Begin typing your search above and press return to search.

ਬਾਂਦਰਾਂ ਨੇ ਕੀਤਾ ਵੱਡਾ ਕਾਰਾ, 30 ਦਿਨਾਂ ’ਚ ਖਾ ਗਏ ਇੰਨੇ ਹਜ਼ਾਰ ਕਿਲੋ ਚੀਨੀ

ਅਲੀਗੜ੍ਹ, 23 ਮਈ, ਪਰਦੀਪ ਸਿੰਘ: ਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਬਾਂਦਰਾਂ ਵੱਲੋਂ ਹਜ਼ਾਰਾਂ ਕੁਇੰਟਲ ਚੀਨੀ ਚੱਟ ਕਰ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਬਾਂਦਰਾਂ ’ਤੇ ਦੋਸ਼ ਐ ਕਿ ਅਲੀਗੜ੍ਹ ਦੀ ਸਾਥਾ ਚੀਨੀ ਮਿੱਲ ਵਿਚੋਂ ਇਹ ਬਾਂਦਰ 30 ਦਿਨਾਂ ਦੇ ਅੰਦਰ 35 ਲੱਖ ਰੁਪਏ ਦੀ ਚੀਨੀ ਖਾ ਗਏ। ਮਹਿਜ਼ 30 ਦਿਨਾਂ ਦੇ ਅੰਦਰ ਬਾਂਦਰ 1100 […]

ਬਾਂਦਰਾਂ ਨੇ ਕੀਤਾ ਵੱਡਾ ਕਾਰਾ, 30 ਦਿਨਾਂ ’ਚ ਖਾ ਗਏ ਇੰਨੇ ਹਜ਼ਾਰ ਕਿਲੋ ਚੀਨੀ
X

Editor EditorBy : Editor Editor

  |  23 May 2024 8:57 AM IST

  • whatsapp
  • Telegram

ਅਲੀਗੜ੍ਹ, 23 ਮਈ, ਪਰਦੀਪ ਸਿੰਘ: ਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਬਾਂਦਰਾਂ ਵੱਲੋਂ ਹਜ਼ਾਰਾਂ ਕੁਇੰਟਲ ਚੀਨੀ ਚੱਟ ਕਰ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਬਾਂਦਰਾਂ ’ਤੇ ਦੋਸ਼ ਐ ਕਿ ਅਲੀਗੜ੍ਹ ਦੀ ਸਾਥਾ ਚੀਨੀ ਮਿੱਲ ਵਿਚੋਂ ਇਹ ਬਾਂਦਰ 30 ਦਿਨਾਂ ਦੇ ਅੰਦਰ 35 ਲੱਖ ਰੁਪਏ ਦੀ ਚੀਨੀ ਖਾ ਗਏ। ਮਹਿਜ਼ 30 ਦਿਨਾਂ ਦੇ ਅੰਦਰ ਬਾਂਦਰ 1100 ਕੁਇੰਟਲ ਚੀਨੀ ਖਾ ਜਾਣ, ਇਹ ਗੱਲ ਕਿਸੇ ਦੇ ਹਜ਼ਮ ਨਹੀਂ ਹੋ ਰਹੀ, ਫਿਰ ਬਾਂਦਰਾਂ ਨੇ ਇੰਨੀ ਚੀਨੀ ਪਤਾ ਨਹੀਂ ਕਿਵੇਂ ਹਜ਼ਮ ਕੀਤੀ ਹੋਵੇਗੀ। ਦਰਅਸਲ ਦਿ ਕਿਸਾਨ ਸਹਿਕਾਰੀ ਚੀਨੀ ਮਿੱਲਜ਼ ਲਿਮੀਟਡ ਦੀ ਆਡਿਟ ਰਿਪੋਰਟ ਵਿਚ ਇਹ ਮਾਮਲਾ ਸਾਹਮਣੇ ਆਇਆ ਏ। ਆਡਿਟ ਵਿਚ 1100 ਕੁਇੰਟਲੀ ਚੀਨੀ ਘੱਟ ਪਾਈ ਗਈ, ਜਿਸ ਤੋਂ ਬਾਅਦ ਪ੍ਰਬੰਧਕ, ਲੇਖਾ ਅਧਿਕਾਰੀ ਸਮੇਤ ਛੇ ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ , ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਚੀਨੀ ਬਾਂਦਰ ਖਾ ਗਏ।

ਇਸ ਮਾਮਲੇ ਦੀ ਰਿਪੋਰਟ ਗੰਨਾ ਕਮਿਸ਼ਨ ਨੂੰ ਭੇਜੀ ਗਈ ਐ। ਇੰਨੀ ਵੱਡੀ ਮਾਤਰਾ ਵਿਚ ਬਾਂਦਰਾਂ ਵੱਲੋਂ ਚੀਨੀ ਖਾ ਲਏ ਜਾਣ ਦਾ ਮਾਮਲਾ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਜ਼ਿਲ੍ਹਾ ਲੇਖਾ ਪ੍ਰੀਖਿਆ ਅਧਿਕਾਰੀ, ਸਹਿਕਾਰੀ ਕਮੇਟੀਆਂ ਅਤੇ ਪੰਚਾਇਤ ਲੇਖਾ ਪ੍ਰੀਖਿਆ ਨੇ ‘ਦਿ ਕਿਸਾਨ ਸਹਿਕਾਰੀ ਚੀਨੀ ਮਿੱਲ ਲਿਮੀਟਡ’ ਦਾ ਆਡਿਟ ਪਿਛਲੇ ਦਿਨੀਂ ਦਰਜ ਕਰਵਾਇਆ ਸੀ, ਜਿਸ ਦੇ ਤਹਿਤ ਸਾਥਾ ਚੀਨੀ ਮਿੱਲ ਦੇ 31 ਮਾਰਚ 2024 ਤੱਕ ਆਖ਼ਰੀ ਸਟਾਕ ਦਾ ਫਿਜ਼ੀਕਲ ਵੈਰੀਫਿਕੇਸ਼ਨ ਕੀਤਾ ਗਿਆ ਸੀ। ਰਿਪੋਰਟ ਮੁਤਾਬਕ 1 ਅਪ੍ਰੈਲ ਤੋਂ ਅਕਤੂਬਰ 2023 ਤੱਕ ਚੀਨੀ ਦੇ ਸਟਾਕ ਦਾ ਮਿਲਾਨ ਹੋ ਗਿਆ ਪਰ ਇਸ ਤੋਂ ਬਾਅਦ ਫਰਵਰੀ 2024 ਵਿਚ ਚੀਨੀ ਦਾ ਸਟਾਕ 1538.37 ਕੁਇੰਟਲ ਸੀ। ਮਾਰਚ 2024 ਵਿਚ ਇਹ ਸਟਾਕ ਘਟ ਕੇ 401.37 ਕੁਇੰਟਲ ਰਹਿ ਗਿਆ। ਆਡਿਟ ਰਿਪੋਰਟ ਦੇ ਅਨੁਸਾਰ 1137 ਕੁਇੰਟਲ ਚੀਨੀ ਬਾਂਦਰਾਂ ਅਤੇ ਬਾਰਿਸ਼ ਨੇ ਖ਼ਰਾਬ ਕਰ ਦਿੱਤੀ।

ਇੱਥੇ ਹੀ ਬਸ ਨਹੀਂ, ਰਿਪੋਰਟ ਮੁਤਾਬਕ ਚਾਰ ਮਹੀਨੇ ਦਾ ਬਾਕੀ ਸਟਾਕ ਫ਼ਿਜ਼ੀਕਲ ਵੈਰੀਫਿਕੇਸ਼ਨ ਦੇ ਲਈ ਨਹੀਂ ਮਿਲਿਆ। ਇਸ ਸਬੰਧੀ ਗੋਦਾਮ ਕੀਪਰ ਵੱਲੋਂ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਆਡਿਟ ਰਿਪੋਰਟ ਵਿਚ ਪ੍ਰਬੰਧਕ, ਲੇਖਾ ਅਧਿਕਾਰੀ ਸਮੇਤ ਛੇ ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਏ। ਅਲੀਗੜ੍ਹ ਵਿਚ ਕਰੀਬ 4500 ਹੈਕਟੇਅਰ ਵਿਚ ਗੰਨੇ ਦੀ ਖੇਤੀ ਕੀਤੀ ਜਾਂਦੀ ਐ, ਜਿੱਥੇ ਸੰਨ 1975 ਵਿਚ ਸਾਥਾ ਚੀਨੀ ਮਿੱਲ ਦੀ ਸਥਾਪਨਾ ਕੀਤੀ ਗਈ ਸੀ। ਹੁਣ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵੱਲੋਂ ਸਾਰਾ ਦੋਸ਼ ਬਾਂਦਰਾਂ ਸਿਰ ਮੜ੍ਹਿਆ ਜਾ ਰਿਹਾ ਏ ਕਿ 1137 ਕੁਇੰਟਲ ਚੀਨੀ ਬਾਂਦਰ ਖਾ ਗਏ।

ਉਂਝ ਦੇਸ਼ ਵਿਚ ਇਹ ਕੋਈ ਪਹਿਲਾ ਮਾਮਲਾ ਨਹੀਂ, ਜਿਸ ਵਿਚ ਆਪਣੇ ਪਾਪ ਛੁਪਾਉਣ ਲਈ ਜਾਨਵਰਾਂ ਸਿਰ ਦੋਸ਼ ਮੜ੍ਹਿਆ ਗਿਆ ਹੋਵੇ। ਇਸ ਤੋਂ ਪਹਿਲਾਂ ਸਾਲ 2017 ਵਿਚ ਬਿਹਾਰ ਤੋਂ ਵੀ ਅਜਿਹੀ ਖ਼ਬਰ ਸਾਹਮਣੇ ਆਈ ਸੀ, ਜਿੱਥੇ ਚੂਹੇ ਪੁਲਿਸ ਕਸਟੱਡੀ ਵਿਚ ਰੱਖੀ 9 ਲੱਖ ਲੀਟਰ ਸ਼ਰਾਬ ਪੀ ਗਏ ਸੀ। ਸ਼ਰਾਬਬੰਦੀ ਦੌਰਾਨ ਇਸ ਮਾਮਲੇ ਨੇ ਕਾਫ਼ੀ ਸੁਰਖ਼ੀਆਂ ਬਟੋਰੀਆਂ ਸੀ। ਇੱਥੇ ਹੀ ਬਸ ਨਹੀਂ, ਪਿਛਲੇ ਸਾਲ ਸਿਵਾਨ ਦੇ ਨਬੀਗੰਜ ਇਲਾਕੇ ਦੇ ਖਵਾਸਪੁਰ ਪਿੰਡ ਵਿਚ ਗੰਡਕ ਨਹਿਰ ਦੇ ਬੰਨ੍ਹ ਨੂੰ ਵੀ ਚੂਹਿਆਂ ਨੇ ਕੁਤਰ ਦਿੱਤਾ ਸੀ,,, ਪਰ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਘੜੀਆਂ ਇਹ ਕਹਾਣੀਆਂ ਕਿਸੇ ਕੰਮ ਨਹੀਂ ਆ ਸਕੀਆਂ। ਆਪਣੇ ਭ੍ਰਿਸ਼ਟਾਚਾਰ ’ਤੇ ਪਰਦਾ ਪਾਉਣ ਲਈ ਅਜਿਹੀਆਂ ਕਹਾਣੀਆਂ ਘੜਨ ਵਾਲੇ ਅਧਿਕਾਰੀ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੈਠੇ ਹੋਏ ਹਨ। ਹੁਣ ਅਲੀਗੜ੍ਹ ਵਾਲੇ ਮਾਮਲੇ ਵਿਚ ਵੀ ਇਹੀ ਕੁੱਝ ਹੋਵੇਗਾ।

ਰਿਪੋਰਟ- ਸ਼ਾਹ

ਇਹ ਵੀ ਪੜ੍ਹੋ:

ਚੰਡੀਗੜ੍ਹ ਵਿੱਚ ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਪੜ੍ਹੇ-ਲਿਖੇ ਲੋਕ ਵੀ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 26 ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਦੀ ਇੱਕ ਵਿਦਿਆਰਥਣ ਨਾਲ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਾਈਬਰ ਠੱਗਾਂ ਨੇ ਇਕ ਵਿਦਿਆਰਥਣ ਨੂੰ ਨੌਕਰੀ ਦਿਵਾਉਣ ਦੇ ਨਾਂ ’ਤੇ 1,55,600 ਰੁਪਏ ਦੀ ਠੱਗੀ ਮਾਰੀ।

ਇਸ ਤੋਂ ਬਾਅਦ ਵਿਦਿਆਰਥਣ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਸਾਈਬਰ ਸੈੱਲ ਨੂੰ ਕੀਤੀ ਅਤੇ ਸਾਈਬਰ ਸੈੱਲ ਨੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਚੰਡੀਗੜ੍ਹ ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ 24 ਅਪ੍ਰੈਲ ਨੂੰ ਉਸ ਨੂੰ ਵਟਸਐਪ ’ਤੇ ਕਿਸੇ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ ਸੀ। ਉਸ ਸੰਦੇਸ਼ ਵਿੱਚ ਉਸਨੇ ਮੈਨੂੰ ਗੂਗਲ ਵਿੱਚ ਇੱਕ ਔਨਲਾਈਨ ਨੌਕਰੀ ਦੀ ਪੇਸ਼ਕਸ਼ ਕੀਤੀ। ਉਸ ਨੇ ਕਿਹਾ ਕਿ ਤੁਹਾਨੂੰ ਗੂਗਲ ’ਤੇ ਸਮੀਖਿਆ ਕਰਨੀ ਪਵੇਗੀ ਅਤੇ ਤੁਹਾਨੂੰ ਪ੍ਰਤੀ ਕੰਮ ਦਾ ਭੁਗਤਾਨ ਕੀਤਾ ਜਾਵੇਗਾ। ਫਿਰ ਮੈਂ ਸਬੂਤ ਮੰਗਿਆ ਅਤੇ ਉਨ੍ਹਾਂ ਨੇ ਮੈਨੂੰ ਉਸ ਭੁਗਤਾਨ ਦਾ ਇੱਕ ਸਕ੍ਰੀਨਸ਼ੌਟ ਭੇਜਿਆ।

ਪੀੜਤ ਅਨੁਸਾਰ ਉਸ ਨੇ ਕਿਹਾ ਕਿ ਤੁਸੀਂ ਇੱਕ ਵਾਰ ਕੋਸ਼ਿਸ਼ ਕਰ ਸਕਦੇ ਹੋ। ਬੱਸ ਪਹਿਲਾ ਕੰਮ ਕਰੋ ਅਤੇ ਅਸੀਂ ਤੁਹਾਨੂੰ ਪਹਿਲੇ ਕੰਮ ’ਤੇ 205, ਫਿਰ 50 ਪ੍ਰਤੀ ਕੰਮ ਦੇਵਾਂਗੇ। ਉਸਨੇ ਪਹਿਲਾ ਕੰਮ ਪੂਰਾ ਕੀਤਾ ਅਤੇ ਉਨ੍ਹਾਂ ਨੇ ਉਸਨੂੰ ਪੈਸੇ ਭੇਜ ਦਿੱਤੇ। ਇਸ ਤੋਂ ਬਾਅਦ ਉਸਨੇ 3 ਹੋਰ ਟਾਸਕ ਕੀਤੇ ਜਿਸ ਲਈ ਉਸਨੇ 150 ਭੇਜੇ।

ਟੈਲੀਗ੍ਰਾਮ ਵਿੱਚ ਸ਼ਾਮਲ ਹੋਣ ਲਈ ਇੱਕ ਲਿੰਕ ਭੇਜਿਆ ਇਸ ਤੋਂ ਬਾਅਦ ਉਸਨੇ ਟਾਸਕ 7 ਦੇ ਬਾਅਦ ਟੈਲੀਗ੍ਰਾਮ ਚੈਨਲ ਵਿੱਚ ਸ਼ਾਮਲ ਹੋਣ ਲਈ ਇੱਕ ਲਿੰਕ ਭੇਜਿਆ। ਉਨ੍ਹਾਂ ਨੇ ਤੁਹਾਨੂੰ ਪ੍ਰੀਪੇਡ ਟਾਸਕ ਵਿੱਚ ਸ਼ਾਮਲ ਹੋਣ ਲਈ ਕਿਹਾ ਅਤੇ ਕਿਹਾ ਕਿ ਇਹ ਟਾਸਕ ਜਿੱਤਣ ਤੋਂ ਬਾਅਦ, ਤੁਹਾਡੇ ਖਾਤੇ ਵਿੱਚ ਪੈਸੇ ਆ ਜਾਣਗੇ।

ਜਿਸ ਤੋਂ ਬਾਅਦ ਉਸ ਨੇ ਪਹਿਲਾਂ 1000 ਰੁਪਏ, ਫਿਰ 3000 ਰੁਪਏ ਅਤੇ ਤੀਜੀ ਵਾਰ 9100 ਰੁਪਏ ਜਮ੍ਹਾ ਕਰਵਾਏ। ਇਸ ਤੋਂ ਬਾਅਦ ਉਸਨੇ ਪ੍ਰੀਪੇਡ ਕੰਮ ਲਈ 25,000 ਜਮ੍ਹਾ ਕਰਵਾਉਣ ਲਈ ਕਿਹਾ ਅਤੇ ਕਿਹਾ ਕਿ ਤੁਹਾਨੂੰ 5 ਮਿੰਟ ਵਿੱਚ ਬੋਨਸ ਮਿਲ ਜਾਵੇਗਾ। ਕੁਝ ਸਮੇਂ ਬਾਅਦ ਉਸ ਨੇ ਫਿਰ ਕਿਹਾ ਕਿ ਤੁਹਾਨੂੰ ਹੋਰ ਪੈਸੇ ਜਮ੍ਹਾ ਕਰਵਾਉਣੇ ਪੈਣਗੇ ਨਹੀਂ ਤਾਂ ਬੋਨਸ ਨਹੀਂ ਮਿਲੇਗਾ ਇਸ ਤੋਂ ਬਾਅਦ ਉਸ ਨੇ 56,000, 50,000, 11,500 ਰੁਪਏ ਜਮ੍ਹਾ ਕਰਵਾ ਦਿੱਤੇ। ਪਰ ਉਸ ਤੋਂ ਬਾਅਦ ਵੀ ਨਾ ਤਾਂ ਬੋਨਸ ਮਿਲਿਆ ਅਤੇ ਨਾ ਹੀ ਪੈਸੇ।

Next Story
ਤਾਜ਼ਾ ਖਬਰਾਂ
Share it