Begin typing your search above and press return to search.
ਅਮਰੀਕਾ ਵਿਚ ਬੇਘਰ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ
ਵਾਸ਼ਿੰਗਟਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਬੇਘਰ ਲੋਕਾਂ ਦੀ ਗਿਣਤੀ ਅਚਾਨਕ ਵਧਣੀ ਸ਼ੁਰੂ ਹੋ ਗਈ ਹੈ ਅਤੇ 2022 ਦੇ ਮੁਕਾਬਲੇ 12 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਮਕਾਨ ਅਤੇ ਸ਼ਹਿਰ ਵਿਕਾਸ ਵਿਭਾਗ ਦੇ ਰਿਪੋਰਟ ਮੁਤਾਬਕ ਬੇਘਰ ਲੋਕਾਂ ਦੀ ਗਿਣਤੀ 6 ਲੱਖ 50 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਇਹ ਅੰਕੜਾ 2007 ਮਗਰੋਂ […]
By : Editor Editor
ਵਾਸ਼ਿੰਗਟਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਬੇਘਰ ਲੋਕਾਂ ਦੀ ਗਿਣਤੀ ਅਚਾਨਕ ਵਧਣੀ ਸ਼ੁਰੂ ਹੋ ਗਈ ਹੈ ਅਤੇ 2022 ਦੇ ਮੁਕਾਬਲੇ 12 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਮਕਾਨ ਅਤੇ ਸ਼ਹਿਰ ਵਿਕਾਸ ਵਿਭਾਗ ਦੇ ਰਿਪੋਰਟ ਮੁਤਾਬਕ ਬੇਘਰ ਲੋਕਾਂ ਦੀ ਗਿਣਤੀ 6 ਲੱਖ 50 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਇਹ ਅੰਕੜਾ 2007 ਮਗਰੋਂ ਸਭ ਤੋਂ ਉਚਾ ਮੰਨਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੇਘਰਾਂ ਲੋਕਾਂ ਦੀ ਗਿਣਤੀ ਵਿਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਮਹਾਂਮਾਰੀ ਤੋਂ ਚੱਲ ਰਹੀਆਂ ਆਰਥਿਕ ਸਹਾਇਤਾਂ ਯੋਜਨਾਵਾਂ ਦਾ ਖਾਤਮਾ ਰਿਹਾ। ਇਸ ਤੋਂ ਇਲਾਵਾ ਕਿਰਾਇਆਂ ਵਿਚ ਵਾਧੇ ਕਾਰਨ ਲੋਕ ਬੇਘਰ ਹੋਣ ਲੱਗੇ। ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਮੰਤਰੀ ਮਾਰਸੀਆ ਐਲ. ਫਜ ਨੇ ਕਿਹਾ ਕਿ ਬੇਘਰਾਂ ਦੀ ਸਮੱਸਿਆ ਨੂੰ ਸੁਲਝਾਇਆ ਜਾ ਸਕਦਾ ਹੈ ਅਤੇ ਅਮਰੀਕਾ ਵਿਚ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸਮੱਸਿਆ ਦੇ ਠੋਸ ਹੱਲ ਲੱਭੇ ਜਾਣ ਦੀ ਜ਼ਰੂਰਤ ਹੈ ਤਾਂਕਿ ਹਰ ਅਮਰੀਕੀ ਨਾਗਰਿਕ ਦੇ ਸਿਰ ’ਤੇ ਛੱਤ ਹੋਵੇ। ਦੂਜੇ ਪਾਸੇ ਅੰਕੜਿਆਂ ਦੀ ਡੂੰਘਾਈ ਨਾਲ ਪੁਣ-ਛਾਣ ਕਰਨ ’ਤੇ ਪਤਾ ਲਗਦਾ ਹੈ ਕਿ 2021 ਤੋਂ 2022 ਵਿਚ ਦਾਖਲ ਹੁੰਦਿਆਂ ਬੇਘਰ ਲੋਕਾਂ ਦੀ ਗਿਣਤੀ 25 ਫ਼ੀ ਸਦੀ ਵਧੀ।
Next Story