ਕੈਨੇਡੀਅਨ ਸੰਸਦ ਦੀ ਮੈਰਾਥਨ ਬੈਠਕ 30 ਘੰਟੇ ਬਾਅਦ ਹੋਈ ਖ਼ਤਮ
ਔਟਵਾ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸੰਸਦ ਵਿਚ ਵੀਰਵਾਰ ਸ਼ਾਮ ਆਰੰਭ ਹੋਈ ਗਹਿਮਾ-ਗਹਿਮੀ 30 ਘੰਟੇ ਦੀ ਮੈਰਾਥਨ ਬੈਠਕ ਮਗਰੋਂ ਸ਼ੁੱਕਰਵਾਰ ਰਾਤ 11.30 ਵਜੇ ਮੁਕੰਮਲ ਹੋ ਸਕੀ। ਕਾਰਬਨ ਟੈਕਸ ਵਿਰੁੱਧ ਅੜੀ ਵਿਰੋਧੀ ਧਿਰ ਵੱਲੋਂ ਲਿਆਂਦੇ ਮਤਿਆਂ ’ਤੇ ਤਕਰੀਬਨ 134 ਵਾਰ ਵੋਟਿੰਗ ਹੋਈ ਅਤੇ ਕਈ ਐਮ.ਪੀਜ਼ ਦੀਆਂ ਅੱਖਾਂ ਵਿਚ ਨੀਂਦ ਸਾਫ਼ ਨਜ਼ਰ ਆ ਰਹੀ ਸੀ। ਵੀਕਐਂਡ […]
By : Editor Editor
ਔਟਵਾ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸੰਸਦ ਵਿਚ ਵੀਰਵਾਰ ਸ਼ਾਮ ਆਰੰਭ ਹੋਈ ਗਹਿਮਾ-ਗਹਿਮੀ 30 ਘੰਟੇ ਦੀ ਮੈਰਾਥਨ ਬੈਠਕ ਮਗਰੋਂ ਸ਼ੁੱਕਰਵਾਰ ਰਾਤ 11.30 ਵਜੇ ਮੁਕੰਮਲ ਹੋ ਸਕੀ। ਕਾਰਬਨ ਟੈਕਸ ਵਿਰੁੱਧ ਅੜੀ ਵਿਰੋਧੀ ਧਿਰ ਵੱਲੋਂ ਲਿਆਂਦੇ ਮਤਿਆਂ ’ਤੇ ਤਕਰੀਬਨ 134 ਵਾਰ ਵੋਟਿੰਗ ਹੋਈ ਅਤੇ ਕਈ ਐਮ.ਪੀਜ਼ ਦੀਆਂ ਅੱਖਾਂ ਵਿਚ ਨੀਂਦ ਸਾਫ਼ ਨਜ਼ਰ ਆ ਰਹੀ ਸੀ। ਵੀਕਐਂਡ ਦੇ ਮੱਦੇਨਜ਼ਰ ਆਪਣੇ ਘਰਾਂ ਵੱਲ ਰਵਾਨਾ ਹੋਣ ਤੋਂ ਪਹਿਲਾਂ ਐਮ.ਪੀਜ਼ ਨੇ ਪਾਰਲੀਮੈਂਟ ਸਟਾਫ ਦਾ ਖਾਸ ਤੌਰ ’ਤੇ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਦੇ ਲਗਾਤਾਰ ਸਾਥ ਸਦਕਾ ਹੀ ਐਨੀ ਲੰਮੀ ਬੈਠਕ ਸੰਭਵ ਹੋ ਸਕੀ। ਪਾਰਲੀਮੈਂਟ ਦੇ ਨਿਯਮਾਂ ਮੁਤਾਬਕ ਜਦੋਂ ਤੱਕ ਸੰਸਦ ਦੀ ਕਾਰਵਾਈ ਬਾਕਾਇਦਾ ਤੌਰ ’ਤੇ ਮੁਲਤਵੀ ਨਹੀਂ ਕੀਤੀ ਜਾਂਦੀ, ਤਰੀਕ ਨਹੀਂ ਬਦਲੀ ਜਾ ਸਕਦੀ। ਇਸ ਦਾ ਮਤਲਬ ਇਹ ਹੋਇਆ ਕਿ 7 ਸਤੰਬਰ ਤੋਂ ਲਗਾਤਾਰ ਚੱਲ ਰਹੀ ਬੈਠਕ 8 ਸਤੰਬਰ ਨੂੰ ਜਾਰੀ ਰਹਿਣ ’ਤੇ ਵੀ ਸਦਨ ਵਿਚ ਤਰੀਕ 7 ਸਤੰਬਰ ਹੀ ਨਜ਼ਰ ਆ ਰਹੀ ਸੀ।
ਵਿਰੋਧੀ ਧਿਰ ਦੀ ਅੜੀ ਅੱਗੇ ਲਗਾਤਾਰ ਵੋਟਿੰਗ ਕਰਨ ਲਈ ਮਜਬੂਰ ਹੋਈ ਸੱਤਾਧਾਰੀ ਧਿਰ
ਇਕ ਮੌਕਾ ਅਜਿਹਾ ਆਇਆ ਜਦੋਂ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਸਦਨ ਵਿਚ ਨਜ਼ਰ ਨਾ ਆਏ ਤਾਂ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ‘ਪੌਇਲੀਐਵ ਕਿਥੇ ਨੇ, ਪੌਇਲੀਐਵ ਕਿਥੇ ਨੇ’ ਦਾ ਹੋਕਾ ਦੇਣਾ ਸ਼ੁਰੂ ਕਰ ਦਿਤਾ। ਕੁਝ ਦੇਰ ਬਾਅਦ ਪ੍ਰਧਾਨ ਮੰਤਰੀ ਟਰੂਡੋ ਆਪਣੀ ਸੀਟ ਤੋਂ ਇਧਰ ਉਧਰ ਹੋਏ ਤਾਂ ਵਿਰੋਧੀ ਧਿਰ ਵਾਲਿਆਂ ਨੇ ‘ਟਰੂਡੋ ਕਿਥੇ ਨੇ, ਟਰੂਡੋ ਕਿਥੇ ਨੇ’ ਦਾ ਹੋਕਾ ਦੇਣਾ ਸ਼ੁਰੂ ਕਰ ਦਿਤਾ। ਡਿਪਟੀ ਸਪੀਕਰ ਨੂੰ ਇਹ ਗੱਲ ਬਿਲਕੁਲ ਪਸੰਦ ਨਾ ਆਈ ਅਤੇ ਉਨ੍ਹਾਂ ਨੇ ਚਿਤਾਵਨੀ ਦੇ ਦਿਤੀ ਕਿ ਜੇ ਹੁਣ ਕਿਸੇ ਨੇ ਅਨੁਸ਼ਾਸਨ ਭੰਗ ਕੀਤਾ ਤਾਂ ਬਾਹਰ ਕੱਢ ਦਿਤਾ ਜਾਵੇਗਾ।