ਮਾਂ ਨੇ ਆਪਣੀ ਧੀ ਨੂੰ ਕੀਤਾ ਅਗਵਾ, ਘਟਨਾ ਸੀਸੀਟੀਵੀ 'ਚ ਕੈਦ, ਜਾਣੋ ਪੂਰਾ ਮਾਮਲਾ
ਫਿਰੋਜ਼ਪੁਰ, 3 ਮਈ, ਪਰਦੀਪ ਸਿੰਘ: ਫਿਰੋਜ਼ਪੁਰ ਵਿੱਚ ਇੱਕ ਮਾਂ ਵੱਲੋਂ ਆਪਣੀ ਹੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਰਹਿਣ ਵਾਲੇ ਬਲਵਿੰਦਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸਦਾ ਵਿਆਹ ਫਿਰੋਜ਼ਪੁਰ ਦੇ ਤਰਿੰਡੇ ਦੀ ਰਹਿਣ ਵਾਲੀ ਜਸਵੀਰ ਕੌਰ ਨਾਲ ਹੋਇਆ ਸੀ ਅਤੇ ਉਦੋਂ […]
By : Editor Editor
ਫਿਰੋਜ਼ਪੁਰ, 3 ਮਈ, ਪਰਦੀਪ ਸਿੰਘ: ਫਿਰੋਜ਼ਪੁਰ ਵਿੱਚ ਇੱਕ ਮਾਂ ਵੱਲੋਂ ਆਪਣੀ ਹੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਰਹਿਣ ਵਾਲੇ ਬਲਵਿੰਦਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸਦਾ ਵਿਆਹ ਫਿਰੋਜ਼ਪੁਰ ਦੇ ਤਰਿੰਡੇ ਦੀ ਰਹਿਣ ਵਾਲੀ ਜਸਵੀਰ ਕੌਰ ਨਾਲ ਹੋਇਆ ਸੀ ਅਤੇ ਉਦੋਂ ਤੋਂ ਹੀ ਉਸਦੀ ਪਤਨੀ ਉਸ ਨਾਲ ਲੜਾਈ ਕਰਦੀ ਰਹਿੰਦੀ ਸੀ।
ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਪਹਿਲਾਂ ਪੰਚਾਇਤੀ ਤਲਾਕ ਹੋਇਆ ਸੀ ਤੇ ਬਾਅਦ ਵਿੱਚ ਇਹਨਾਂ ਨੇ ਕੋਰਟ ਦੇ ਵਿੱਚ ਵੀ ਕੇਸ ਪਾ ਦਿੱਤਾ ਸੀ। ਉਸਦੀ ਪਤਨੀ ਪੇਕੇ ਚਲੇ ਗਈ ਤੇ ਛੋਟੀ ਬੱਚੀ ਨੂੰ ਇੱਥੇ ਛੱਡ ਗਈ ਸੀ।
ਉਨ੍ਹਾਂ ਦਾ ਕਹਿਣਾ ਹੈਕ ਕਿ ਅੱਜ ਛੇ ਸੱਤ ਜਣੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦੇ ਚਾਚੇ ਦੀ ਵੱਢ ਟੁੱਕ ਕਰਦਿਆਂ ਜਬਰਨ ਉਸਦੀ ਬੱਚੀ ਨੂੰ ਵੀ ਨਾਲ ਲੈ ਗਏ। ਜਿਸਦੀ ਸੀਸੀਟੀਵੀ ਵੀ ਮੌਜੂਦ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚੀ ਨੂੰ ਅਗਵਾ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਓਧਰ ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਜਿਹਾ ਮਾਮਲਾ ਪਹੁੰਚਿਆਂ ਹੈ ਜਿਸ ਬਾਰੇ ਸੁਣ ਕੇ ਤੁਸੀ ਵੀਂ ਹੈਰਾਨ ਹੋ ਜਾਓਗੇ। ਕੋਰਟ ਵਿੱਚ ਪਹਿਲੀ ਵਾਰੀ ਕਿਸੇ ਮਰੇ ਹੋਏ ਵਿਅਕਤੀ ਨੂੰ ਜ਼ਮਾਨਤ ਮਿਲੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਦੀ 2023 ਦੇ ਦਸੰਬਰ ਵਿੱਚ ਮੌਤ ਹੋ ਚੁੱਕੀ ਹੈ।ਇਕ ਵਕੀਲ ਦੀ ਗ਼ਲਤੀ ਕਾਰਨ ਮ੍ਰਿਤਕ ਵਿਅਕਤੀ ਤਿੰਨ ਮਹੀਨੇ ਦੀ ਅੰਤ੍ਰਿਮ ਜ਼ਮਾਨਤ ’ਤੇ ਚੱਲਦਾ ਰਿਹਾ। ਮਾਮਲੇ ਦਾ ਖ਼ੁਲਾਸਾ ਸਰਕਾਰੀ ਵਕੀਲ ਵੱਲੋਂ ਪੇਸ਼ ਮੁਲਜ਼ਮ ਦੇ ਡੈਥ ਸਰਟੀਫਿਕੇਟ ਨਾਲ ਹੋਇਆ। ਫਿਲਹਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ’ਚ ਪਟੀਸ਼ਨਰ ਦੇ ਵਕੀਲ ਦੀ ਉਮਰ ਤੇ ਉਸ ਦੇ ਕਰੀਅਰ ਨੂੰ ਧਿਆਨ ’ਚ ਰੱਖਦਿਆਂ ਚਿਤਾਵਨੀ ਦੇ ਕੇ ਮਾਫ਼ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਵਿੱਚ 10 ਮਾਰਚ 2023 ਨੂੰ ਨਸ਼ਾ ਤਸਕਰੀ ਦਾ ਇਕ ਕੇਸ ਦਰਜ ਹੋਇਆ ਸੀ। ਇਸ ਮਾਮਲੇ ’ਚ ਮਨਜੀਤ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਇਸ ਸਾਲ ਜਨਵਰੀ ’ਚ ਹਾਈ ਕੋਰਟ ਨੇ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਜਾਂਚ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਸੀ। ਬੁੱਧਵਾਰ ਨੂੰ ਉਸ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਸਬੰਧੀ ਪਟੀਸ਼ਨ ਸੁਣਵਾਈ ਲਈ ਪੁੱਜੀ ਸੀ। ਇਸੇ ਦੌਰਾਨ ਦੌਰਾਨ ਸਰਕਾਰੀ ਵਕੀਲ ਨੇ ਕੋਰਟ ’ਚ ਪਟੀਸ਼ਨਰ ਦਾ ਡੈੱਥ ਸਰਟੀਫਿਕੇਟ ਸੌਂਪ ਕੇ ਦੱਸਿਆ ਕਿ ਇਸ ਮੁਤਾਬਕ ਪਟੀਸ਼ਨਰ ਦੀ ਮੌਤ 27 ਦਸੰਬਰ 2023 ਨੂੰ ਹੋ ਗਈ ਹੈ ਤੇ ਉਸ ਦੇ ਵਕੀਲ ਨੇ 24 ਜਨਵਰੀ 2024 ਨੂੰ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਵੀਰਵਾਰ ਨੂੰ ਪੇਸ਼ ਹੋ ਕੇ ਇਹ ਦੱਸਣ ਦਾ ਆਦੇਸ਼ ਦਿੱਤਾ ਸੀ ਕਿ ਪਟੀਸ਼ਨਰ ਦੀ ਮੌਤ ਦੇ ਇਕ ਮਹੀਨੇ ਬਾਅਦ ਕਿਵੇਂ ਮਿ੍ਰਤਕ ਲਈ ਪਟੀਸ਼ਨ ਦਾਖ਼ਲ ਹੋਈ ਤੇ ਪਾਵਰ ਆਫ ਅਟਾਰਨੀ ਕਿਸ ਨੇ ਦਿੱਤੀ?
ਵੀਰਵਾਰ ਨੂੰ ਪਟੀਸ਼ਨਰ ਦੇ ਵਕੀਲ ਨੇ ਪੇਸ਼ ਹੋ ਕੇ ਇਸ ਲਈ ਮਾਫ਼ੀ ਮੰਗੀ ਤੇ ਕਿਹਾ ਕਿ ਉਸਨੂੰ ਗੁਮਰਾਹ ਕੀਤਾ ਗਿਆ ਸੀ। ਇਸ ’ਤੇ ਕੋਰਟ ਨੇ ਕਿਹਾ ਕਿ ਤੁਸੀਂ ਨੌਜਵਾਨ ਵਕੀਲ ਹੋ ਪਰ ਜੋ ਤੁਸੀਂ ਕੀਤਾ ਹੈ, ਉਹ ਧੋਖਾਧੜੀ ਹੈ। ਅਸੀਂ ਨੌਜਵਾਨ ਵਕੀਲ ਦਾ ਕਰੀਅਰ ਬਰਬਾਦ ਨਹੀਂ ਕਰਨਾ ਚਾਹੁੰਦੇ, ਇਸ ਲਈ ਤੁਹਾਡੀ ਮਾਫ਼ੀ ਸਵੀਕਾਰ ਕੀਤੀ ਜਾ ਰਹੀ ਹੈ। ਕੋਰਟ ਨੇ ਵਕੀਲ ਨੂੰ ਭਵਿੱਖ ’ਚ ਚੌਕਸ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ’ਚ ਅਜਿਹਾ ਕੋਈ ਭੂਤ ਪਟੀਸ਼ਨਰ ਨਹੀਂ ਚਾਹੁੰਦੇ।