ਬਦਮਾਸ਼ਾਂ ਨੇ ਟਰੈਵਲ ਏਜੰਟ ਦੀ ਗੱਡੀ ’ਤੇ ਚਲਾਈਆਂ ਗੋਲੀਆਂ
ਜਲੰਧਰ, 15 ਦਸੰਬਰ, ਨਿਰਮਲ : ਜਲੰਧਰ ਵਿਚ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ ’ਚ ਟਰੈਵਲ ਏਜੰਟ ਦੀ ਕਾਰ ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀ ਚਲਾਉਣ ਵਾਲੇ ਲੋਕ ਕੌਣ ਸਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਗੋਲੀਬਾਰੀ ਤੋਂ ਬਾਅਦ ਜਲੰਧਰ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ […]
By : Editor Editor
ਜਲੰਧਰ, 15 ਦਸੰਬਰ, ਨਿਰਮਲ : ਜਲੰਧਰ ਵਿਚ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ ’ਚ ਟਰੈਵਲ ਏਜੰਟ ਦੀ ਕਾਰ ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀ ਚਲਾਉਣ ਵਾਲੇ ਲੋਕ ਕੌਣ ਸਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਗੋਲੀਬਾਰੀ ਤੋਂ ਬਾਅਦ ਜਲੰਧਰ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ ਜਾਣਕਾਰੀ ਮਿਲੀ ਹੈ ਕਿ ਤਿੰਨ ਗੋਲੀਆਂ ਟਰੈਵਲ ਏਜੰਟ ਦੀ ਕਾਰ ਨੂੰ ਲੱਗੀਆਂ ਹਨ। ਗੋਲੀ ਚਲਾਉਣ ਵਾਲਿਆਂ ਦੀ ਭਾਲ ਲਈ ਪੁਲਿਸ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੀ ਹੈ। ਕਈ ਹੋਟਲਾਂ ਅਤੇ ਢਾਬਿਆਂ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਨੂੰ ਇੱਕ ਪਰਚੀ ਮਿਲੀ ਹੈ ਜਿਸ ਵਿਚ ਗੈਂਗਸਟਰ ਕੌਸ਼ਲ ਦਾ ਨਾਂ ਲਿਖਿਆ ਹੈ।