Gold Price Target: ਜਾਣੋ ਕਿਉਂ ਵਧ ਰਿਹੈ ਸੋਨੇ ਦਾ ਭਾਅ!
ਮੁੰਬਈ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਲਗਾਤਾਰ ਜਾਰੀ ਹੈ। ਜੇ ਇਹੀ ਹਾਲ ਰਿਹਾ ’ਤੇ ਸੋਨਾ ਕੁੱਝ ਸਮੇਂ ਵਿਚਾਲੇ ਹੀ ਲੱਖਾਂ ’ਤੇ ਪਹੁੰਚ ਜਾਵੇਗਾ। ਜੇ ਕਰ ਮੀਡਿਆ ਰਿਪੋਰਟਾਂ ਦੀ ਗੱਲ ਕੀਤੀ ਜਾਵੇ ਤਾਂ ਅਗਲੇ 6 ਤੋਂ 18 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ 25 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਰਿਪੋਰਟ ’ਚ ਜੋ ਕਿਹਾ […]
By : Editor Editor
ਮੁੰਬਈ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਲਗਾਤਾਰ ਜਾਰੀ ਹੈ। ਜੇ ਇਹੀ ਹਾਲ ਰਿਹਾ ’ਤੇ ਸੋਨਾ ਕੁੱਝ ਸਮੇਂ ਵਿਚਾਲੇ ਹੀ ਲੱਖਾਂ ’ਤੇ ਪਹੁੰਚ ਜਾਵੇਗਾ। ਜੇ ਕਰ ਮੀਡਿਆ ਰਿਪੋਰਟਾਂ ਦੀ ਗੱਲ ਕੀਤੀ ਜਾਵੇ ਤਾਂ ਅਗਲੇ 6 ਤੋਂ 18 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ 25 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਰਿਪੋਰਟ ’ਚ ਜੋ ਕਿਹਾ ਗਿਆ ਹੈ, ਉਹ ਕਾਫੀ ਹੱਦ ਤੱਕ ਸੱਚ ਹੋ ਸਕਦਾ ਹੈ ਕਿਉਂਕਿ ਪਿਛਲੇ 3 ਮਹੀਨਿਆਂ ’ਚ ਹੀ ਭਾਰਤ ’ਚ ਸੋਨੇ ਦੀ ਕੀਮਤ 16 ਫੀਸਦੀ ਵਧੀ ਹੈ ਹਾਲਾਂਕਿ ਕੀਮਤਾਂ ’ਚ ਵਾਧਾ ਹੋਣ ਦੇ ਕਈ ਕਾਰਨ ਨੇ। ਕਿਉਂ ਰੇਟ ਘਟਣ ਦੀ ਬਜਾਏ ਵੱਧਦੇ ਜਾ ਰਹੇ ਨੇ ਕੀ ਇਹ ਰੇਟ ਘੱਟ ਹੋਣਗੇ? ਤੁਹਾਨੂੰ ਆਪਣੀ ਇਸ ਖਾਸ ਰਿਪੋਰਟ ’ਚ ਦੱਸਦੇ ਹਾਂ।
ਸੋਨੇ ਦੀਆਂ ਕੀਮਤਾਂ ਵੱਧਣ ਕੀ ਹਨ ਕਾਰਨ
ਮਾਹਿਰਾਂ ਮੁਤਾਬਕ ਇਸ ਦਾ ਸਭ ਤੋਂ ਵੱਡਾ ਕਾਰਨ ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਨੂੰ ਵੀ ਮੰਨਿਆ ਜਾ ਰਿਹਾ ਹੈ। ਅਮਰੀਕਾ ਦਾ ਕਰਜ਼ਾ ਵੀ ਪੂਰੀ ਤਰ੍ਹਾਂ ਵਧਿਆ ਹੋਇਆ ਹੈ। ਕਈ ਦੇਸ਼ ਆਪਣੇ ਭੰਡਾਰ ਨੂੰ ਸੋਨੇ ’ਚ ਤਬਦੀਲ ਕਰ ਰਹੇ ਹਨ। ਭਾਰਤ ਨੇ ਵੀ ਆਪਣੇ ਸੋਨੇ ਦੇ ਭੰਡਾਰ ਨੂੰ ਵਧਾ ਕੇ 812 ਟਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਯੂਰਪੀ ਦੇਸ਼ਾਂ ਦੀ ਹਾਲਤ ਵਿਗੜ ਗਈ ਹੈ। ਇਨ੍ਹਾਂ ਕਾਰਨਾਂ ਕਰਕੇ ਵੀ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ।
1-2 ਸਾਲਾਂ ’ਚ ਸੋਨਾ ਹੋਵੇਗਾ ਲੱਖ ਤੋਂ ਪਾਰ!
ਮੀਡਿਆ ਰਿਪੋਰਟਾਂ ਮੁਤਾਬਕ ਸੋਨੇ ਦਾ ਰੇਟ ਆਉਣ ਵਾਲੇ ਕੁੱਝ ਸਮੇਂ ’ਚ 1 ਲੱਖ ਰੁਪਏ ਪ੍ਰਤੀ ਤੋਲਾ ਤੱਕ ਜਾ ਸਕਦਾ ਹੈ। 2025 ਦੇ ਅੰਤ ਤੱਕ ਸੋਨਾ ਇਸ ਪੱਧਰ ਨੂੰ ਛੂਹ ਸਕਦਾ ਹੈ। ਹਾਲਾਂਕਿ ਕੁੱਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸੋਨਾ 2026 ਤੋਂ 27 ਤੱਕ ਇਸ ਪੱਧਰ ਨੂੰ ਪਾਰ ਕਰ ਸਕਦਾ ਹੈ।
ਇੰਟਰਨੈਸ਼ਨਲ ਮਾਰਕੀਟ ’ਚ ਕੀ ਹੈ ਸੋਨੇ ਦਾ ਰੇਟ?
ਦੁਨੀਆ ਭਰ ’ਚ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਦੀ ਕੀਮਤ 2,372 ਡਾਲਰ ਪ੍ਰਤੀ ਔਂਸ ਹੈ। ਪਿਛਲੇ 19 ਦਿਨਾਂ ’ਚ ਹੀ ਸੋਨੇ ਦੀਆਂ ਕੀਮਤਾਂ ’ਚ 15 ਫੀਸਦੀ ਦਾ ਵਾਧਾ ਹੋਇਆ ਹੈ। ਮੀਡਿਆ ਰਿਪੋਰਟ ਮੁਤਾਬਕ ਸੋਨੇ ਦੀਆਂ ਇਹ ਵਧਦੀਆਂ ਕੀਮਤਾਂ ਜਾਰੀ ਰਹਿ ਸਕਦੀਆਂ ਹਨ ਅਤੇ 6 ਤੋਂ 18 ਮਹੀਨਿਆਂ ’ਚ ਇਹ ਲਗਭਗ 25 ਫੀਸਦੀ ਵਧ ਕੇ 3000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਜੇਕਰ ਕੀਮਤ 25 ਫੀਸਦੀ ਵਧਦੀ ਹੈ ਤਾਂ ਭਾਰਤ ’ਚ ਸੋਨੇ ਦੀ ਕੀਮਤ ਵੀ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੋ ਜਾਵੇਗੀ।
ਭਾਰਤ ’ਚ ਹਾਲੇ 74 ਹਜ਼ਾਰ ਪਹੁੰਚਾ ਸੋਨੇ ਦਾ ਰੇਟ
ਭਾਰਤ ’ਚ ਵੀ 24 ਕੈਰੇਟ ਸੋਨੇ ਦੀ ਕੀਮਤ 74 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਭਾਰਤ ’ਚ ਹੀ ਪਿਛਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ਕਰੀਬ 16 ਫੀਸਦੀ ਵਧੀ ਹੈ। 17 ਅਪ੍ਰੈਲ ਤੱਕ ਸਿਰਫ 17 ਦਿਨਾਂ ’ਚ ਸੋਨਾ 4500 ਰੁਪਏ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ 1 ਅਪ੍ਰੈਲ ਤੋਂ ਹੀ ਸ਼ੁਰੂ ਹੋ ਗਿਆ ਸੀ। ਮਾਹਿਰਾਂ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਕਾਰਨ ਸੋਨਾ ਹੋਰ ਮਹਿੰਗਾ ਹੋ ਜਾਵੇਗਾ।
ਬਿਊਰੋ ਰਿਪੋਰਟ, ਹਮਦਰਦ ਟੀਵੀ