ਇਜ਼ਰਾਈਲ ਦੇ ਲੋਕ ਜੰਗ ਲੜਨ ਲਈ ਵਿਦੇਸ਼ਾਂ ਤੋਂ ਪਰਤ ਰਹੇ ਨੇ ਵਾਪਸ
ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ ਛੇਵਾਂ ਦਿਨ ਹੈ। ਦੋਵਾਂ ਪਾਸਿਆਂ ਤੋਂ ਹਮਲੇ ਲਗਾਤਾਰ ਜਾਰੀ ਹਨ। ਲੈਬਨਾਨ ਵੀ ਇਜ਼ਰਾਈਲ ’ਤੇ ਹਮਲੇ ਕਰ ਰਿਹਾ ਹੈ। ਹੁਣ ਇਹ ਸਭ ਕੁੱਝ ਵੇਖ ਕੇ ਦੁਨੀਆ ਭਰ ਦੇ ਹਜ਼ਾਰਾਂ ਇਜ਼ਰਾਈਲੀ ਜੰਗ ਵਿੱਚ ਸ਼ਾਮਲ ਹੋਣ ਲਈ ਆਪਣੇ ਵਤਨ ਪਰਤ ਰਹੇ ਹਨ। ਗ੍ਰੀਸ ਤੋਂ ਨਿਊਯਾਰਕ ਤੱਕ ਦੇ ਹਵਾਈ ਅੱਡਿਆਂ […]
By : Hamdard Tv Admin
ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ ਛੇਵਾਂ ਦਿਨ ਹੈ। ਦੋਵਾਂ ਪਾਸਿਆਂ ਤੋਂ ਹਮਲੇ ਲਗਾਤਾਰ ਜਾਰੀ ਹਨ। ਲੈਬਨਾਨ ਵੀ ਇਜ਼ਰਾਈਲ ’ਤੇ ਹਮਲੇ ਕਰ ਰਿਹਾ ਹੈ। ਹੁਣ ਇਹ ਸਭ ਕੁੱਝ ਵੇਖ ਕੇ ਦੁਨੀਆ ਭਰ ਦੇ ਹਜ਼ਾਰਾਂ ਇਜ਼ਰਾਈਲੀ ਜੰਗ ਵਿੱਚ ਸ਼ਾਮਲ ਹੋਣ ਲਈ ਆਪਣੇ ਵਤਨ ਪਰਤ ਰਹੇ ਹਨ। ਗ੍ਰੀਸ ਤੋਂ ਨਿਊਯਾਰਕ ਤੱਕ ਦੇ ਹਵਾਈ ਅੱਡਿਆਂ ’ਤੇ ਇਜ਼ਰਾਈਲੀਆਂ ਦੀ ਭੀੜ ਹੈ। ਇਜ਼ਰਾਇਲੀ ਮੀਡੀਆ ਮੁਤਾਬਕ ਫੌਜ ਨੇ ਰਿਜ਼ਰਵ ਸੈਨਿਕਾਂ ਦੀ ਗਿਣਤੀ ਵਧਾ ਕੇ 3.60 ਲੱਖ ਕਰ ਦਿੱਤੀ ਹੈ, ਜਿਸ ਕਾਰਨ ਇਜ਼ਰਾਇਲੀਆਂ ’ਚ ਘਰ ਵਾਪਸੀ ਦੀ ਦੌੜ ਲੱਗੀ ਹੋਈ ਹੈ।
ਬੁੱਧਵਾਰ ਨੂੰ ਇਜ਼ਰਾਈਲੀ ਸਰਕਾਰ ਨੇ ਯੁੱਧ ਦੀ ਨਿਗਰਾਨੀ ਕਰਨ ਲਈ ਏਕਤਾ ਸਰਕਾਰ ਅਤੇ 3 ਮੈਂਬਰੀ ਯੁੱਧ ਮੰਤਰੀ ਮੰਡਲ ਦਾ ਗਠਨ ਕੀਤਾ। ਨਵੀਂ ਸਰਕਾਰ ਵਿੱਚ ਵਿਰੋਧੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਨੇਤਨਯਾਹੂ, ਵਿਰੋਧੀ ਧਿਰ ਦੇ ਨੇਤਾ ਬੈਨੀ ਗੈਂਟਜ਼ ਅਤੇ ਮੌਜੂਦਾ ਰੱਖਿਆ ਮੰਤਰੀ ਯੋਵ ਗਲੈਂਟ ਸ਼ਾਮਲ ਹੋਣਗੇ।
ਇਜ਼ਰਾਈਲ ਨੇ ਗਾਜ਼ਾ ’ਤੇ ਰਾਤੋ-ਰਾਤ ਹਮਲੇ ਕੀਤੇ, ਜਿਸ ’ਚ ਕਰੀਬ 51 ਫਲਸਤੀਨੀ ਮਾਰੇ ਗਏ। 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਵਿੱਚ ਹੁਣ ਤੱਕ 2,327 ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ 1,200 ਇਜ਼ਰਾਈਲੀ ਹਨ। ਹੁਣ ਤੱਕ ਕਰੀਬ 1,127 ਫਲਸਤੀਨੀ ਵੀ ਆਪਣੀ ਜਾਨ ਗੁਆ ਚੁੱਕੇ ਹਨ। ਇਸਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ, ਅਸੀਂ ਯੁੱਧ ਦੇ ਸਾਰੇ ਨਿਯਮਾਂ ਨੂੰ ਖਤਮ ਕਰ ਦਿੱਤਾ ਹੈ। ਸਾਡੇ ਸਿਪਾਹੀ ਹੁਣ ਕਿਸੇ ਵੀ ਚੀਜ਼ ਲਈ ਜ਼ਿੰਮੇਵਾਰ ਨਹੀਂ ਹੋਣਗੇ। ਫ਼ੌਜੀ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਜਾਵੇਗਾ। ਹਮਾਸ ਗਾਜ਼ਾ ਨੂੰ ਬਦਲਣਾ ਚਾਹੁੰਦਾ ਸੀ, ਅਸੀਂ ਇਸ ਨੂੰ 180 ਡਿਗਰੀ ਬਦਲਾਂਗੇ। ਉਹ ਹਮੇਸ਼ਾ ਪਛਤਾਉਂਦੇ ਰਹਿਣਗੇ ਕਿ ਗਾਜ਼ਾ ਕਦੇ ਵੀ ਪਹਿਲਾਂ ਵਰਗਾ ਨਹੀਂ ਰਹੇਗਾ।
ਹਮਾਸ ਦੇ ਖਿਲਾਫ ਇਜ਼ਰਾਈਲ ਵਿੱਚ ਜੰਗੀ ਕੈਬਨਿਟ ਜਾਂ ਏਕਤਾ ਸਰਕਾਰ ਬਣਾਈ ਗਈ ਹੈ। ਅਜਿਹਾ 1973 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਏਕਤਾ ਸਰਕਾਰ ਦਾ ਅਰਥ ਹੈ ਅਜਿਹੀ ਸਰਕਾਰ ਜਿਸ ਵਿੱਚ ਸਾਰੀਆਂ ਪਾਰਟੀਆਂ ਸ਼ਾਮਲ ਹੁੰਦੀਆਂ ਹਨ। ਇਹ ਜੰਗ ਦੇ ਦੌਰਾਨ ਬਣਾਇਆ ਗਿਆ ਹੈ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਯੁੱਧ ਮੰਤਰੀ ਮੰਡਲ ਵਿੱਚ 3 ਮੈਂਬਰ ਹਨ।