Begin typing your search above and press return to search.

ਰੁੱਸ ਕੇ ਪੇਕੇ ਘਰ ਆਈ ਪਤਨੀ ਨੂੰ ਲੈਣ ਗਏ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

ਅੰਮ੍ਰਿਤਸਰ, 22 ਸਤੰਬਰ, ਹ.ਬ. : ਵਿਆਹੁਤਾ ਔਰਤ ਅਮਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਤਨਾਮ ਸਿੰਘ ਵਾਸੀ ਪਿੰਡ ਜਲਾਲ ਨਾਲ ਹੋਇਆ ਸੀ। ਦੋਵਾਂ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਗਈ। ਪਤੀ ਉਸ ਨੂੰ ਮਨਾਉਣ ਲਈ ਆਇਆ ਪਰ ਜਦੋਂ ਉਸ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ […]

ਰੁੱਸ ਕੇ ਪੇਕੇ ਘਰ ਆਈ ਪਤਨੀ ਨੂੰ ਲੈਣ ਗਏ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
X

Hamdard Tv AdminBy : Hamdard Tv Admin

  |  22 Sept 2023 12:38 AM GMT

  • whatsapp
  • Telegram


ਅੰਮ੍ਰਿਤਸਰ, 22 ਸਤੰਬਰ, ਹ.ਬ. : ਵਿਆਹੁਤਾ ਔਰਤ ਅਮਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਤਨਾਮ ਸਿੰਘ ਵਾਸੀ ਪਿੰਡ ਜਲਾਲ ਨਾਲ ਹੋਇਆ ਸੀ। ਦੋਵਾਂ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਗਈ। ਪਤੀ ਉਸ ਨੂੰ ਮਨਾਉਣ ਲਈ ਆਇਆ ਪਰ ਜਦੋਂ ਉਸ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਪਹਿਲਾਂ ਹਵਾ ਵਿਚ ਫਾਇਰਿੰਗ ਕੀਤੀ ਅਤੇ ਫਿਰ ਸਲਫ਼ਾਸ ਨਿਗਲ ਲਈ।

ਘਰੇਲੂ ਝਗੜਿਆਂ ਦੌਰਾਨ ਗੁੱਸਾ ਅਤੇ ਛੋਟੀਆਂ-ਛੋਟੀਆਂ ਗਲਤੀਆਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬਾਰਡਰ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਪਿੰਡ ਜਲਾਲ ਵਿੱਚ ਸਾਹਮਣੇ ਆਇਆ ਹੈ।

ਆਪਣੇ ਪੇਕੇ ਘਰ ਆਈ ਪਤਨੀ ਨੂੰ ਲਿਆਉਣ ਲਈ ਗਏ ਪਤੀ ਨੇ ਪਹਿਲਾਂ ਪਿਸਤੌਲ ਤਾਣ ਕੇ ਉਸ ਨੂੰ ਧਮਕਾਇਆ ਅਤੇ ਫਿਰ ਸਹੁਰਿਆਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਵੀ ਜਦੋਂ ਪਤਨੀ ਉਸ ਨਾਲ ਵਾਪਸ ਜਾਣ ਲਈ ਤਿਆਰ ਨਾ ਹੋਈ ਤਾਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਖੁਦਕੁਸ਼ੀ ਕਰਨ ਵਾਲੇ ਸਤਨਾਮ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪੁੱਤਰੀ ਪ੍ਰੇਮ ਸਿੰਘ ਵਾਸੀ ਪਿੰਡ ਜਲਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਉਮਰ 26 ਸਾਲ ਹੈ। ਉਸ ਦਾ ਵਿਆਹ ਪਿੰਡ ਜਲਾਲ ਵਾਸੀ ਸਤਨਾਮ ਸਿੰਘ ਨਾਲ ਹੋਇਆ ਸੀ।

ਦੋਵਾਂ ਵਿਚਾਲੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਗਈ। 19 ਸਤੰਬਰ ਦੀ ਸ਼ਾਮ ਕਰੀਬ 6:30 ਵਜੇ ਉਹ ਆਪਣੀ ਭੈਣ ਅਤੇ ਮਾਂ ਨਾਲ ਘਰ ਦੇ ਵਿਹੜੇ ’ਚ ਮੰਜੇ ’ਤੇ ਬੈਠੀ ਸੀ। ਉਸ ਦਾ ਪਤੀ ਕਿਸੇ ਹੋਰ ਵਿਅਕਤੀ ਨਾਲ ਮੋਟਰਸਾਈਕਲ ’ਤੇ ਆਇਆ ਸੀ। ਉਸ ਨੇ ਪਿਸਤੌਲ ਕੱਢ ਕੇ ਉਸ ਨੂੰ ਧਮਕਾਇਆ ਅਤੇ ਘਰ ਜਾਣ ਲਈ ਕਿਹਾ। ਜਦੋਂ ਉਸਨੇ ਇਨਕਾਰ ਕੀਤਾ ਤਾਂ ਉਸਦੇ ਪਤੀ ਨੇ ਉਸ ਨੂੰ ਡਰਾਉਣ ਲਈ ਹਵਾ ਵਿੱਚ ਗੋਲੀ ਚਲਾ ਦਿੱਤੀ। ਇਸ ’ਤੇ ਉਸ ਨੇ ਰੌਲਾ ਪਾਇਆ। ਇਸ ਤੋਂ ਬਾਅਦ ਪਤੀ ਦੇ ਨਾਲ ਆਇਆ ਵਿਅਕਤੀ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ।

ਇਸ ਦੌਰਾਨ ਉਸ ਦੇ ਪਤੀ ਨੇ ਆਪਣੀ ਜੇਬ ਵਿੱਚੋਂ ਸਲਫਾਸ ਦੀਆਂ ਗੋਲੀਆਂ ਕੱਢ ਕੇ ਨਿਗਲ ਲਈਆਂ। ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਬਾਬਾ ਬਕਾਲਾ ਵਿਖੇ ਲਿਜਾਇਆ ਗਿਆ ਜਿੱਥੋਂ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉਸ ਦੇ ਪਤੀ ਦੀ ਰਸਤੇ ਵਿਚ ਹੀ ਮੌਤ ਹੋ ਗਈ।

ਥਾਣਾ ਮਹਿਤਾ ਦੀ ਪੁਲਸ ਨੇ ਇਕ ਨਜਾਇਜ਼ ਪਿਸਤੌਲ, ਜਿੰਦਾ ਕਾਰਤੂਸ, ਇਕ ਚਾਕੂ ਅਤੇ ਸਲਫਾਸ ਦੀ ਇਕ ਡੱਬੀ ਬਰਾਮਦ ਕੀਤੀ ਹੈ। ਮ੍ਰਿਤਕ ਸਤਨਾਮ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it