰਤੀ ਦੀ ਮੌਤ ਤੋਂ ਬਾਅਦ ਆਇਆ ਹੈ।
ਜੈਸਵਾਲ ਨੇ ਕਿਹਾ- ਭਾਰਤ ਸਰਕਾਰ ਇਸ ਮੁੱਦੇ ’ਤੇ ਰੂਸ ਨਾਲ ਗੱਲ ਕਰ ਰਹੀ ਹੈ। ਸਾਡਾ ਦੂਤਾਵਾਸ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਕਰੀਆਂ ਲਈ ਰੂਸ ਗਏ ਕਈ ਭਾਰਤੀ ਇਸ ਸਮੇਂ ਯੂਕਰੇਨ ਵਿਰੁੱਧ ਜੰਗ ਲੜ ਰਹੇ ਹਨ। ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਸੂਫੀਆਨ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਕਥਿਤ ਤੌਰ ’ਤੇ ਨੌਕਰੀ ਦੇ ਬਹਾਨੇ ਰੂਸੀ ਫੌਜ ਨਾਲ ਯੂਕਰੇਨ ਵਿਰੁੱਧ ਲੜਨ ਲਈ ਭੇਜਿਆ ਗਿਆ ਸੀ।
ਇਸ ਤੋਂ ਬਾਅਦ ਸੂਫੀਆਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੀ ਸੁਰੱਖਿਅਤ ਵਾਪਸੀ ਦੀ ਬੇਨਤੀ ਕੀਤੀ। ਪਰਿਵਾਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਜੈਸਵਾਲ ਨੇ ਕਿਹਾ- ਸਾਡੀ ਜਾਣਕਾਰੀ ਮੁਤਾਬਕ 20 ਭਾਰਤੀ ਇਸ ਸਮੇਂ ਰੂਸ ’ਚ ਫਸੇ ਹੋਏ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕੀਤੇ ਹਨ, ਤੁਸੀਂ ਜ਼ਰੂਰ ਦੇਖਿਆ ਹੋਵੇਗਾ।ਫੈਸਲ ਖਾਨ ਬਾਬਾ ਵਲੌਗਸ ਨਾਂ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਉਸਨੇ ਆਪਣੇ ਚੈਨਲ ਵਿੱਚ ਵਿਦੇਸ਼ਾਂ ਵਿੱਚ ਨੌਕਰੀਆਂ ਨਾਲ ਸਬੰਧਤ ਕਈ ਵੀਡੀਓ ਪੋਸਟ ਕੀਤੇ ਹਨ।ਬੁਲਾਰੇ ਨੇ ਅੱਗੇ ਕਿਹਾ- ਅਸੀਂ ਭਾਰਤੀ ਲੋਕਾਂ ਨੂੰ ਕਿਹਾ ਹੈ ਕਿ ਜੰਗ ਦੇ ਮੋਰਚੇ ’ਤੇ ਸਥਿਤੀ ਬਹੁਤ ਖਰਾਬ ਹੈ ਅਤੇ ਲੋਕਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ। ਨਵੀਂ ਦਿੱਲੀ ਅਤੇ ਮਾਸਕੋ ਭਾਰਤੀਆਂ ਦੀ ਸੁਰੱਖਿਆ ਅਤੇ ਵਾਪਸੀ ਲਈ ਮਿਲ ਕੇ ਕੰਮ ਕਰ ਰਹੇ ਹਨ।ਜੈਸਵਾਲ ਨੇ ਅੱਗੇ ਕਿਹਾ, ਇਸ ਮਾਮਲੇ ਵਿਚ ਜੋ ਵੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ, ਅਸੀਂ ਉਸ ਨੂੰ ਰੂਸੀ ਦੂਤਾਵਾਸ ਨਾਲ ਸਾਂਝਾ ਕਰ ਰਹੇ ਹਾਂ। ਇਸ ਪਹਿਲ ਦਾ ਨਤੀਜਾ ਹੈ ਕਿ ਹੁਣ ਤੱਕ ਕਈ ਭਾਰਤੀਆਂ ਨੂੰ ਬਚਾਇਆ ਜਾ ਚੁੱਕਾ ਹੈ। ਇਹ ਮਾਮਲਾ ਸਾਡੇ ਲਈ ਬਹੁਤ ਅਹਿਮ ਹੈ।