Begin typing your search above and press return to search.

ਸ਼ਖ਼ਸ ਨੇ ਨਿੱਕੀ ਹੇਲੀ ਨੂੰ ਸਿੱਧਾ ਪੁੱਛ ਲਿਆ "ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?"

ਅਮਰੀਕਾ : ਨਵੰਬਰ 2024 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੀ ਨਿੱਕੀ ਹੈਲੀ ਵਿਚਾਲੇ ਸਖਤ ਮੁਕਾਬਲਾ ਹੈ। ਪਰ ਇਨ੍ਹਾਂ ਮੁਕਾਬਲਿਆਂ 'ਚ ਟਰੰਪ ਨਿੱਕੀ ਹੈਲੀ ਨੂੰ ਪਛਾੜ ਰਹੇ ਹਨ। ਟਰੰਪ ਨੇ ਨਿਊ ਹੈਂਪਸ਼ਾਇਰ ਵਿੱਚ ਵੀ ਚੋਣ ਜਿੱਤ ਲਈ ਹੈ। ਇਸ ਨਾਲ ਉਨ੍ਹਾਂ ਦੀ ਨਜ਼ਦੀਕੀ ਵਿਰੋਧੀ ਨਿੱਕੀ ਹੇਲੀ ਨੂੰ ਵੱਡਾ […]

ਸ਼ਖ਼ਸ ਨੇ ਨਿੱਕੀ ਹੇਲੀ ਨੂੰ ਸਿੱਧਾ ਪੁੱਛ ਲਿਆ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?

Editor (BS)By : Editor (BS)

  |  24 Jan 2024 12:26 AM GMT

  • whatsapp
  • Telegram

ਅਮਰੀਕਾ : ਨਵੰਬਰ 2024 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੀ ਨਿੱਕੀ ਹੈਲੀ ਵਿਚਾਲੇ ਸਖਤ ਮੁਕਾਬਲਾ ਹੈ। ਪਰ ਇਨ੍ਹਾਂ ਮੁਕਾਬਲਿਆਂ 'ਚ ਟਰੰਪ ਨਿੱਕੀ ਹੈਲੀ ਨੂੰ ਪਛਾੜ ਰਹੇ ਹਨ। ਟਰੰਪ ਨੇ ਨਿਊ ਹੈਂਪਸ਼ਾਇਰ ਵਿੱਚ ਵੀ ਚੋਣ ਜਿੱਤ ਲਈ ਹੈ। ਇਸ ਨਾਲ ਉਨ੍ਹਾਂ ਦੀ ਨਜ਼ਦੀਕੀ ਵਿਰੋਧੀ ਨਿੱਕੀ ਹੇਲੀ ਨੂੰ ਵੱਡਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ :ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ, 32 ਲੋਕ ਗ੍ਰਿਫਤਾਰ

ਇਹ ਵੀ ਪੜ੍ਹੋ :ਲੁਧਿਆਣਾ ਜੇਲ੍ਹ ਦੇ 2 ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

ਨਿੱਕੀ ਹੈਲੀ ਜਦੋਂ ਚੋਣ ਪ੍ਰਚਾਰ ਲਈ ਨਿਊ ਹੈਂਪਸ਼ਾਇਰ ਵਿੱਚ ਇੱਕ ਸਮਾਗਮ ਵਿੱਚ ਭਾਸ਼ਣ ਦੇ ਰਹੀ ਸੀ ਤਾਂ ਇੱਕ ਵੋਟਰ ਨੂੰ ਉਸ ਨਾਲ ਪਿਆਰ ਹੋ ਗਿਆ। ਇਸ ਲਈ ਉਤਸਾਹਿਤ ਵੋਟਰ ਨੇ ਨਿੱਕੀ ਹੇਲੀ ਦੇ ਭਾਸ਼ਣ ਵਿੱਚ ਵਿਘਨ ਪਾ ਕੇ ਅਜਿਹਾ ਸਵਾਲ ਕੀਤਾ ਕਿ ਸਾਰੀ ਮੀਟਿੰਗ ਵਿੱਚ ਕੋਈ ਵੀ ਹੱਸੇ ਬਿਨਾਂ ਨਾ ਰਹਿ ਸਕਿਆ। ਵੋਟਰ ਨੇ ਅਚਨਚੇਤ ਨਿੱਕੀ ਹੇਲੀ ਨੂੰ ਪੁੱਛਿਆ, 'ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?'
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਪਹਿਲਾਂ ਹੀ ਮੇਜਰ ਮਾਈਕਲ ਹੇਲੀ ਨਾਲ ਵਿਆਹੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਨਿੱਕੀ ਹੇਲੀ ਨੂੰ ਵਿਆਹ ਦਾ ਪ੍ਰਸਤਾਵ ਦੇਣ ਵਾਲਾ ਵੋਟਰ ਟਰੰਪ ਦਾ ਸਮਰਥਕ ਹੈ। ਨਿੱਕੀ ਹੇਲੀ ਨੇ ਆਦਮੀ ਦੇ ਸਵਾਲ ਦਾ ਦਿਲਚਸਪ ਜਵਾਬ ਦਿੱਤਾ। ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਨੇ ਵਿਆਹ ਦਾ ਪ੍ਰਸਤਾਵ ਦੇਣ ਵਾਲੇ ਵਿਅਕਤੀ ਨੂੰ ਪੁੱਛਿਆ ਕਿ ਕੀ ਉਹ ਉਸ ਨੂੰ ਦੁਬਾਰਾ ਵੋਟ ਦੇਵੇਗਾ। ਫਿਰ ਉਹ ਵਿਅਕਤੀ ਕੁਝ ਦੇਰ ਲਈ ਚੁੱਪ ਹੋ ਗਿਆ। ਉਸ ਨੇ ਫਿਰ ਕਿਹਾ, "ਮੈਂ ਟਰੰਪ ਨੂੰ ਵੋਟ ਦੇ ਰਿਹਾ ਹਾਂ," ।

ਐਲਗੋਮਾ ਯੂਨੀਵਰਸਿਟੀ ਬਰੈਂਪਟਨ ਨੇ ਵਿਦਿਆਰਥੀਆਂ ਨੂੰ ਰੋਸ ਵਿਖਾਵਾ ਬੰਦ ਕਰਨ ਲਈ ਕਿਹਾ

ਟਰਾਂਟੋ 22 ਜਨਵਰੀ (ਹਮਦਰਦ ਬਿਊਰੋ):-ਐਲਗੋਮਾ ਯੂਨੀਵਰਸਿਟੀ ਬਰੈਂਪਟਨ ਵਲੋਂ ਯੂਨੀਵਰਸਿਟੀ ਦੇ ਕੈਂਪਸ ਵਿਚ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਖਤਮ ਕਰਨ ਲਈ ਆਖਿਆ ਹੈ ਕਿਉਂਕਿ ਜੋ ਪ੍ਰੋਟੈਸਟ ਕਰ ਰਹੇ ਹਨ ਉਨ੍ਹਾਂ ਵਲੋਂ ਯੂਨੀਵਰਸਿਟੀ ਦੇ ਸਟਾਫ ਤੇ ਵਿਦਿਆਰਥੀਆਂ ਵਿਰੁੱਧ ਮਾਰ ਧਾੜ ਦਾ ਖਤਰਾ ਧਮਕੀਆਂ ਕਰਕੇ ਲੱਗ ਰਿਹਾ ਹੈ। ਹਮਦਰਦ ਨੂੰ ਭੇਜੇ ਇਕ ਬਿਆਨ ਵਿਚ ਯੂਨੀਵਰਸਿਟੀ ਨੇ ਦੋਸ਼ ਲਾਇਆ ਹੈ ਕਿ ਜੋ ਰੋਸ ਵਿਖਾਵਾ ਕਰ ਰਹੇ ਹਨ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਉਨ੍ਹਾਂ ਦੀ ਅਗਵਾਈ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਕਰ ਰਹੀ ਹੈ ਤੇ ਇਹ ਜਥੇਬੰਦੀ ਅਜਿਹੇ ਪ੍ਰੋਟੈਸਟ ਹੋਰ ਕਾਲਜਾ ਤੇ ਯੂਨੀਵਰਸਿਟੀਆਂ ਵਿਚ ਵੀ ਕੀਤੇ ਹਨ।
ਪ੍ਰੈਸ ਨੋਟ ਮੁਤਾਬਿਕ ਯੂਨੀਵਰਸਿਟੀ ਅਤੇ ਪੀਲ ਪੁਲੀਸ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਮੁਜ਼ਾਹਰਾਕਾਰੀ ਇਹ ਧਮਕੀਆਂ ਦੇ ਰਹੇ ਕਿ ਵਿਦਿਆਰਥੀਆਂ ਤੇ ਹਮਲੇ ਕਰਨਗੇ। ਅਜਿਹਾ ਹੀ ਇਕ ਝਗੜਾ ਬੀਤੇ ਦਿਨੀਂ ਮੂਵੀ ਨਾਈਟ ਦੇ ਪਿਛੋਂ ਕੀਤਾ ਗਿਆ।ਉਨ੍ਹਾਂ ਦਾਅਵਾ ਕੀਤਾ ਕਿ ਯੂਨੀਵਰਸਿਟੀ ਲਈ ਵਿਦਿਆਰਥੀਆਂ, ਸਟਾਫ ਤੇ ਫੈਕਇਲਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਮੱਖ ਤਰਜੀਹ ਹੈ। ਕੈਨੇਡਾ ਵਿਚ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਦੂਸਰਿਆਂ ਨੂੰ ਡਰਾਵਾ ਦੇਵੇ ਤੇ ਯੂਨੀਵਰਸਿਟੀ ਨੇ ਸਪੱਸ਼ਟ ਕਿਹਾ ਕਿ ਉਹ ਇਹ ਗੱਲ ਸ਼ਹਿਨ ਨਹੀਂ ਕਰਨਗੇ ਜੋ ਵਿਦਿਆਰਥੀਆਂ ਨੂੰ ਡਰਾਵੇ।
3 ਜਨਵਰੀ ਤੋਂ ਲੈ ਕੇ ਹੁਣ ਤੱਕ ਮੁਜ਼ਾਹਰਾਕਾਰੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੂੰ ਇਹ ਵੀ ਲਾਲਚ ਦੇ ਰਹੇ ਕਿ ਜਿਹੜੇ ਵਿਦਿਆਰਥੀ ਉਨ੍ਹਾਂ ਨਾਲ ਜੁੜਨਗੇ ਉਨ੍ਹਾਂ ਨੂੰ ਚੰਗੇ ਗਰੇਡ ਦਿਵਾਉਣਗੇ ਅਜਿਹੀਆਂ ਗੱਲਾਂ ਕਰਕੇ ਉਨ੍ਹਾਂ ਨੇ ਕੁਝ ਕੁ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਵੀ ਲਿਆ ਹੈ।ਯੂਨੀਵਰਸਿਟੀ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਾ ਹੀ ਅੱਜ ਤੱਕ ਕਿਸੇ ਵੀ ਵਿਦਿਆਰਥੀ ਦੇ ਗਰੇਡ ਬਦਲੇ ਹਨ ਤੇ ਨਾ ਹੀ ਬਦਲੇ ਜਾਣਗੇ। ਵਿਦਿਆਰਥੀਆਂ ਨੂ ਫੇਲ੍ਹ ਕਰਨ ਦੇ ਦੋਸ਼ਾਂ ਨੂੰ ਯੂਨੀਵਰਸਿਟੀ ਨੇ ਝੂਠ ਦਾ ਪਲੰਦਾ ਦੱਸਦੇ ਹੋਏ ਕਿਹਾ ਕਿ 2023-2024 ਦੇ ਸ਼ੈਸ਼ਨ ਦੌਰਾਨ ਵਿਦੇਸ਼ਾਂ ਤੋਂ ਪੜ੍ਹਨ ਤੇ ਲੋਕਲ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲੈਕਚਰ ਕੋਸਰਾਂ ਵਿਚ ਲੱਗਭਗ ਇਕੋ ਜਿਹੀ ਗਿਣਤੀ ਨਾਲ ਪਾਸ ਹੋਏ ਹਨ ਜਿਵੇਂ ਕਿ 93% ਕੈਨੇਡੀਅਨ ਅਤੇ 92% ਇੰਟਰਨੈਸ਼ਨਲ ਵਿਦਿਆਰਥੀ ਪਾਸ ਹੋਏ ਹਨ।

Next Story
ਤਾਜ਼ਾ ਖਬਰਾਂ
Share it