ਕ੍ਰਿਕਟ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਵਲੋਂ ਕਾਬੂ
ਅਹਿਮਦਾਬਾਦ, 11 ਅਕਤੂਬਰ, ਨਿਰਮਲ: ਅੱਜ ਕੱਲ੍ਹ ਭਾਰਤ ਵਿਚ ਵਰਲਡ ਕ੍ਰਿਕਟ ਕੱਪ ਦੇ ਮੈਚ ਚਲ ਰਹੇ ਹਨ। ਇਸ ਸਬੰਧੀ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਅਹਿਮਦਾਬਾਦ ਦੇ ਵਿਸ਼ਾਲ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਵਾਲੀ ਇੱਕ ਈ-ਮੇਲ ਮਿਲੀ […]
By : Hamdard Tv Admin
ਅਹਿਮਦਾਬਾਦ, 11 ਅਕਤੂਬਰ, ਨਿਰਮਲ: ਅੱਜ ਕੱਲ੍ਹ ਭਾਰਤ ਵਿਚ ਵਰਲਡ ਕ੍ਰਿਕਟ ਕੱਪ ਦੇ ਮੈਚ ਚਲ ਰਹੇ ਹਨ। ਇਸ ਸਬੰਧੀ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਅਹਿਮਦਾਬਾਦ ਦੇ ਵਿਸ਼ਾਲ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਵਾਲੀ ਇੱਕ ਈ-ਮੇਲ ਮਿਲੀ ਸੀ। ਅਹਿਮਦਾਬਾਦ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ, ਜਿਸਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਉਸ ਨੂੰ ਗੁਜਰਾਤ ਦੇ ਰਾਜਕੋਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਚ 14 ਅਕਤੂਬਰ ਨੂੰ ਮੈਚ ਖੇਡਿਆ ਜਾਵੇਗਾ।
ਇਸ ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਰਾਜਕੋਟ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੇ ਇਕ ਈਮੇਲ ਭੇਜ ਕੇ ਦਾਅਵਾ ਕੀਤਾ ਸੀ ਕਿ ਸਟੇਡੀਅਮ ’ਚ ਧਮਾਕਾ ਹੋਵੇਗਾ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਰਾਜਕੋਟ ਦੇ ਬਾਹਰਵਾਰ ਰਹਿੰਦਾ ਸੀ। ਅਧਿਕਾਰੀ ਨੇ ਕਿਹਾ, ਉਸ ਨੇ ਆਪਣੇ ਫੋਨ ਤੋਂ ਇੱਕ ਸੰਖੇਪ ਮੇਲ ਜਾਰੀ ਕੀਤੀ ਸੀ ਅਤੇ ਇਸ ਵਿੱਚ ਉਸਦਾ ਨਾਮ ਵੀ ਸੀ। ਉਸਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਅਹਿਮਦਾਬਾਦ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 14 ਅਕਤੂਬਰ ਨੂੰ ਭਾਰਤ-ਪਾਕਿਸਤਾਨ ਵਿਸ਼ਵ ਕੱਪ ਕ੍ਰਿਕਟ ਮੈਚ ਲਈ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੌਰਾਨ ਇਸ ਸਟੇਡੀਅਮ ’ਚ ਭਾਰੀ ਭੀੜ ਇਕੱਠੀ ਹੋਣ ਦੀ ਉਮੀਦ ਹੈ। ਸਟੇਡੀਅਮ ਦੀ ਸੁਰੱਖਿਆ ਲਈ ਗੁਜਰਾਤ ਪੁਲਿਸ, ਐਨਐਸਜੀ, ਆਰਏਐਫ ਅਤੇ ਹੋਮ ਗਾਰਡਜ਼ ਸਮੇਤ ਵੱਖ-ਵੱਖ ਏਜੰਸੀਆਂ ਦੇ 11,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ।