ਹਾਈ ਕੋਰਟ ਨੇ ਨਿਠਾਰੀ ਕਾਂਡ ਦੇ ਮੁਲਜ਼ਮਾਂ ’ਤੇ ਸੁਣਾਇਆ ਵੱਡਾ ਫ਼ੈਸਲਾ
ਪ੍ਰਯਾਗਰਾਜ, 16 ਅਕਤੂਬਰ, ਨਿਰਮਲ : ਇਲਾਹਾਬਾਦ ਹਾਈਕੋਰਟ ਨੇ ਨੋਇਡਾ ਦੇ ਮਸ਼ਹੂਰ ਨਿਠਾਰੀ ਮਾਮਲੇ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ ਹੈ। ਕਈ ਦਿਨਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ। ਇਲਾਹਾਬਾਦ ਹਾਈਕੋਰਟ ਨੇ ਨੋਇਡਾ ਦੇ ਮਸ਼ਹੂਰ ਨਿਠਾਰੀ ਮਾਮਲੇ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਬਰੀ […]
By : Hamdard Tv Admin
ਪ੍ਰਯਾਗਰਾਜ, 16 ਅਕਤੂਬਰ, ਨਿਰਮਲ : ਇਲਾਹਾਬਾਦ ਹਾਈਕੋਰਟ ਨੇ ਨੋਇਡਾ ਦੇ ਮਸ਼ਹੂਰ ਨਿਠਾਰੀ ਮਾਮਲੇ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ ਹੈ। ਕਈ ਦਿਨਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ। ਇਲਾਹਾਬਾਦ ਹਾਈਕੋਰਟ ਨੇ ਨੋਇਡਾ ਦੇ ਮਸ਼ਹੂਰ ਨਿਠਾਰੀ ਮਾਮਲੇ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ ਹੈ। ਕਈ ਦਿਨਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਈ ਕੋਰਟ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ। ਹੇਠਲੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੇ ਇਸ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।
ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਨੂੰ ਵੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐਸਏਐਚ ਰਿਜ਼ਵੀ ਦੀ ਅਦਾਲਤ ਨੇ ਇਹ ਫੈਸਲਾ ਦਿੱਤਾ। ਇਲਾਹਾਬਾਦ ਹਾਈ ਕੋਰਟ ਨੇ ਨਿਠਾਰੀ ਕੇਸ ਦੇ ਮੁਲਜ਼ਮਾਂ ਮਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਲੀ ਨੂੰ ਸੁਣਾਈ ਫਾਂਸੀ ਦੀ ਸਜ਼ਾ ਖ਼ਿਲਾਫ਼ ਅਪੀਲ ’ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋਣ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਸੀ। ਫਾਂਸੀ ਦੀ ਸਜ਼ਾ ਖ਼ਿਲਾਫ਼ ਦੋਵਾਂ ਹਾਈ ਕੋਰਟਾਂ ਵਿੱਚ ਅਪੀਲਾਂ ਦਾਇਰ ਕੀਤੀਆਂ ਗਈਆਂ ਹਨ। ਵੱਖ-ਵੱਖ ਡਿਵੀਜ਼ਨ ਬੈਂਚਾਂ ਨੇ 134 ਦਿਨਾਂ ਦੀ ਲੰਮੀ ਸੁਣਵਾਈ ਕੀਤੀ। ਕੋਲੀ ’ਤੇ ਦੋਸ਼ ਹੈ ਕਿ ਉਹ ਪੰਧੇਰ ਕੋਠੀ ਦਾ ਕੇਅਰਟੇਕਰ ਸੀ ਅਤੇ ਲੜਕੀਆਂ ਨੂੰ ਵਰਗਲਾ ਕੇ ਕੋਠੀ ’ਚ ਲੈ ਜਾਂਦਾ ਸੀ। ਨਿਠਾਰੀ ਪਿੰਡ ਦੀਆਂ ਦਰਜਨਾਂ ਕੁੜੀਆਂ ਲਾਪਤਾ ਹੋ ਗਈਆਂ। ਉਹ ਉਨ੍ਹਾਂ ਨਾਲ ਬਲਾਤਕਾਰ ਅਤੇ ਕਤਲ ਕਰਦਾ ਸੀ। ਉਹ ਲਾਸ਼ ਦੇ ਟੁਕੜੇ ਕਰ ਕੇ ਬਾਹਰ ਸੁੱਟ ਦਿੰਦਾ ਸੀ।