Begin typing your search above and press return to search.

ਸੜਕ ਹਾਦਸੇ 'ਚ ਭਾਜਪਾ ਆਗੂ ਦੀ ਦਰਦਨਾਕ ਮੌਤ

ਉੱਤਰ ਪ੍ਰਦੇਸ਼ : ਇੱਥੋਂ ਦੇ ਨੌਗਾਵਾਂ ਸਾਦਤ ਇਲਾਕੇ ਵਿੱਚ ਦਰਦਨਾਕ ਸੜਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਭਾਜਪਾ ਆਗੂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਨੌਗਾਵਾਂ ਸਾਦਤ ਇਲਾਕੇ ਵਿੱਚ ਇੱਕ ਭਾਜਪਾ ਆਗੂ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ […]

ਸੜਕ ਹਾਦਸੇ ਚ ਭਾਜਪਾ ਆਗੂ ਦੀ ਦਰਦਨਾਕ ਮੌਤ
X

Editor (BS)By : Editor (BS)

  |  25 Oct 2023 4:36 AM IST

  • whatsapp
  • Telegram

ਉੱਤਰ ਪ੍ਰਦੇਸ਼ : ਇੱਥੋਂ ਦੇ ਨੌਗਾਵਾਂ ਸਾਦਤ ਇਲਾਕੇ ਵਿੱਚ ਦਰਦਨਾਕ ਸੜਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਭਾਜਪਾ ਆਗੂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਨੌਗਾਵਾਂ ਸਾਦਤ ਇਲਾਕੇ ਵਿੱਚ ਇੱਕ ਭਾਜਪਾ ਆਗੂ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਭਾਜਪਾ ਆਗੂ ਦੀ ਪਛਾਣ ਸਰਿਤਾ ਸਿੰਘ ਵਜੋਂ ਹੋਈ ਹੈ, ਜੋ ਨੂਰਪੁਰ ਤੋਂ ਮੁਰਾਦਾਬਾਦ ਸਥਿਤ ਆਪਣੇ ਘਰ ਪਰਤ ਰਹੀ ਸੀ।

ਜਾਣਕਾਰੀ ਮੁਤਾਬਕ ਇਸ ਦੌਰਾਨ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਕੁਝ ਦੇਰ ਬਾਅਦ ਹੀ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। Police ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਭਾਜਪਾ ਨੇਤਾ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Next Story
ਤਾਜ਼ਾ ਖਬਰਾਂ
Share it