ਅਮਰੀਕੀ ਰਾਸ਼ਟਰਪਤੀ ਬਾਇਡਨ ਵਿਰੁੱਧ ਮਹਾਂਦੋਸ਼ ਦੀ ਜਾਂਚ ਸ਼ੁਰੂ
ਵਾਸ਼ਿੰਗਟਨ, 13 ਸਤੰਬਰ (ਬਿੱਟੂ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ, ਕਿਉਂਕਿ ਉਨ੍ਹਾਂ ਵਿਰੁੱਧ ਮਹਾਂਦੋਸ਼ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਜਦੋਂ ਉਹ ਦੇਸ਼ ਦੇ ਉਪ ਰਾਸ਼ਟਰਪਤੀ ਸਨ, ਉਸੇ ਦੌਰਾਨ ਉਨ੍ਹਾਂ ਨੇ ਕਾਰੋਬਾਰ ਵਿੱਚ ਆਪਣੇ ਪੁੱਤਰ ਨੂੰ ਲਾਭ ਪਹੁੰਚਾਇਆ। ਅਮਰੀਕਾ ’ਚ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਸ ਦੇ ਸਪੀਕਰ ਅਤੇ […]
By : Editor (BS)
ਵਾਸ਼ਿੰਗਟਨ, 13 ਸਤੰਬਰ (ਬਿੱਟੂ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ, ਕਿਉਂਕਿ ਉਨ੍ਹਾਂ ਵਿਰੁੱਧ ਮਹਾਂਦੋਸ਼ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਜਦੋਂ ਉਹ ਦੇਸ਼ ਦੇ ਉਪ ਰਾਸ਼ਟਰਪਤੀ ਸਨ, ਉਸੇ ਦੌਰਾਨ ਉਨ੍ਹਾਂ ਨੇ ਕਾਰੋਬਾਰ ਵਿੱਚ ਆਪਣੇ ਪੁੱਤਰ ਨੂੰ ਲਾਭ ਪਹੁੰਚਾਇਆ।
ਅਮਰੀਕਾ ’ਚ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਸ ਦੇ ਸਪੀਕਰ ਅਤੇ ਰਿਪਬਲੀਕਨ ਪਾਰਟੀ ਦੇ ਨੇਤਾ ਕੇਵਿਨ ਮੈਕਾਰਥੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਰੁੱਧ ਮਹਾਂਦੋਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੋਅ ਬਾਇਡਨ ’ਤੇ ਦੋਸ਼ ਹੈ ਕਿ ਜਦੋਂ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ, ਉਸ ਵੇਲੇ ਉਨ੍ਹਾਂ ਨੇ 2009 ਤੋਂ 2017 ਵਿਚਾਲੇ ਆਪਣੇ ਬੇਟੇ ਹੰਟਰ ਨੂੰ ਬਿਜ਼ਨਸ ਡੀਲਜ਼ ਵਿੱਚ ਲਾਭ ਪਹੁੰਚਾਇਆ ਸੀ। ਹੁਣ ਇਸ ਦੇ ਲਈ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਸ ਵਿੱਚ ਰਸਮੀ ਤੌਰ ’ਤੇ ਮਤਾ ਪੇਸ਼ ਕੀਤਾ ਜਾਵੇਗਾ।
ਮੈਕਾਰਥੀ ਨੇ ਦੱਸਿਆ ਕਿ ਰਿਪਬਲੀਕਨ ਪਾਰਟੀ ਦੇ ਨੇਤਾਵਾਂ ਨੇ ਕਈ ਫੋਨ ਕਾਲਸ ਮਨੀ ਟਰਾਂਸਫਰ ਅਤੇ ਦੂਜੀਆਂ ਗਤੀਵਿਧੀਆਂ ਨਾਲ ਜੁੜੇ ਸਬੂਤ ਦਿੱਤੇ ਹਨ। ਇਨ੍ਹਾਂ ਰਾਹੀਂ ਬਾਇਡਨ ਪਰਿਵਾਰ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਰਮਲ ਹੋਣਦੇ ਸੰਕੇਤ ਮਿਲਦੇ ਹਨ। ਹਾਲਾਂਕਿ ਇਸ ਵਿੱਚ ਜੋਅ ਬਾਇਡਨ ਖੁਦ ਸ਼ਾਮਲ ਸਨ ਜਾਂ ਨਹੀਂ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਬਾਇਡਨ ਵਿਰੁੱਧ ਜਾਂਚ ਯੂਕਰੇਨ ਵਿੱਚ ਹੰਟਰ ਬਾਇਡਨ ਦੇ ਵਪਾਰਕ ਸੌਦਿਆਂ ’ਤੇ ਕੇਂਦਰਤਿ ਹੋਵੇਗੀ। ਰਿਪਬਲੀਕਨ ਪਾਰਟੀ ਇਸ ਸਾਲ ਦੇ ਸ਼ੁਰੂ ਤੋਂ ਇਸ ਮਾਮਲੇ ਵਿੱਚ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। 2020 ਵਿੱਚ ਸੈਨੇਟ ਦੀ ਜਾਂਚ ਅਤੇ ਇਸ ਸਾਲ ਰਿਪਬਲੀਕਨ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੀ ਗਈ ਛਾਣਬੀਣ ਵਿੱਚ ਜੋਅ ਬਾਇਡਨ ਵਿਰੁੱਧ ਸਬੂਤ ਨਹੀਂ ਮਿਲੇ ਸਨ।
ਇਸ ’ਤੇ ਹਾਊਸ ਸਪੀਕਰ ਮੈਕਾਰਥੀ ਨੇ ਕਿਹਾ ਕਿ ਉਹ ਉਸੇ ਦਿਸ਼ਾ ਵਿੱਚ ਅੱਗੇ ਵਧਣਗੇ, ਜਿੱਥੇ ਉਨ੍ਹਾਂ ਨੂੰ ਸਬੂਤ ਲੈ ਕੇ ਜਾਣਗੇ। 535 ਮੈਂਬਰਾਂ ਵਾਲੀ ਪ੍ਰਤੀਨਿਧੀ ਸਭਾ ਵਿੱਚ ਰਿਪਬਲੀਕਨ ਪਾਰਟੀ ਦੇ 222 ਮੈਂਬਰ ਹਨ। ਅਮਰੀਕਾ ਵਿੱਚ ਹੁਣ ਤੱਕ ਮਹਾਂਦੋਸ਼ ਦੇ ਰਾਹੀਂ ਕਿਸੇ ਵੀ ਰਾਸ਼ਟਰਪਤੀ ਨੂੰ ਹਟਾਇਆ ਨਹੀਂ ਗਿਆ ਹੈ। ਜੇਕਰ ਜਾਂਚ ਪੂਰੀ ਹੋਣ ’ਤੇ ਬਾਇਡਨ ਦੋਸ਼ੀ ਪਾਏ ਜਾਂਦੇ ਨੇ ਤਾਂ ਉਹ ਪਹਿਲੇ ਅਮਰੀਕੀ ਰਾਸ਼ਟਰਪੀ ਹੋਣਗੇ, ਜਿਨ੍ਹਾਂ ਨੂੰ ਇਸ ਤਰ੍ਹਾਂ ਅਹੁਦਾ ਛੱਡਣਾ ਪਏਗਾ।
ਹੰਟਰ ਬਾਇਡਨ, ਬੀਐਚਆਰ ਪਾਰਟਨਰਸ (ਸ਼ੰਘਾਈ) ਇਨਵੈਸਟਮੈਂਟ ਫੰਡ ਮੈਨੇਜਮੈਂਟ ਕੰਪਨੀ ਦੇ ਬੋਰਡ ਮੈਂਬਰ ਰਹੇ ਨੇ, ਜੋ ਇੱਕ ਚੀਨੀ ਕੰਪਨੀ ਹੈ। ਇਸ ਤੋਂ ਇਲਾਵਾ ਉਹ ਹੰਟਰ ਬਰਿਸਮਾ ਹੋਲਡਿੰਗਸ ਲਿਮਟਡ ਦੇ ਵੀ ਬੋਰਡ ਮੈਂਬਰ ਰਹਿ ਚੁੱਕੇ ਹਨ। ਇਹ ਯੂਕਰੇਨ ਵਿੱਚ ਨੈਚੁਰਲ ਗੈਸ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ। ਰਿਪਬਲੀਕਨ ਪਾਰਟੀ ਦਾ ਦੋਸ਼ ਹੈ ਕਿ ਇਸੇ ਕੰਪਨੀ ਰਾਹੀਂ ਬਾਇਡਨ ਯੂਕਰੇਨ ਵਿੱਚ ਨਜਾਇਜ਼ ਆਯਾਤ-ਨਿਰਯਾਤ ਕਰਦੇ ਸੀ।
ਦੱਸ ਦੇਈਏ ਕਿ ਇੰਪੀਚਮੈਂਟ ਯਾਨੀ ਮਹਾਂਦੋਸ਼ ਪ੍ਰਸਤਾਵ ਅਮਰੀਕੀ ਸੰਵਿਧਾਨ ਦੇ ਆਰਟੀਕਲ-1, ਸੈਕਸ਼ਨ-2 ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਲਈ ਬਣਾਇਆ ਗਿਆ ਹੈ। ਸਦਨ ਦੇ ਪ੍ਰਤੀਨਿਧੀ ਇਹ ਪ੍ਰਸਤਾਵ ਲਿਆ ਸਕਦੇ ਹਨ। ਰਾਸ਼ਟਰਪਤੀ ਵੱਲੋਂ ਅਪਰਾਧ, ਭ੍ਰਿਸ਼ਟਾਚਾਰ ਜਾਂ ਜ਼ੁਲਮ ਕੀਤੇ ਜਾਣ ਦੇ ਦੋਸ਼ ਵਿੱਚ ਇਹ ਪ੍ਰਸਤਾਵ ਸਦਨ ’ਚ ਪੇਸ਼ ਕੀਤਾ ਜਾਂਦਾ ਹੈ। ਅਮਰੀਕੀ ਇਤਿਹਾਸ ਵਿੱਚ ਹੁਣ ਤੱਕ ਕੋਈ ਵੀ ਮਹਾਂਦੋਸ਼ ਪ੍ਰਸਤਾਵ ਸਫ਼ਲ ਨਹੀਂ ਹੋਇਆ।
ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਵਿਰੁੱਧ ਦੋ ਵਾਰ ਮਹਾਂਦੋਸ਼ ਪ੍ਰਸਤਾਵ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ 1868 ਵਿੱਚ ਐਂਡਰਿਊ ਜੌਨਸਨ ਅਤੇ 1998 ਵਿੱਚ ਬਿਲ ਕÇਲੰਟਨ ਵਿਰੁੱਧ ਵੀ ਇਹ ਪ੍ਰਸਤਾਵ ਅੰਤ ਵਿੱਚ ਜਾ ਕੇ ਅਸਫ਼ਲ ਹੋ ਗਿਆ ਸੀ। 1974 ਵਿੱਚ ਰਿਚਰਡ ਨਿਕਸਨ ਨੇ ਇੰਪੀਚਮੈਂਟ ਪ੍ਰੋਸੈਸ ਵਿੱਚੋਂ ਲੰਘਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਦੱਸਣਾ ਬਣਦਾ ਹੈ ਕਿ 6 ਸੰਸਦੀ ਕਮੇਟੀਆਂ ਦਾ ਗਠਨ ਹੁੰਦਾ ਹੈ, ਜੋ ਨਿਆਂਪਾਲਿਕਾ ਕਮੇਟੀ ਨੂੰ ਰਿਪੋਰਟ ਭੇਜਦਾ ਹੈ। ਜੇਕਰ ਕੇਸ ਵਿੱਚ ਪੁਖਤਾ ਸਬੂਤ ਹੁੰਦੇ ਹਨ ਤਾਂ ਇਹ ਅੱਗੇ ਵਧਦਾ ਹੈ, ਨਹੀਂ ਤਾਂ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿੰਦੇ ਹਨ। ਕੇਸ ਨੂੰ ਅਮਰੀਕੀ ਸਦਨ ਯੂਐਸ ਕੈਪੀਟਲ ਦੇ ਲੋਅਰ ਹਾਊਸ ਵਿੱਚ ਭੇਜਿਆ ਜਾਂਦਾ ਹੈ। 435 ਮੈਂਬਰਾਂ ਵਿੱਚੋਂ 50 ਫੀਸਦੀ ਤੋਂ ਵੱਧ ਵੋਟਾਂ ਜੇਕਰ ਇਸ ਦੇ ਸਮਰਥਨ ਵਿੱਚ ਆਉਂਦੀਆਂ ਨੇ ਤਾਂ ਰਾਸ਼ਟਰਪਤੀ ਦਾ ਕੇਸ ਅੱਗੇ ਵਧਦਾ ਹੈ।
ਇਸ ਮਗਰੋਂ ਇਹ ਕੇਸ ਸੈਨੇਟ ਵਿੱਚ ਚਲਾ ਜਾਂਦਾ ਹੈ, ਜਿੱਥੇ ਇਸ ’ਤੇ ਦੁਬਾਰਾ ਸੁਣਵਾਈ ਹੁੰਦੀ ਹੈ। ਕੇਸ ਨੂੰ ਸੈਨੇਟ ਦੇ ਮੇਜ ’ਤੇ ਰੱਖਣ ਲਈ ਪ੍ਰਵਾਨਗੀ ਮਿਲਣ ’ਤੇ ਫਾਈਨਲ ਸੁਣਵਾਈ ਕੀਤੀ ਜਾਂਦੀ ਹੈ। ਸੈਨੇਟ, ਜੋ ਅਮਰੀਕੀ ਸਦਨ ਦਾ ਉਪਰਲਾ ਸਦਨ ਹੈ, ਉਸ ਵਿੱਚ ਫਾਈਨਲ ਵੋਟਿੰਗ ਹੁੰਦੀ ਹੈ। ਇਸ ਪ੍ਰਸਤਾਵ ’ਤੇ 2/3 ਮੈਂਬਰਾਂ ਦਾ ਸਮਰਥਨ ਮਿਲਣ ’ਤੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਅਤੇ ਉਪ ਰਾਸ਼ਟਰਪਤੀ ਨਵੇਂ ਰਾਸ਼ਟਰਪਤੀ ਬਣ ਜਾਂਦੇ ਨੇ।