Begin typing your search above and press return to search.

ਨੌਕਰਾਣੀ ਨੇ 50 ਲੱਖ ਦੇ ਗਹਿਣੇ ਚੋਰੀ ਕੀਤੇ

ਅੰਬਾਲਾ, 13 ਅਕਤੂਬਰ, ਨਿਰਮਲ : ਹਰਿਆਣਾ ਦੇ ਅੰਬਾਲਾ ਵਿਚ ਨੌਕਰਾਣੀ 50 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਨੌਕਰਾਣੀ ਨੂੰ ਦਸ ਦਿਨ ਪਹਿਲਾਂ ਹੀ ਕੰਮ ’ਤੇ ਰੱਖਿਆ ਸੀ। ਉਸ ਨੇ ਉਸ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਤਾ ਜਦੋਂ ਪਰਵਾਰ ਵਾਲੇ ਅਪਣੇ ਕੰਮ ’ਤੇ ਚਲੇ ਗਏ। ਜਦੋਂ ਘਰ ਵਾਲੇ ਕੰਮ ਤੋਂ ਪਰਤੇ ਤਾਂ […]

ਨੌਕਰਾਣੀ ਨੇ 50 ਲੱਖ ਦੇ ਗਹਿਣੇ ਚੋਰੀ ਕੀਤੇ
X

Hamdard Tv AdminBy : Hamdard Tv Admin

  |  13 Oct 2023 10:04 AM IST

  • whatsapp
  • Telegram


ਅੰਬਾਲਾ, 13 ਅਕਤੂਬਰ, ਨਿਰਮਲ : ਹਰਿਆਣਾ ਦੇ ਅੰਬਾਲਾ ਵਿਚ ਨੌਕਰਾਣੀ 50 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈ। ਨੌਕਰਾਣੀ ਨੂੰ ਦਸ ਦਿਨ ਪਹਿਲਾਂ ਹੀ ਕੰਮ ’ਤੇ ਰੱਖਿਆ ਸੀ। ਉਸ ਨੇ ਉਸ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਤਾ ਜਦੋਂ ਪਰਵਾਰ ਵਾਲੇ ਅਪਣੇ ਕੰਮ ’ਤੇ ਚਲੇ ਗਏ। ਜਦੋਂ ਘਰ ਵਾਲੇ ਕੰਮ ਤੋਂ ਪਰਤੇ ਤਾਂ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ। ਘਰ ਵਾਲਿਆਂ ਨੇ ਚੌਕੀ ਨੰਬਰ 3 ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਨੌਕਰਣੀ ਖ਼ਿਲਾਫ਼ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਬਾਲਾ ਸਿਟੀ ਦੇ ਬਾਜ਼ਾਰ ਬਸਤੀ ਰਾਮ ਨਿਵਾਸੀ ਸੰਜੀਵ ਸਵਾਮੀ ਦੇ ਘਰ ਇਹ ਵਾਰਦਾਤ ਵਾਪਰੀ।

Next Story
ਤਾਜ਼ਾ ਖਬਰਾਂ
Share it