ਕੈਨੇਡਾ ’ਚ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ 18 ਫੀ ਸਦੀ ਵਧੇਗੀ
ਟੋਰਾਂਟੋ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਮੌਜੂਦਾ ਵਰ੍ਹੇ ਦੌਰਾਨ 18 ਫੀ ਸਦੀ ਵਧਣ ਦੇ ਆਸਾਰ ਹਨ ਅਤੇ ਇਕੱਲੇ ਟੋਰਾਂਟੋ ਸ਼ਹਿਰ ਵਿਚ ਇਕ ਲੱਖ ਤੋਂ ਵੱਧ ਲੋਕ ਖੁਰਾਕ ਜ਼ਰੂਰਤਾਂ ਪੂਰੀਆਂ ਕਰਨ ਲਈ ਫੂਡ ਬੈਂਕਸ ਵੱਲ ਜਾਣਗੇ। ਰੋਜ਼ਾਨਾ ਜ਼ਿੰਦਗੀ ਦੇ ਖਰਚੇ ਪੂਰੇ ਨਹੀਂ ਹੋ ਰਹੇ ਅਤੇ ਮਹਿੰਗਾਈ ਦਰ […]
By : Editor Editor
ਟੋਰਾਂਟੋ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਮੌਜੂਦਾ ਵਰ੍ਹੇ ਦੌਰਾਨ 18 ਫੀ ਸਦੀ ਵਧਣ ਦੇ ਆਸਾਰ ਹਨ ਅਤੇ ਇਕੱਲੇ ਟੋਰਾਂਟੋ ਸ਼ਹਿਰ ਵਿਚ ਇਕ ਲੱਖ ਤੋਂ ਵੱਧ ਲੋਕ ਖੁਰਾਕ ਜ਼ਰੂਰਤਾਂ ਪੂਰੀਆਂ ਕਰਨ ਲਈ ਫੂਡ ਬੈਂਕਸ ਵੱਲ ਜਾਣਗੇ। ਰੋਜ਼ਾਨਾ ਜ਼ਿੰਦਗੀ ਦੇ ਖਰਚੇ ਪੂਰੇ ਨਹੀਂ ਹੋ ਰਹੇ ਅਤੇ ਮਹਿੰਗਾਈ ਦਰ ਹੇਠਾਂ ਆਉਣ ਦੇ ਬਾਵਜੂਦ ਖਾਣ-ਪੀਣ ਵਾਲੀਆਂ ਚੀਜ਼ਾਂ ਸਸਤੀਆਂ ਨਹੀਂ ਹੋਈਆਂ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਟੋਰਾਂਟੋ ਵਿਖੇ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ 1 ਲੱਖ ਤੋਂ ਟੱਪ ਜਾਵੇਗੀ ਅਤੇ ਪਿਛਲੇ ਸਾਲ ਦੇ ਮੁਕਾਬਲੇ 30 ਫੀ ਸਦੀ ਵੱਧ ਬਣਦੀ ਹੈ।
ਲੋੜਵੰਦਾਂ ਨੂੰ ਖਾਲੀ ਹੱਥ ਭੇਜਣ ਲਈ ਮਜਬੂਰ ਹੋਣ ਲੱਗੇ ਫੂਡ ਬੈਂਕਸ
ਖੈਰਾਤੀ ਸੰਸਥਾ ‘ਸੈਕਿੰਡ ਹਾਰਵੈਸਟ’ ਵੱਲੋਂ ਦਸੰਬਰ ਵਿਚ ਕੀਤੇ ਸਰਵੇਖਣ ਦੌਰਾਨ 1,480 ਗੈਰ ਮੁਨਾਫੇ ਵਾਲੀਆਂ ਜਥੇਬੰਦੀਆਂ ਦੀ ਰਾਏ ਦਰਜ ਕੀਤੀ ਗਈ ਜੋ ਵਧਦੀ ਮੰਗ ਪੂਰੀ ਕਰਨ ਦੇ ਤਰੀਕੇ ਲੱਭਣ ਵਿਚ ਮਸਰੂਫ ਹਨ। ਸਰਵੇਖਣ ਦੌਰਾਨ ਇਕ ਕੌੜਾ ਸੱਚ ਉਭਰ ਕੇ ਆਇਆ ਕਿ ਮੌਜੂਦਾ ਹਾਲਾਤ ਫੂਡ ਬੈਂਕਸ ਵਾਸਤੇ ਵੀ ਸਮੱਸਿਆਵਾਂ ਪੈਦਾ ਕਰ ਰਹੇ ਹਨ ਕਿ ਆਖਰਕਾਰ ਉਹ ਖੁਰਾਕ ਜ਼ਰੂਰਤਾਂ ਪੂਰੀਆਂ ਕਿਵੇਂ ਕਰਨ। ਹਾਲਾਤ ਐਨੇ ਬਦਤਰ ਹੋ ਚੁੱਕੇ ਹਨ ਕਿ ਕਈ ਖੈਰਾਤੀ ਸੰਸਕਾਵਾਂ ਲੋੜਵੰਦਾਂ ਨੂੰ ਖਾਲੀ ਹੱਥ ਵਾਪਸ ਭੇਜਣ ਲਈ ਮਜਬੂਰ ਹਨ।
ਇਕੱਲੇ ਟੋਰਾਂਟੋ ਵਿਚ 1 ਲੱਖ ਤੋਂ ਵੱਧ ਲੋਕ ਫੂਡ ਬੈਂਕਸ ’ਤੇ ਹੋਣਗੇ ਨਿਰਭਰ
ਕੈਨੇਡਾ ਵਿਚ ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ 18 ਫੀ ਸਦੀ ਵਾਧੇ ਦਾ ਮਤਲਬ ਹੈ ਕਿ 10 ਲੱਖ ਤੋਂ ਵੱਧ ਲੋਕ ਮੰਗ ਕੇ ਰੋਟੀ ਖਾਣ ਲਈ ਮਜਬੂਰ ਹੋਣਗੇ। ਪਿਛਲੇ ਸਾਲ ਕੈਨੇਡਾ ਦੇ ਫੂਡ ਬੈਂਕਸ ਵਿਚ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਔਸਤਨ 13 ਫੀ ਸਦੀ ਵਾਧਾ ਹੋਇਆ ਸੀ।
ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਵਲੋਂ ਅਸਤੀਫ਼ੇ ਦੀ ਪੇਸ਼ਕਸ਼
ਸ਼ਿਮਲਾ, 28 ਫਰਵਰੀ, ਨਿਰਮਲ : ਹਿਮਾਚਲ ਦੇ ਸੀਐਮ ਸੁਖਵਿੰਦਰ ਸੁੱਖੂ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਦੱਸਦੇ ਚਲੀਏ ਕਿ ਮੰਤਰੀ ਅਤੇ ਵਿਧਾਇਕਾਂ ਦੀ ਨਰਾਜ਼ਗੀ ਦੇ ਵਿਚਾਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿੱਤੀ।
ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਭੇਜੇ ਨਿਗਰਾਨ ਨੂੰ ਇਸ ਬਾਰੇ ਵਿਚ ਦੱਸ ਦਿੱਤਾ ਹੈ। ਕਾਂਗਰਸ ਸ਼ਾਮ ਤੱਕ ਨਵੇਂ ਨੇਤਾ ਦੀ ਚੋਣ ਕਰ ਸਕਦੀ ਹੈ। ਪਾਰਟੀ ਨੇ ਵਿਧਾਇਕਾਂ ਨਾਲ ਗੱਲਬਾਤ ਦੇ ਲਈ ਨਿਗਰਾਨ ਭੇਜੇ ਹਨ।
ਸੁਖਵਿੰਦਰ ਨੇ ਨਰਾਜ਼ ਮੰਤਰੀ ਵਿਕਰਮਦਿਤਿਆ ਦੇ ਅਸਤੀਫ਼ੇ ਦੇ ਕਰੀਬ ਘੰਟੇ ਬਾਅਦ ਇਹ ਕਦਮ ਚੁੱਕਿਆ। ਸਾਬਕਾ ਮੁੱਖ ਮੰਤਰੀ ਵੀਰਭੱਦਰ ਦੇ ਬੇਟੇ ਵਿਕਰਮਦਿਤਿਆ ਨੇ ਨਾਂ ਲਏ ਬਗੈਰ ਸੀਐਮ ਸੁਖਵਿੰਦਰ ਸੁੱਖੂ ’ਤੇ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦਾ ਨਤੀਜਾ ਕੱਲ੍ਹ ਦਿਖਾਈ ਦਿੱਤਾ। ਹੁਣ ਗੇਂਦ ਹਾਈ ਕਮਾਨ ਦੇ ਪਾਲੇ ਵਿਚ ਹੈ। ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕ ਰਾਜਿੰਦਰ ਰਾਣਾ ਨੇ ਕਾਂਗਰਸ ਹਾਈ ਕਮਾਨ ਨੂੰ ਸੁਖਵਿੰਦਰ ਸੁੱਖੂ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।