ਅਮਿਟ ਪੈੜਾਂ ਛੱਡਦਾ ਅੰਤਰਰਾਸ਼ਟਰੀ ਸੈਮੀਨਾਰ, ਵਧੀਆ ਢੰਗ ਨਾਲ ਸਮਾਪਤ ਹੋਇਆ
ਟੋਰਾਂਟੋ: ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਪੰਜਾਬੀ ਭਾਸ਼ਾ :ਸਮਕਾਲੀ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ 'ਤੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ , ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੇ I […]
By : Editor (BS)
ਟੋਰਾਂਟੋ: ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਪੰਜਾਬੀ ਭਾਸ਼ਾ :ਸਮਕਾਲੀ ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ 'ਤੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ , ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੇ I ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਦੀ ਬਹਿਤਰੀ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਸਾਂਝੇ ਰੂਪ ਵਿੱਚ ਯਤਨ ਕਰਨੇ ਚਾਹੀਦੇ ਹਨ। ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਗੁਰਮੁਖੀ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਸਿੱਖ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਤਾਂ ਹੀ ਪੰਜਾਬੀ ਭਾਸ਼ਾ ਨੂੰ ਭਵਿੱਖਤ ਚੁਣੌਤੀਆਂ ਤੋਂ ਬਚਾਇਆ ਜਾ ਸਕਦਾ ਹੈ।
ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਇਸ ਸੈਮੀਨਾਰ ਦੀ ਅਗਵਾਈ ਕੀਤੀ। ਇਸ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਕਈ ਦੇਸ਼ਾਂ ਤੋਂ ਵੱਖ ਵੱਖ ਬੁਲਾਰਿਆਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਬੁਲਾਰਿਆਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਵਿਚਾਰ ਵਟਾਂਦਰਾ ਹੋਇਆ। ਸੈਮੀਨਾਰ ਦਾ ਸਮੁੱਚਾ ਪ੍ਰਬੰਧ ਸਰਦਾਰ ਅਜੈਬ ਸਿੰਘ ਚੱਠਾ , ਚੇਅਰਮੈਨ ਜਗਤ ਪੰਜਾਬੀ ਸਭਾ, ਸਰਦੂਲ ਸਿੰਘ ਥਿਆੜਾ ਪ੍ਰਧਾਨ , ਅਤੇ ਸੰਤੋਖ ਸਿੰਘ ਸੰਧੂ ਸੈਕਟਰੀ ਜਗਤ ਪੰਜਾਬੀ ਸਭਾ ਦੀ ਨਿਗਰਾਨੀ ਵਿੱਚ ਹੋਇਆ। ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਆਏ ਹੋਏ ਮੁੱਖ ਮਹਿਮਾਨ,ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਜਗਤ ਪੰਜਾਬੀ ਸਭਾ ਦੇ ਸਮੁੱਚੇ ਮੈਂਬਰ ਸਾਹਿਬਾਨ ਨੂੰ ਜੀ ਆਇਆ ਆਖਿਆ I
ਅਮਿਟ ਪੈੜਾਂ ਛੱਡਦਾ ਇਹ ਸੈਮੀਨਾਰ ਸਮੇਂ ਦੀ ਅਨੁਕੂਲਤਾ ਰੱਖਦੇ ਹੋਏ ਵਧੀਆ ਢੰਗ ਨਾਲ ਸਮਾਪਤ ਹੋਇਆ। ਅੰਤਰਰਾਸ਼ਟਰੀ ਸੈਮੀਨਾਰ ਅਨੁਸ਼ਾਸਨ ਪੱਖੋ ਬੇਮਿਸਾਲ ਹੋ ਨਿਬੜਿਆ। ਸਾਰੇ ਬੁਲਾਰਿਆਂ ਨੇ ਸਮੇਂ ਦੀ ਹੱਦ ਅੰਦਰ ਵਿਸ਼ੇ ਉੱਪਰ ਚਰਚਾ ਕੀਤੀ ਸੈਮੀਨਾਰ ਦਾ ਹਰ ਬੁਲਾਰਾ ਆਪਣੇ ਆਪ ਵਿੱਚ ਗਿਆਨ ਭਰਪੂਰ ਸੀ। ਇਸ ਸੈਮੀਨਾਰ ਦੇ ਦੋ ਅਕਾਦਮਿਕ ਸੈਸ਼ਨ ਰੱਖੇ ਗਏ। ਪਹਿਲੇ ਸੈਸ਼ਨ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਡਾ.ਸੰਤੋਖ ਸਿੰਘ ਸੰਧੂ ਨੇ ਨਿਭਾਈ।
ਸਾਰਾ ਹਾਲ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਸੈਮੀਨਾਰ ਵਿੱਚ ਸਰਬ ਸਹਿਮਤੀ ਨਾਲ ਤਿੰਨ ਮਤੇ ਪਾਸ ਕੀਤੇ ਗਏ, ਜਿਨਾਂ ਵਿੱਚੋਂ ਪਹਿਲਾਂ ਮਤਾ ਇਹ ਸੀ ਕਿ 24 ਘੰਟਿਆਂ ਦਾ ਸਮਾਂ ਦੇ ਕੇ ਸਰਕਾਰੀ ਮੁਲਾਜ਼ਮਾ ਤੋਂ ਸਾਲ ਵਿੱਚ ਦੋ ਵਾਰੀ ( ਇੱਕ ਨਵੰਬਰ ਅਤੇ 21 ਫਰਵਰੀ ) ਨੂੰ 35 ਅੱਖਰ ਸੁਣੇ ਅਤੇ ਲਿਖਵਾਏ ਜਾਣ। ਦੂਸਰਾ ਮਤਾ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਕੋਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਪੰਜਾਬ ਦੀ ਮੁੱਢਲੀ ਜਾਣਕਾਰੀ ਅਤੇ 35 ਅੱਖਰ ਸਾਲ ਵਿੱਚ ਦੋ ਵਾਰ ( 01 ਨਵੰਬਰ ਅਤੇ 21 ਫਰਵਰੀ ) ਨੂੰ ਸੁਣੇ ਅਤੇ ਲਿਖਵਾਏ ਜਾਣ। ਤੀਸਰੇ ਮਤੇ ਰਾਹੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਪੰਜਾਬੀ ਫੇਸਬੁੱਕ, ਯੂਟੀਊਬ ਅਤੇ ਹੋਰ ਆਨਲਾਈਨ ਸਾਈਟਸ ਉੱਪਰ ਗੁਰਮੁਖੀ ਵਿੱਚ ਹੀ ਪ੍ਰਸ਼ਨ ਕਰਨ, ਕਮੈਂਟ ਦੇਣ ਅਤੇ ਗੁਰਮੁਖੀ ਵਿੱਚ ਹੀ ਜਵਾਬ ਦੇਣ। ਇਸਦੇ ਨਾਲ ਹੀ ਆਰਟੀਫਿਸ਼ਲ ਇੰਟੈਲੀਜੈਂਸੀ ਜੋ ਕਿ ਅੱਜ ਦੇ ਆਧੁਨਿਕ ਯੁੱਗ ਦੀ ਖਾਸ ਲੋੜ ਹੈ, ਇਸ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਪ੍ਰਫੁੱਲਿਤ ਕਰਨ। ਇਸ ਤੋਂ ਇਲਾਵਾ ਬੁਲਾਰਿਆਂ ਵਿੱਚ ਪ੍ਰਿੰਸੀਪਲ ਹਰਕੀਰਤ ਕੌਰ, ਡਾ.ਮਨਪ੍ਰੀਤ ਕੌਰ , ਡਾ. ਗੁਰਪ੍ਰੀਤ ਕੌਰ , ਕੁਲਵਿੰਦਰ ਸਿੰਘ ਥਿਆੜਾ, ਬਲਵਿੰਦਰ ਸਿੰਘ ਚੱਠਾ, ਡਾ.ਮਨਿੰਦਰਜੀਤ ਕੌਰ ਮੁਕੇਰੀਆ, ਰਸ਼ਪਾਲ ਸਿੰਘ, ਵਰਿੰਦਰ ਕੌਰ ਰੰਧਾਵਾ(ਯੂ.ਐੱਸ. ਏ) , ਰੀਟਾ ਰੋਸ਼ਨ, ਬਲਵਿੰਦਰ ਕੌਰ, ਪ੍ਰਿੰ. ਡਾ.ਸੁਮਨ ਡਡਵਾਲ ਅਤੇ ਹੋਰ ਕਈ ਬੁਲਾਰੇ, ਪੰਜਾਬੀ ਭਾਸ਼ਾ ਦੀ ਸਮਕਾਲੀ ਸਥਿਤੀ ਅਤੇ ਭਵਿੱਖ ਵਿੱਚ ਆਉਂਣ ਵਾਲੀਆਂ ਮੁਸ਼ਕਿਲਾਂ ਦੇ ਪ੍ਰਤੀ ਗੰਭੀਰ ਨੁਕਤਿਆਂ ਨੂੰ ਆਪਣੇ ਖੋਜ-ਪੱਤਰਾਂ ਦੇ ਰਾਹੀ ਸਾਂਝਾ ਕੀਤਾ। ਸ.ਸਰਦੂਲ ਸਿੰਘ ਥਿਆੜਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।
ਡਾ.ਗੁਰਵਿੰਦਰ ਸਿੰਘ,ਡਾ.ਪਰਮਜੀਤ ਸਿੰਘ,ਡਾ.ਸਤਿੰਦਰ ਕੌਰ,ਪ੍ਰੋ.ਗਗਨਦੀਪ ਕੌਰ ਆਦਿ ਨੇ ਵਿਸ਼ਵੀਕਰਨ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੀਆਂ ਸਮੱਸਿਆਵਾਂ ਅਤੇ ਭਵਿੱਖ ਵਿੱਚ ਇਸ ਦੇ ਸਕਰਾਤਮਕ ਪੱਖਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਨੂੰ ਪੇਸ਼ ਕੀਤਾ। ਭਾਸ਼ਾ ਆਪਣੇ ਇਤਿਹਾਸਕ ਕਾਰਨਾਂ ਕਰਕੇ ਜਿੰਦਾ ਹੁੰਦੀ ਹੈ। ਇਸ ਲਈ ਇਸ ਸੈਮੀਨਾਰ ਦੁਆਰਾ ਪੰਜਾਬੀ ਭਾਸ਼ਾ ਦੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਆਸ ਪ੍ਰਗਟਾਈ ਜਾ ਸਕਦੀ ਹੈ।
ਬਾਬਾ ਸੇਵਾ ਸਿੰਘ ਜੀ ਮੁਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸ.ਅਜੈਬ ਸਿੰਘ ਚੱਠਾ,ਚੇਅਰਮੈਨ (ਜਗਤ ਪੰਜਾਬੀ ਸਭਾ),ਸ.ਸਰਦੂਲ ਸਿੰਘ ਥਿਆੜਾ,(ਪ੍ਰਧਾਨ),ਸ.ਸੰਤੋਖ ਸਿੰਘ ਸੰਧੂ(ਸੱਕਤਰ),ਵਰਿੰਦਰ ਕੌਰ ਰੰਧਾਵਾ(ਯੂ.ਐੱਸ.ਏ),ਪ੍ਰਿੰਸੀਪਲ ਹਰਕੀਤ ਕੌਰ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਦੋਵੇਂ ਅਕਾਦਮਿਕ ਸੈਸ਼ਨਾਂ ਵਿੱਚ ਖੋਜ-ਪੱਤਰ ਪੇਸ਼ ਕਰਨ ਵਾਲੇ ਬੁਲਾਰਿਆਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਜੀ (ਵਾਇਸ ਪ੍ਰੈਜੀਡੈਂਟ),ਸ.ਹਰਨੰਦਨ ਸਿੰਘ ਜੀ (ਜਨਰਲ ਸਕੱਤਰ),ਬਾਬਾ ਬਲਦੇਵ ਸਿੰਘ ਜੀ,ਪ੍ਰਿੰਸੀਪਲ ਭਾਈ ਵਰਿਆਮ ਸਿੰਘ ਜੀ,ਪ੍ਰਿੰਸੀਪਲ ਸਿਮਰਪ੍ਰੀਤ ਕੌਰ, ਕਮੇਟੀ ਮੈਂਬਰ ਸਾਹਿਬਾਨ, ਡਾ. ਕੰਵਲਜੀਤ ਸਿੰਘ,ਪ੍ਰੋ.ਮੇਜਰ ਸਿੰਘ,ਡਾ.ਜਤਿੰਦਰ ਕੌਰ,ਪ੍ਰੋ.ਮਨਪ੍ਰੀਤ ਕੌਰ,ਡਾ.ਸੁਖਬੀਰ ਕੌਰ,ਹੋਰ ਪ੍ਰੋਫੈਸਰ ਸਾਹਿਬਾਨ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।