Begin typing your search above and press return to search.

ਧੀ ਅਤੇ ਉਸ ਦੇ ਪ੍ਰੇਮੀ ਦਾ ਘਰ ਵਾਲਿਆਂ ਵਲੋਂ ਕਤਲ

ਬਦਾਯੂੰ, 3 ਜਨਵਰੀ, ਨਿਰਮਲ : ਉਤਰ ਪ੍ਰਦੇਸ਼ ਦੇ ਬਦਾਯੂੰ ਵਿਚ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਤੜਕੇ ਸੜਕ ’ਤੇ ਖ਼ੂਨ ਵਹਾ ਦਿੱਤਾ। ਮੁਲਜ਼ਮਾਂ ਨੇ ਘਰ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਧੀ ਤੇ ਉਸ ਦੇ ਪ੍ਰੇਮੀ ਨੂੰ ਦੌੜਾ-ਦੌੜਾ ਕੇ ਫੜਿਆ, ਫਿਰ ਫਹੁੜੇ ਨਾਲ ਤਾਬੜ-ਤੋੜ ਹਮਲੇ ਕਰ ਕੇ […]

The murder of the daughter and her lover
X

Editor EditorBy : Editor Editor

  |  3 Jan 2024 9:03 AM IST

  • whatsapp
  • Telegram
ਬਦਾਯੂੰ, 3 ਜਨਵਰੀ, ਨਿਰਮਲ : ਉਤਰ ਪ੍ਰਦੇਸ਼ ਦੇ ਬਦਾਯੂੰ ਵਿਚ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਤੜਕੇ ਸੜਕ ’ਤੇ ਖ਼ੂਨ ਵਹਾ ਦਿੱਤਾ। ਮੁਲਜ਼ਮਾਂ ਨੇ ਘਰ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਧੀ ਤੇ ਉਸ ਦੇ ਪ੍ਰੇਮੀ ਨੂੰ ਦੌੜਾ-ਦੌੜਾ ਕੇ ਫੜਿਆ, ਫਿਰ ਫਹੁੜੇ ਨਾਲ ਤਾਬੜ-ਤੋੜ ਹਮਲੇ ਕਰ ਕੇ ਦੋਵਾਂ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਲੜਕੀ ਦਾ ਪਿਤਾ ਖ਼ੂਨ ਨਾਲ ਲਿਬੜਿਆ ਫਹੁੜਾ ਲੈ ਕੇ ਥਾਣੇ ਪੁੱਜ ਗਿਆ। ਕੁਝ ਦੇਰ ਬਾਅਦ ਲੜਕੀ ਦੀ ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਧੀ ਨੂੰ ਬਚਾਉਣ ਦੀ ਬਜਾਏ ਉਹ ਹਮਲੇ ਲਈ ਉਕਸਾ ਰਹੀ ਸੀ। ਧੀ ਦੇ ਪ੍ਰੇਮੀ ’ਤੇ ਲਾਠੀ ਨਾਲ ਹਮਲੇ ਵੀ ਕੀਤੇ। ਦੋਹਰੇ ਕਤਲ ਕਾਂਡ ਵਿਚ ਲੜਕੀ ਦੇ ਮਾਤਾ, ਪਿਤਾ, ਦਾਦਾ ਰਾਮੌਤਾਰ ਅਤੇ ਦੋ ਨਾਬਾਲਿਗ ਭਰਾਵਾਂ ’ਤੇ ਹੱਤਿਆ, ਅਗਵਾ ਦੀ ਧਾਰਾ ਤਹਿਤ ਐੱਫਆਈਆਰ ਲਿਖੀ ਗਈ ਹੈ।
ਪਰੌਲੀ ਪਿੰਡ ਵਿਚ ਰਹਿਣ ਵਾਲੇ ਜੈਪਾਲ ਅਤੇ ਗੁਆਂਢੀ ਨੀਤੂ ’ਚ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਖੇਤੀ ਕਰਦੇ ਪਰਿਵਾਰ ਅਨੁਸੂੁਚਿਤ ਜਾਤੀ ਦੇ ਹਨ। ਪ੍ਰੇਮੀ ਜੋੜਾ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਨੀਤੂ ਦੇ ਪਿਤਾ ਮਹੇਸ਼ ਕੁਮਾਰ ਨੂੰ ਇਤਰਾਜ਼ ਸੀ। ਉਸ ਨੇ ਧੀ ਦੀ ਪੜ੍ਹਾਈ ਛੁਡਵਾ ਦਿੱਤੀ। ਇਸ ਦੇ ਬਾਵਜੂਦ ਦੋਵਾਂ ਵਿਚ ਕਈ ਵਾਰ ਤਨਾਤਨੀ ਹੋ ਚੁੱਕੀ ਸੀ।
ਪੁਲਿਸ ਅਨੁਸਾਰ, ਸ਼ਨਿਚਰਵਾਰ ਨੂੰ ਜੈਪਾਲ ਤੇ ਨੀਤੂ ਨੇ ਘਰ ਛੱਡ ਕੇ ਕਿਸ ਹੋਰ ਜਗ੍ਹਾ ਜਾਣ ਦਾ ਫ਼ੈਸਲਾ ਕਰ ਲਿਆ ਸੀ। ਮੰਗਲਵਾਰ ਸਵੇਰੇ ਚਾਰ ਵਜੇ ਨੀਤੂ ਛੱਤ ਦੇ ਰਸਤੇ ਜੈਪਾਲ ਦੇ ਘਰ ਪੁੱਜੀ। ਉਹ ਦੋਵੇਂ ਘਰੋਂ ਨਿਕਲਦੇ, ਇਸ ਤੋਂ ਪਹਿਲਾਂ ਹੀ ਨੀਤੂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਭਿਣਕ ਲੱਗ ਗਈ। ਉਹ ਸਾਰੇ ਚੀਕਦੇ ਹੋਏ ਜੈਪਾਲ ਦੇ ਦਰਵਾਜ਼ੇ ’ਤੇ ਪੁੱਜੇ। ਇਸੇ ਦੌਰਾਨ ਪ੍ਰੇਮੀ ਜੋੜਾ ਦਰਵਾਜ਼ੇ ’ਚੋਂ ਨਿਕਲ ਕੇ ਭਜਿਆ ਪਰ ਪਸ਼ੂ ਬੰਨ੍ਹਣ ਵਾਲੇ ਕਿੱਲੇ ਨਾਲ ਟਕਰਾਅ ਕੇ ਡਿੱਗ ਗਏ। ਇੰਨੇ ਵਿਚ ਪਿੱਛਿਓਂ ਆਏ ਮਹੇਸ਼ ਤੇ ਹੋਰਨਾਂ ਮੁਲਜ਼ਮਾਂ ਨੇ ਜੈਪਾਲ ’ਤੇ ਲਾਠੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਨੀਤੂ ਬਚਾਉਣ ਆਈ ਤਾਂ ਲਾਠੀ ਮਾਰ ਕੇ ਉਸ ਦਾ ਵੀ ਸਿਰ ਖੋਲ੍ਹ ਦਿੱਤਾ। ਚੀਕ-ਚਿਹਾੜੇ ਦੌਰਾਨ ਹਮਲਾਵਰਾਂ ਨੇ ਜੈਪਾਲ ਦੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤ ਤਾਂ ਕਿ ਕੋਈ ਬਚਾਉਣ ਨਾ ਆ ਸਕੇ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੇ ਜੈਪਾਲ ਦੇ ਹੱਥ ਫੜ ਕੇ ਸਿਰ ਕਿੱਲੇ ’ਤੇ ਰੱਖਿਆ ਅਤੇ ਮਹੇਸ਼ ਨਾ ਫਹੁੜੇ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਦਾ ਚਿਹਰਾ ਪੂਰੀ ਤਰ੍ਹਾਂ ਕੁਚਲ ਦਿੱਤਾ। ਮਹੇਸ਼ ਦੇ ਸਿਰ ’ਤੇ ਅਜਿਹਾ ਖੂਨ ਸਵਾਰ ਸੀ ਕਿ ਉਸ ਨੇ ਧੀ ਦੇ ਵੀ ਸਿਰ, ਛਾਤੀ, ਢਿੱਡ ’ਤੇ ਫਹੁੜੇ ਨਾਲ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ।
ਇਹ ਖ਼ਬਰ ਵੀ ਪੜ੍ਹੋ
ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਪੈਟਰੋਲ ਪੰਪਾਂ ’ਤੇ ਅਚਾਨਕ ਭੀੜ ਲੱਗ ਗਈ। ਹਰ ਕੋਈ ਤੇਲ ਭਰਵਾਉਣ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ। ਇਸ ਦੌਰਾਨ ਕਈ ਥਾਵਾਂ ’ਤੇ ਬਹਿਸਬਾਜ਼ੀ ਵਰਗੀ ਸਥਿਤੀ ਵੀ ਬਣੀ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਇੱਥੇ ਤਕਰਾਰ ਇੰਨੀ ਵੱਧ ਗਈ ਕਿ ਪੰਪ ਮਾਲਕ ਨੇ ਗਾਹਕ ਨੂੰ ਗੋਲੀ ਮਾਰ ਦਿੱਤੀ। ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੰਜਾਬ ਦੇ ਪੈਟਰੋਲ ਪੰਪਾਂ ’ਤੇ ਹਫੜਾ-ਦਫੜੀ ਮੱਚੀ ਹੋਈ ਸੀ।
ਇਸੇ ਦੌਰਾਨ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਇੱਕ ਵਿਅਕਤੀ ਪੈਟਰੋਲ ਪੰਪ ’ਤੇ ਤੇਲ ਪਵਾਉਣ ਪਹੁੰਚਿਆ। ਇਸ ਦੌਰਾਨ ਪੰਪ ਮਾਲਕ ਨਾਲ ਉਸ ਦੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੈਟਰੋਲ ਪੰਪ ਮਾਲਕ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਅਮਰਿੰਦਰ ਸਿੰਘ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਹੈ। ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਹ ਘਟਨਾ ਮੰਗਲਵਾਰ ਸ਼ਾਮ ਪਿੰਡ ਔਲਖ ਸਥਿਤ ਫਰੀਦ ਕਿਸਾਨ ਸੇਵਾ ਕੇਂਦਰ ਦੇ ਪੈਟਰੋਲ ਪੰਪ ’ਤੇ ਵਾਪਰੀ।
ਪੁਲਸ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ਵਿੱਚ ਤੇਲ ਭਰਵਾਉਣ ਆਏ ਸਨ। ਇਨ੍ਹਾਂ ਵਿੱਚੋਂ ਇੱਕ ਦੇ ਪੈਰ ਵਿੱਚ ਗੋਲੀ ਲੱਗੀ ਸੀ। ਸੂਚਨਾ ਤੋਂ ਬਾਅਦ ਕੋਟਕਪੂਰਾ ਦੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਅਤੇ ਥਾਣਾ ਸਦਰ ਕੋਟਕਪੂਰਾ ਦੇ ਐਸਐਚਓ ਚਮਕੌਰ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ। ਪੁਲਸ ਟੀਮ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ।
Next Story
ਤਾਜ਼ਾ ਖਬਰਾਂ
Share it