ਚੀਨ ਦੇ ਹਾਂਗਜ਼ੂ ’ਚ ਚੱਲ ਰਹੀਆਂ ਏਸ਼ੀਅਨ ਖੇਡਾਂ ਸਮਾਪਤ
ਹਾਂਗਜ਼ੂ, (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ 23 ਸਤੰਬਰ ਤੋਂ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਅੱਜ ਸਮਾਪਤ ਹੋ ਗਈਆਂ। ਇਨ੍ਹਾਂ ’ਚ ਮੇਜ਼ਬਾਨ ਚੀਨ ਟੌਪ ’ਤੇ ਰਿਹਾ, ਜਿਸ ਨੇ 201 ਗੋਲਡ ਜਿੱਤੇ, ਜਦਕਿ ਭਾਰਤ ਨੇ ਵੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ। ਜਦਕਿ ਜਪਾਨ ਨੇ ਦੂਜਾ ਅਤੇ ਸਾਊਥ ਕੋਰੀਆ […]
By : Hamdard Tv Admin
ਹਾਂਗਜ਼ੂ, (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ 23 ਸਤੰਬਰ ਤੋਂ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਅੱਜ ਸਮਾਪਤ ਹੋ ਗਈਆਂ। ਇਨ੍ਹਾਂ ’ਚ ਮੇਜ਼ਬਾਨ ਚੀਨ ਟੌਪ ’ਤੇ ਰਿਹਾ, ਜਿਸ ਨੇ 201 ਗੋਲਡ ਜਿੱਤੇ, ਜਦਕਿ ਭਾਰਤ ਨੇ ਵੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ। ਜਦਕਿ ਜਪਾਨ ਨੇ ਦੂਜਾ ਅਤੇ ਸਾਊਥ ਕੋਰੀਆ ਨੇ ਤੀਜਾ ਸਥਾਨ ਮੱਲਿਆ।
107 ਮੈਡਲ ਜਿੱਤ ਕੇ ਚੌਥੇ ਸਥਾਨ ’ਤੇ ਰਿਹਾ ਭਾਰਤ
ਇਨ੍ਹਾਂ ਖੇਡਾਂ ’ਚ ਭਾਰਤ ਨੇ ਪਹਿਲੇ 5 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰੀ ਮੈਡਲ ਦਾ ਸੈਂਕੜਾ ਲਾਇਆ। ਦੇਸ਼ ਨੇ 72 ਸਾਲ ਦੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਬੈਸਟ ਪ੍ਰਦਰਸ਼ਨ ਕੀਤਾ ਅਤੇ ਕੁੱਲ 107 ਮੈਡਲ ਜਿੱਤੇ। ਇਨ੍ਹਾਂ ’ਚ 28 ਗੋਲਡ, 38 ਸਿਲਵਰ ਅਤੇ 41 ਬਰੌਨਜ਼ ਮੈਡਲ ਸ਼ਾਮਲ ਹਨ।
ਪਹਿਲੀ ਵਾਰੀ ਮੈਡਲ ਦਾ ਮਾਰਿਆ ਸੈਂਕੜਾ
ਭਾਰਤ ਨੇ 37 ਸਾਲ ਬਾਅਦ ਮੈਡਲ ਸੂਚੀ ’ਚ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ ਰਹਿੰਦਿਆਂ ਚੌਥਾ ਸਥਾਨ ਹਾਸਲ ਕੀਤਾ। 653 ਖਿਡਾਰੀਆਂ ਨੇ ਮੈਡਲ ਦੇ ਸੈਂਕੜੇ ਨੂੰ ਪਾਰ ਕਰਦਿਆਂ 107 ਮੈਡਲ ਦੇਸ਼ ਦੀ ਝੋਲ਼ੀ ਵਿੱਚ ਪਾ ਦਿੱਤੇ। 72 ਸਾਲ ਦੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਇਹ ਬੈਸਟ ਪ੍ਰਦਰਸ਼ਨ ਰਿਹਾ। ਦੇਸ਼ ਨੂੰ 2018 ਦੀਆਂ ਪਿਛਲੀਆਂ ਖੇਡਾਂ ਵਿੱਚ 70 ਮੈਡਲ ਮਿਲੇ ਸੀ, ਪਰ ਇਸ ਵਾਰ ਖਿਡਾਰੀਆਂ ਨੇ 37 ਹੋਰ ਵਾਧੂ ਮੈਡਲ ਜਿੱਤ ਕੇ ਆਪਣਾ ਰਿਕਾਰਡ ਕਾਇਮ ਕੀਤਾ ਹੈ।
ਪੰਜਾਬੀ ਖਿਡਾਰੀਆਂ ਨੇ ਕਈ ਖੇਡਾਂ ’ਚ ਮਾਰੀ ਮੱਲ੍ਹ
ਪੁਰਸ਼ ਅਤੇ ਮਹਿਲਾ ਦੋਵਾਂ ਹੀ ਵਰਗ ਦੇ ਖਿਡਾਰੀਆਂ ਨੇ ਭਾਰਤ ਦੀ ਇਤਿਹਾਸਕ ਸਫ਼ਲਤਾ ਵਿੱਚ ਬਰਾਬਰ ਭੂਮਿਕਾ ਅਦਾ ਕੀਤੀ। 107 ਵਿੱਚੋਂ 43 ਫੀਸਦੀ ਯਾਨੀ ਕੁੱਲ 46 ਮੈਡਲ ਮਹਿਲਾ ਖਿਡਾਰਹੀਆਂ ਨੇ ਦਿਵਾਏ। 48 ਫੀਸਦੀ ਮੈਡਲ ਪੁਰਸ਼ ਖਿਡਾਰੀਆਂ ਨੇ ਜਿੱਤੇ। ਮਹਿਲਾ ਅਤੇ ਪੁਰਸ਼ ਦੋਵਾਂ ਨੇ ਹੀ ਸਫ਼ਲਤਾ ’ਚ ਬਰਾਬਰ ਯੋਗਦਾਨ ਪਾਇਆ।
ਤੀਰਅੰਦਾਜ਼ੀ, ਅਥਲੈਟਿਕਸ, ਕ੍ਰਿਕਟ, ਕਬੱਡੀ, ਸ਼ੂਟਿੰਗ ਅਤੇ ਸਕਵਾਇਸ਼ ਦੇ ਮਹਿਲਾ ਇਵੈਂਟਸ ਵਿੱਚ ਭਾਰਤ ਨੇ ਤੇਜ਼ੀ ਨਾਲ ਗਰੋਥ ਕੀਤਾ ਅਤੇ ਗੋਲਡ ਮੈਡਲ ਜਿੱਤੇ। ਪੁਰਸ਼ ਖਿਡਾਰੀਆਂ ਨੇ ਵੀ ਇਨ੍ਹਾਂ ਖੇਡਾਂ ਤੋਂ ਇਲਾਵਾ ਬੈਡਮਿੰਟਨ, ਹਾਕੀ ਅਤੇ ਘੋੜਸਵਾਰੀ ਵਿੱਚ ਵੀ ਭਾਰਤ ਨੂੰ ਇਤਿਹਾਸਕ ਗੋਲਡ ਮੈਡਲ ਦਿਵਾਏ।
ਨਿਸ਼ਾਨੇਬਾਜ਼ਾਂ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸਭ ਤੋਂ ਵੱਧ 7 ਗੋਲਡ ਮੈਡਲ ਜਿੱਤੇ। ਉਹ ਸ਼ੂਟਿੰਗ ਦੀ ਮੈਡਲ ਟੈਲੀ ਵਿੱਚ ਸਿਰਫ਼ ਚੀਨ ਮਗਰੋਂ ਦੂਜੇ ਨੰਬਰ ’ਤੇ ਰਹੇ। ਸ਼ੂਟਰਸ ਨੇ 2006 ਦੇ ਦੋਹਾ ਏਸ਼ੀਅਨ ਖੇਡਾਂ ਵਿੱਚ ਕੀਤੇ ਆਪਣੇ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ। ਤਦ ਉਨ੍ਹਾਂ ਨੇ 3 ਗੋਲਡ, 5 ਸਿਲਵਰ ਅਤੇ 6 ਬਰੌਨਜ਼ ਮੈਡਲ ਜਿੱਤੇ ਸਨ। ਇਸ ਵਾਰ ਸ਼ੂਟਰਸ ਨੇ 7 ਗੋਲਡ, 9 ਸਿਲਵਰ ਅਤੇ 6 ਬਰੌਨਜ਼ ਮੈਡਲ ਜਿੱਤੇ।
ਹਰ ਵਾਰ ਦੀ ਤਰ੍ਹਾਂ ਅਥਲੈਟਿਕਸ ਵਿੱਚ ਸਭ ਤੋਂ ਜ਼ਿਆਦਾ ਮੈਡਲ ਮਿਲੇ। ਅਥਲੀਟਸ ਨੇ 6 ਗੋਲਡ, 14 ਸਿਲਵਰ ਅਤੇ 9 ਬਰੌਨਜ਼ ਮੈਡਲ ਭਾਰਤ ਦੀ ਝੋਲ਼ੀ ਪਾਏ। ਤੀਰਅੰਦਾਜ਼ੀ ਤੀਜੀ ਬੈਸਟ ਖੇਡ ਰਹੀ, ਜਿਸ ਵਿੱਚ ਦੇਸ਼ ਨੂੰ 5 ਗੋਲਡ, 2 ਸਿਲਵਰ ਅਤੇ 2 ਹੀ ਬਰੌਨਜ਼ ਮੈਡਲ ਮਿਲੇ।