ਬਰੈਂਪਟਨ ਅਤੇ ਮਿਸੀਸਾਗਾ ਦੇ ਡਾਊਨ ਟਾਊਨ ਤੱਕ ਜਾਵੇਗੀ ਐਲ.ਆਰ.ਟੀ.
ਟੋਰਾਂਟੋ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਵੱਲੋਂ ਲਏ ਅਹਿਮ ਫੈਸਲੇ ਮਗਰੋਂ ਹੁਣ ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕ ਵੀ ਹੇਜ਼ਲ ਮਕੈਲੀਅਨ ਲਾਈਟ ਰੇਲ ਟ੍ਰਾਂਜ਼ਿਟ ਦੀ ਸਵਾਰੀ ਦਾ ਲੁਤਫ ਲੈ ਸਕਣਗੇ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਵੱਲੋਂ 17 ਜਨਵਰੀ ਨੂੰ ਲਿਖੇ ਪੱਤਰ ਵਿਚ ਮੈਟਰੋਲਿੰਕਸ ਦੇ ਮੁੱਖ ਕਾਰਜਕਾਰੀ ਅਫਸਰ ਫਿਲ ਵਰਸਟਰ ਨੂੰ ਹਦਾਇਤ ਦਿਤੀ ਗਈ ਹੈ […]
By : Editor Editor
ਟੋਰਾਂਟੋ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਵੱਲੋਂ ਲਏ ਅਹਿਮ ਫੈਸਲੇ ਮਗਰੋਂ ਹੁਣ ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕ ਵੀ ਹੇਜ਼ਲ ਮਕੈਲੀਅਨ ਲਾਈਟ ਰੇਲ ਟ੍ਰਾਂਜ਼ਿਟ ਦੀ ਸਵਾਰੀ ਦਾ ਲੁਤਫ ਲੈ ਸਕਣਗੇ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਵੱਲੋਂ 17 ਜਨਵਰੀ ਨੂੰ ਲਿਖੇ ਪੱਤਰ ਵਿਚ ਮੈਟਰੋਲਿੰਕਸ ਦੇ ਮੁੱਖ ਕਾਰਜਕਾਰੀ ਅਫਸਰ ਫਿਲ ਵਰਸਟਰ ਨੂੰ ਹਦਾਇਤ ਦਿਤੀ ਗਈ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਦੇ ਡਾਊਨ ਟਾਊਨ ਨੂੰ ਰੇਲ ਨੈਟਵਰਕ ਵਿਚ ਸ਼ਾਮਲ ਕੀਤਾ ਜਾਵੇ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਰੇਲ ਨੈਟਵਰਕ ਵਿਚ ਵਿਸਤਾਰ ਦੀ ਯੋਜਨਾ ਕਿਸ ਤਰੀਕੇ ਨਾਲ ਅੱਗੇ ਵਧੇਗੀ ਕਿਉਂਕਿ ਲਾਈਟ ਰੇਲ ਟ੍ਰਾਂਜ਼ਿਟ ਪ੍ਰਾਜੈਕਟ ਪਹਿਲਾਂ ਹੀ ਦੋ ਸਾਲ ਪਿੱਛੇ ਚੱਲ ਰਿਹਾ ਹੈ। ਸੀ.ਬੀ.ਸੀ. ਟੋਰਾਂਟੋ ਦੀ ਰਿਪੋਰਟ ਮੁਤਾਬਕ ਮੈਟਰੋÇਲੰਕਸ ਨੇ ਕਿਹਾ ਕਿ ਲੂਪ ਅਤੇ ਬਰੈਂਪਟਨ ਦਾ ਵਿਸਤਾਰ, ਦੋਹਾਂ ਨੂੰ ਇਸ ਪ੍ਰੌਜੈਕਟ ਦੇ ਮਜ਼ਬੂਤ ਪੜਾਅ ਮੰਨਿਆ ਜਾ ਰਿਹਾ ਹੈ ਅਤੇ 5 ਫਰਵਰੀ ਨੂੰ ਟ੍ਰਾਂਸਪੋਰਟੇਸ਼ਨ ਮੰਤਰਾਲੇ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਇਸ ਬਾਰੇ ਹਰ ਚੀਜ਼ ਸਪੱਸ਼ਟ ਕਰ ਦਿਤੀ ਜਾਵੇਗੀ।
ਪ੍ਰਭਮੀਤ ਸਿੰਘ ਸਰਕਾਰੀਆ ਨੇ ਮੈਟਰੋਲੰਕਸ ਦੇ ਸੀ.ਈ.ਓ. ਨੂੰ ਦਿਤੇ ਹੁਕਮ
ਉਧਰ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਕਿਹਾ ਕਿ ਪੀ.ਸੀ. ਪਾਰਟੀ ਦੀ ਸਰਕਾਰ ਹਰ ਚੀਜ਼ ਵੱਖਰੇ ਅੰਦਾਜ਼ ਵਿਚ ਕਰ ਰਹੀ ਹੈ ਅਤੇ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਹੇਠ ਹੇਜ਼ਲ ਮਕੈਲੀਅਨ ਐਲ.ਆਰ.ਟੀ. ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹੇਜ਼ਲ ਮਕੈਲੀਅਨ ਲਾਈਟ ਰੇਲ ਟ੍ਰਾਂਜ਼ਿਟ ਨੂੰ ਪਹਿਲਾਂ ਹਿਊਰੌਨਟੇਰੀਓ ਐਲ.ਆਰ.ਟੀ. ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ 2015 ਵਿਚ ਬਰੈਂਪਟਨ ਦੇ ਕੌਂਸਲਰਾਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਇਸ ਦੀ ਰੇਲਵੇ ਲਾਈਨ ਸ਼ਹਿਰ ਦੀ ਇਤਿਹਾਸਕ ਮੇਨ ਸਟ੍ਰੀਟ ਨੂੰ ਅੱਧ ਵਿਚਾਲਿਉਂ ਪਾੜ ਕੇ ਅੱਗ ਲੰਘਦੀ ਸੀ। ਫਿਰ 2019 ਵਿਚ ਮੈਟਰੋÇਲੰਕਸ ਨੇ ਮਿਸੀਸਾਗਾ ਨੂੰ ਵੀ ਲੂਪ ਵਿਚੋਂ ਹਟਾ ਦਿਤਾ ਅਤੇ ਆਰਥਿਕ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਹੁਣ ਨਵੇਂ ਘਟਨਾਕ੍ਰਮ ਮਗਰੋਂ ਮਿਸੀਸਾਗਾ ਦੀ ਸਾਬਕਾ ਮੇਅਰ ਬੌਨੀ ਕਰੌਂਬੀ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ।