ਮਾਲਕ ਨੇ ਦਿੱਤੀ ਬਛੇਰਿਆਂ ਦੇ ਜਨਮ ਦਿਨ ਦੀ ਗ੍ਰੈਂਡ ਪਾਰਟੀ, ਦੇਖੋ ਤਸਵੀਰਾਂ
ਮੱਧ ਪ੍ਰਦੇਸ਼, 14 ਮਈ, ਪਰਦੀਪ ਸਿੰਘ: ਤੁਸੀਂ ਇਨਸਾਨਾਂ ਦੇ ਨਾਲ ਨਾਲ ਕੁੱਤਿਆਂ ਅਤੇ ਬਿੱਲੀਆਂ ਦੇ ਜਨਮ ਦਿਨ ਮਨਾਉਂਦੇ ਤਾਂ ਬਹੁਤ ਲੋਕਾਂ ਨੂੰ ਦੇਖਿਆ ਹੋਵੇਗਾ ਅਤੇ ਜਾਂ ਅਜਿਹੀਆਂ ਖ਼ਬਰਾਂ ਬਾਰੇ ਸੁਣਿਆ ਹੋਵੇਗਾ ਪਰ ਹੁਣ ਇਕ ਵਿਅਕਤੀ ਵੱਲੋਂ ਆਪਣੀ ਘੋੜੀ ਦੇ ਬਛੇਰਿਆਂ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਗਿਆ ਕਿ ਉਸ ਦੀ ਚਾਰੇ ਪਾਸੇ ਚਰਚਾ ਹੋ […]
By : Editor Editor
ਮੱਧ ਪ੍ਰਦੇਸ਼, 14 ਮਈ, ਪਰਦੀਪ ਸਿੰਘ: ਤੁਸੀਂ ਇਨਸਾਨਾਂ ਦੇ ਨਾਲ ਨਾਲ ਕੁੱਤਿਆਂ ਅਤੇ ਬਿੱਲੀਆਂ ਦੇ ਜਨਮ ਦਿਨ ਮਨਾਉਂਦੇ ਤਾਂ ਬਹੁਤ ਲੋਕਾਂ ਨੂੰ ਦੇਖਿਆ ਹੋਵੇਗਾ ਅਤੇ ਜਾਂ ਅਜਿਹੀਆਂ ਖ਼ਬਰਾਂ ਬਾਰੇ ਸੁਣਿਆ ਹੋਵੇਗਾ ਪਰ ਹੁਣ ਇਕ ਵਿਅਕਤੀ ਵੱਲੋਂ ਆਪਣੀ ਘੋੜੀ ਦੇ ਬਛੇਰਿਆਂ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਗਿਆ ਕਿ ਉਸ ਦੀ ਚਾਰੇ ਪਾਸੇ ਚਰਚਾ ਹੋ ਰਹੀ। ਪਾਰਟੀ ਵਿਚ 300 ਦੇ ਕਰੀਬ ਲੋਕਾਂ ਨੂੰ ਬੁਲਾਇਆ ਗਿਆ ਅਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੇਕ ਕੱਟਿਆ ਗਿਆ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰੀ ਖ਼ਬਰ ਅਤੇ ਕਿੱਥੋਂ ਦਾ ਹੈ ਇਹ ਮਾਮਲਾ।
ਅਕਸਰ ਲੋਕਾਂ ਵੱਲੋਂ ਆਪਣੇ ਘਰ ਵਿਚ ਰੱਖੇ ਪਾਲਤੂ ਕੁੱਤਿਆਂ, ਬਿੱਲੀਆਂ ਅਤੇ ਪੰਛੀਆਂ ਦੇ ਜਨਮ ਦਿਨ ਮਨਾਉਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਮੱਧ ਪ੍ਰਦੇਸ਼ ਵਿਚ ਜ਼ਿਲ੍ਹਾ ਮੌਰੇਨਾ ਦੇ ਕਸਬਾ ਬਨਮੋਰ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਆਪਣੀ ਘੋੜੀ ਦੇ ਬਛੇਰਿਆਂ ਦਾ ਜਨਮ ਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਬੈਂਡ ਵਾਜਿਆਂ ਵਾਲੇ ਬੁਲਾਏ ਗਏ, ਉਥੇ ਹੀ ਪਾਰਟੀ ਵਿਚ 300 ਤੋਂ ਵੱਧ ਲੋਕਾਂ ਨੂੰ ਦਾਅਵਤ ’ਤੇ ਬੁਲਾਇਆ ਗਿਆ ਸੀ। ਹੋਰ ਤਾਂ ਹੋਰ ਘੋੜੀ ਦੇ ਮਾਲਕ ਸੁਨੀਲ ਪਰਜਾਪਤੀ ਦੇ ਸਹੁਰੇ ਵੱਲੋਂ ਛੋਟੇ ਬਛੇਰਿਆਂ ਵਾਸਤੇ ਝੂਲੇ, ਖਿਡੌਣੇ ਅਤੇ ਹੋਰ ਖਾਣ ਪੀਣ ਦਾ ਸਮਾਨ ਵੀ ਭੇਜਿਆ ਗਿਆ। ਯਾਨੀ ਕਿ ਇਹ ਜਨਮ ਦਿਨ ਉਸੇ ਤਰ੍ਹਾਂ ਮਨਾਇਆ ਗਿਆ ਜਿਵੇਂ ਕਿ ਕੋਈ ਆਪਣੇ ਬੱਚਿਆਂ ਦਾ ਮਨਾਉਂਦਾ ਏ। ਘੋੜੀ ਦੇ ਮਾਲਕ ਸੁਨੀਲ ਪਰਜਾਪਤੀ ਨੇ ਆਪਣੇ ਘੋੜਾ ਅਤੇ ਘੋੜੀ ਦਾ ਨਾਮ ਭੋਲਾ ਅਤੇ ਚਾਂਦਨੀ ਰੱਖਿਆ ਹੋਇਆ ਏ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਰੈਨਾ ਦੇ ਕਸਬਾ ਬਨਮੌਰ ਦੇ ਖੰਡ ਰੋਡ ’ਤੇ ਰਹਿੰਦੇ ਸੁਨੀਲ ਪਰਜਾਪਤੀ ਦੇ ਪਰਿਵਾਰ ਵੱਲੋਂ ਘੋੜਿਆਂ ਦਾ ਕਾਰੋਬਾਰ ਕੀਤਾ ਜਾਂਦਾ ਏ। ਸੁਨੀਲ ਨੇ ਦੱਸਿਆ ਕਿ ਉਸ ਦੀ ਘੋੜੀ ਨੇ ਦੋ ਬਛੇਰਿਆਂ ਨੂੰ ਜਨਮ ਦਿੱਤਾ ਸੀ, ਜਿਸ ਤੋਂ ਪਹਿਲਾਂ ਉਸ ਨੇ ਬੇਹਟ ਦੇ ਕਾਸ਼ੀ ਬਾਬਾ ਅੱਗੇ ਸੁੱਖਣਾ ਸੁੱਖੀ ਸੀ ਕਿ ਜੇਕਰ ਬਛੇਰਿਆਂ ਦਾ ਜਨਮ ਸਹੀ ਸਲਾਮਤ ਹੋ ਗਿਆ ਤਾਂ ਉਸ ਵੱਲੋਂ ਬਛੇਰਿਆਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾਵੇਗਾ, ਇਸ ਲਈ ਜਿਵੇਂ ਹੀ ਉਸ ਦੀ ਸੁੱਖਣਾ ਪੂਰੀ ਹੋਈ ਤਾਂ ਉਸ ਨੇ ਦੋਵੇਂ ਬਛੇਰਿਆਂ ਦਾ ਜਨਮ ਦਿਨ ਅਜਿਹੀ ਧੂਮਧਾਮ ਨਾਲ ਮਨਾਇਆ ਕਿ ਉਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਐ।
ਜਨਮ ਦਿਨ ਮੌਕੇ ਜਦੋਂ ਸੁਨੀਲ ਦਾ ਸਹੁਰਾ ਪਰਿਵਾਰ ਬਛੇਰਿਆਂ ਲਈ ਝੂਲੇ ਖਿਡੌਣੇ ਅਤੇ ਹੋਰ ਸਮਾਨ ਲੈ ਕੇ ਆਏ ਤਾਂ ਉਨ੍ਹਾਂ ਦਾ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ। ਸੁਨੀਲ ਨੇ ਇਸ ਪ੍ਰੋਗਰਾਮ ਵਿਚ ਪਿੰਡ ਤੋਂ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਪਾਰਟੀ ਵਿਚ ਬੁਲਾਇਆ ਹੋਇਆ ਸੀ। ਸਭ ਤੋਂ ਖ਼ਾਸ ਗੱਲ ਇਹ ਐ ਕਿ ਸੁਨੀਲ ਨੇ ਇੰਨੇ ਸ਼ਾਨਦਾਰ ਤਰੀਕੇ ਨਾਲ ਕਦੇ ਆਪਣੇ ਬੱਚਿਆਂ ਦਾ ਜਨਮ ਦਿਨ ਨਹੀਂ ਮਨਾਇਆ, ਜਿਸ ਕਰਕੇ ਸਾਰੇ ਲੋਕ ਬਛੇਰਿਆਂ ਦੇ ਜਨਮ ਦਿਨ ਦੀ ਗ੍ਰੈਂਡ ਪਾਰਟੀ ਦੇਖ ਕੇ ਹੈਰਾਨ ਹੋ ਰਹੇ ਸਨ। ਸੁਨੀਲ ਦਾ ਕਹਿਣਾ ਏ ਕਿ ਘਰ ਵਿਚ ਪਲ ਰਹੇ ਜਾਨਵਰ ਵੀ ਪਰਿਵਾਰ ਦਾ ਹਿੱਸਾ ਹੁੰਦੇ ਨੇ, ਜਿਸ ਕਰਕੇ ਸਾਨੂੰ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਪੇਸ਼ ਆਉਣਾ ਚਾਹੀਦਾ ਹੈ।
ਰਿਪੋਰਟ- ਮੱਖਣ ਸ਼ਾਹ