ਸਭ ਤੋਂ ਜ਼ਰੂਰੀ ਕੰਮ ਅਮਰੀਕੀ ਬੰਧਕਾਂ ਨੂੰ ਛੁਡਾਉਣਾ: ਬਾਈਡਨ
ਵਾਸ਼ਿੰਗਟਨ, 20 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਲਾਲ ਸਾਗਰ ਵਿੱਚ ਤਾਇਨਾਤ ਅਮਰੀਕੀ ਵੌਰਿਸ਼ਪ ਨੇ 3 ਮਿਜ਼ਾਈਲਾਂ ਨੂੰ ਰੋਕਿਆ ਹੈ। ਪੈਂਟਾਗਨ ਨੇ ਦੱਸਿਆ ਕਿ ਯਮਨ ਦੇ ਹੂਤੀ ਬਾਗੀਆਂ ਨੇ 3 ਮਿਜ਼ਾਈਲਾਂ ਅਤੇ ਕਈ ਡਰੋਨ ਦਾਗੇ ਹਨ। ਉਹ ਯਮਨ ਤੋਂ ਉੱਤਰ ਵੱਲ […]
By : Hamdard Tv Admin
ਵਾਸ਼ਿੰਗਟਨ, 20 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਲਾਲ ਸਾਗਰ ਵਿੱਚ ਤਾਇਨਾਤ ਅਮਰੀਕੀ ਵੌਰਿਸ਼ਪ ਨੇ 3 ਮਿਜ਼ਾਈਲਾਂ ਨੂੰ ਰੋਕਿਆ ਹੈ। ਪੈਂਟਾਗਨ ਨੇ ਦੱਸਿਆ ਕਿ ਯਮਨ ਦੇ ਹੂਤੀ ਬਾਗੀਆਂ ਨੇ 3 ਮਿਜ਼ਾਈਲਾਂ ਅਤੇ ਕਈ ਡਰੋਨ ਦਾਗੇ ਹਨ। ਉਹ ਯਮਨ ਤੋਂ ਉੱਤਰ ਵੱਲ ਵਧ ਰਹੇ ਸਨ। ਹੂਤੀ ਬਾਗੀ ਇਜ਼ਰਾਈਲ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਵੀਰਵਾਰ ਰਾਤ ਨੂੰ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ- ਹਮਾਸ ਅਤੇ ਪੁਤਿਨ ਵਿਚਾਲੇ ਸਾਂਝੀ ਗੱਲ ਇਹ ਹੈ ਕਿ ਦੋਵੇਂ ਆਪਣੇ ਗੁਆਂਢ ’ਚ ਮੌਜੂਦ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਪਿੱਛੇ ਹਟਦਾ ਹੈ ਅਤੇ ਹਮਲਾਵਰ ਕਾਮਯਾਬ ਹੋ ਜਾਂਦੇ ਹਨ ਤਾਂ ਭਵਿੱਖ ਵਿੱਚ ਹੋਰ ਵੀ ਅਜਿਹੀਆਂ ਕੋਸ਼ਿਸ਼ਾਂ ਕਰ ਸਕਦੇ ਹਨ, ਜਿਸ ਨਾਲ ਦੁਨੀਆ ਦੇ ਕਈ ਹਿੱਸਿਆਂ ਵਿੱਚ ਸੰਘਰਸ਼ ਦਾ ਖ਼ਤਰਾ ਵਧ ਜਾਵੇਗਾ। ਬਾਈਡਨ ਨੇ ਕਿਹਾ-ਹਮਾਸ ਦੁਨੀਆ ’ਚ ਬੁਰਾਈ ਫੈਲਾਉਣਾ ਚਾਹੁੰਦਾ ਹੈ। ਮੇਰੇ ਲਈ ਇਸ ਸਮੇਂ ਸਭ ਤੋਂ ਮਹੱਤਵਪੂਰਨ ਕੰਮ ਬੰਧਕ ਬਣਾਏ ਗਏ ਅਮਰੀਕੀ ਨਾਗਰਿਕਾਂ ਨੂੰ ਆਜ਼ਾਦ ਕਰਵਾਉਣਾ ਹੈ।