Begin typing your search above and press return to search.

ਮਕਾਨ ਮਾਲਕ ਨੇ ਕਿਰਾਏ ’ਤੇ ਰਹਿੰਦੀ ਔਰਤ ਕੱਢੀ ਬਾਹਰ

ਅੰਮ੍ਰਿਤਸਰ, 23 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਕਿਰਾਏ ਦੇ ਮਕਾਨ ’ਚ ਰਹਿੰਦੀ ਇਕ ਮਹਿਲਾ ਨੂੰ ਮਕਾਨ ਮਾਲਕ ਨੇ ਸਮਾਨ ਸਮੇਤ ਘਰ ਤੋਂ ਬਾਹਰ ਕੱਢ ਦਿੱਤਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਬਟਾਲਾ ਰੋਡ ’ਤੇ ਸੰਧੂ ਕਾਲੋਨੀ ਵਿੱਚ ਇਕ ਕਿਰਾਏ ’ਤੇ ਰਹਿਣ ਵਾਲੀ ਔਰਤ ਦਾ ਸਮਾਨ ਮਕਾਨ ਮਾਲਕ ਵੱਲੋਂ ਘਰ ਦੇ ਬਾਹਰ ਕੱਢਿਆ ਗਿਆ। ਪੀੜਤ ਮਹਿਲਾ ਨੇ ਇਲਜ਼ਾਮ ਲਗਾਉਂਦਿਆਂ […]

ਮਕਾਨ ਮਾਲਕ ਨੇ ਕਿਰਾਏ ’ਤੇ ਰਹਿੰਦੀ ਔਰਤ ਕੱਢੀ ਬਾਹਰ
X

Hamdard Tv AdminBy : Hamdard Tv Admin

  |  23 Sept 2023 11:38 AM IST

  • whatsapp
  • Telegram


ਅੰਮ੍ਰਿਤਸਰ, 23 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਕਿਰਾਏ ਦੇ ਮਕਾਨ ’ਚ ਰਹਿੰਦੀ ਇਕ ਮਹਿਲਾ ਨੂੰ ਮਕਾਨ ਮਾਲਕ ਨੇ ਸਮਾਨ ਸਮੇਤ ਘਰ ਤੋਂ ਬਾਹਰ ਕੱਢ ਦਿੱਤਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਬਟਾਲਾ ਰੋਡ ’ਤੇ ਸੰਧੂ ਕਾਲੋਨੀ ਵਿੱਚ ਇਕ ਕਿਰਾਏ ’ਤੇ ਰਹਿਣ ਵਾਲੀ ਔਰਤ ਦਾ ਸਮਾਨ ਮਕਾਨ ਮਾਲਕ ਵੱਲੋਂ ਘਰ ਦੇ ਬਾਹਰ ਕੱਢਿਆ ਗਿਆ।

ਪੀੜਤ ਮਹਿਲਾ ਨੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਮਕਾਨ ਮਾਲਕ 10 ਤੋਂ 15 ਨੌਜਵਾਨਾਂ ਨੂੰ ਲੈ ਕੇ ਆਇਆ ਅਤੇ ਮੇਰੇ ਨਾਲ ਕੁੱਟਮਾਰ ਕੀਤੀ।ਜਿਸਤੋਂ ਬਾਅਦ ਮੇਰਾ ਸਾਰਾ ਸਮਾਨ ਘਰੋਂ ਬਾਹਰ ਸੁੱਟ ਦਿੱਤਾ ਅਤੇ ਘਰ ਨੂੰ ਤਾਲਾ ਲਗਾ ਕੇ ਰਫੂਚੱਕਰ ਹੋ ਗਿਆ।ਜਿਸਤੋਂ ਬਾਅਦ ਉਹ ਆਪਣੇ ਛੋਟੇ ਬੱਚੇ ਸਮੇਤ ਸੜਕ ’ਤੇ ਆ ਗਈ ਹੈ।

ਇਸ ਮੌਕੇ ਪੀੜਤ ਔਰਤ ਕੰਚਨ ਨੇ ਦੱਸਿਆ ਕਿ ਮੇਰੇ ਪਤੀ ਨਾਲ਼ ਮੇਰਾ ਝਗੜਾ ਚੱਲਦਾ ਸੀ ਤੇ ਮੈਨੂੰ ਮੇਰੇ ਸੋਹਰੇ ਪਰਿਵਾਰ ਨੇ ਵੱਖ ਕਰਕੇ ਕਿਰਾਏ ’ਤੇ ਮਕਾਨ ਲੈ ਕੇ ਰਹਿਣ ਲਈ ਦੇ ਦਿੱਤਾ। ਉਥੇ ਹੀ ਉਨ੍ਹਾਂ ਇਲਜ਼ਾਮ ਲਗਾਏ ਮੇਰੇ ਸੋਹਰੇ ਪਰਿਵਾਰ ਦੀ ਮਿਲੀ ਭੁਗਤ ਨਾਲ ਇਹ ਸਾਰੀ ਕਾਰਵਈ ਕੀਤੀ ਗਈ ਹੈ।ਪੀੜਤ ਔਰਤ ਨੇ ਪੁਲਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ।

Next Story
ਤਾਜ਼ਾ ਖਬਰਾਂ
Share it