ਕੈਨੇਡਾ ਦੇ ‘ਮਿੰਨੀ ਪੰਜਾਬ’ ਬਰੈਂਪਟਨ ਵਿੱਚ ਹੋਈ ਜਗਮਗ
ਬਰੈਂਪਟਨ, (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਵਿੱਚ ਹਰ ਸਾਲ ਦੀ ਤਰ੍ਹਾਂ ‘ਮਿਰੇਕਲ ਔਨ ਮੇਨ ਸਟਰੀਟ’ ਈਵੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀਆਂ ਸਣੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਆਪਣੇ ਮਾਪਿਆਂ ਨਾਲ ਪੁੱਜੇ ਬੱਚਿਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ। ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵੱਲੋਂ ਬਰੈਂਪਟਨ ਸਿਟੀ ਕੌਂਸਲ ਤੇ ਪੀਲ ਪੁਲਿਸ ਦੇ ਸਹਿਯੋਗ ਨਾਲ ਹਰ […]
By : Editor Editor
ਬਰੈਂਪਟਨ, (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਵਿੱਚ ਹਰ ਸਾਲ ਦੀ ਤਰ੍ਹਾਂ ‘ਮਿਰੇਕਲ ਔਨ ਮੇਨ ਸਟਰੀਟ’ ਈਵੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀਆਂ ਸਣੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਆਪਣੇ ਮਾਪਿਆਂ ਨਾਲ ਪੁੱਜੇ ਬੱਚਿਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ।
ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵੱਲੋਂ ਬਰੈਂਪਟਨ ਸਿਟੀ ਕੌਂਸਲ ਤੇ ਪੀਲ ਪੁਲਿਸ ਦੇ ਸਹਿਯੋਗ ਨਾਲ ਹਰ ਸਾਲ ਕ੍ਰਿਸਮਸ ਤੋਂ ਪਹਿਲਾਂ ਇਹ ਈਵੈਂਟ ਕਰਵਾਇਆ ਜਾਂਦਾ ਹੈ। ਇਸ ਵਾਰ ਕਰਵਾਏ ਗਏ ਈਵੈਂਟ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਪੀਲ ਪੁਲਿਸ ਦੇ ਸੀਨੀਅਰ ਅਧਿਕਾਰੀ, ਬਰੈਂਪਟਨ ਈਸਟ ਤੋਂ ਪੰਜਾਬੀ ਵਿਧਾਇਕ ਹਰਦੀਪ ਸਿੰਘ ਗਰੇਵਾਲ ਸਣੇ ਵੱਡੀਆਂ ਸ਼ਖਸੀਅਤਾਂ ਪੁੱਜੀਆਂ, ਜਿਨ੍ਹਾਂ ਨੇ ਸਾਰਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ।
ਟਾਈਗਰ ਜੀਤ ਸਿੰਘ ਫਾਊਡਸ਼ਨ ਵੱਲੋਂ ਬਰੈਂਪਟਨ ਸਿਟੀ ਕੌਂਸਲ ਤੇ ਪੀਲ ਪੁਲਿਸ ਦੇ ਸਹਿਯੋਗ ਨਾਲ ਹਰ ਸਾਲ ‘ਮਿਰੇਕਲ ਔਨ ਮੇਨ ਸਟਰੀਟ’ ਈਵੈਂਟ ਕਰਵਾਇਆ ਜਾਂਦਾ ਹੈ। ਪ੍ਰਸਿੱਧ ਪੰਜਾਬੀ ਰੈਸਲਰ ਪਿਓ-ਪੁੱਤ ਟਾਈਗਰ ਜੀਤ ਸਿੰਘ ਅਤੇ ਟਾਈਗਰ ਅਲੀ ਸਿੰਘ ਦੀ ਅਗਵਾਈ ਵਿੱਚ ਹਰ ਵਾਰ ਕ੍ਰਿਸਮਸ ਤੋਂ ਪਹਿਲਾਂ ਕਰਵਾਏ ਜਾਂਦੇ ਇਸ ਈਵੈਂਟ ਦੌਰਾਨ ਲੋੜਵੰਦ ਬੱਚਿਆਂ ਲਈ ਖਿਡੌਣਿਆਂ ਸਣੇ ਹੋਰ ਡੁਨੇਸ਼ਨ ਇਕੱਠੀ ਕੀਤੀ ਜਾਂਦੀ ਹੈ। ਇਸ ਵਾਰ ਬਰੈਂਪਟਨ ਡਾਊਨ ਟਾਊਨ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪਹੁੰਚੇ ਜ਼ਿਆਦਾਤਰ ਬੱਚੇ ਤੇ ਉਨ੍ਹਾਂ ਦੇ ਮਾਪੇ ਲੋੜਵੰਦਾਂ ਲਈ ਖਿਡੌਣੇ ਆਦਿ ਲੈ ਕੇ ਆਏ।