ਸਕ੍ਰਬ ਟਾਈਫਸ ਦਾ ਕਹਿਰ! ਹਿਮਾਚਲ ਵਿੱਚ 14 ਲੋਕਾਂ ਦੀ ਮੌਤ
ਚੰਡੀਗੜ੍ਹ , 20 ਸਤੰਬਰ (ਸਵਾਤੀ ਗੌੜ) : ਕਰੀਬ 2 ਸਾਲ ਕੋਰੋਨਾ ਵਾਇਰਸ ਦਾ ਸੰਤਾਪ ਭੁਗਤਨ ਤੋਂ ਬਾਅਦ ਹੁਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਨ ਦਿਨੀਂ ਸਕ੍ਰਬ ਟਾਈਫਸ ਦਾ ਖੌਫ ਬਣਿਆ ਹੋਇਆ ਹੈ। ਹਿਮਾਚਲ ਵਿੱਚ ਹੁਣ ਤੱਕ ਸਕ੍ਰਬ ਟਾਈਫਸ ਦੇ 973 ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ 10 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। […]
By : Hamdard Tv Admin
ਚੰਡੀਗੜ੍ਹ , 20 ਸਤੰਬਰ (ਸਵਾਤੀ ਗੌੜ) : ਕਰੀਬ 2 ਸਾਲ ਕੋਰੋਨਾ ਵਾਇਰਸ ਦਾ ਸੰਤਾਪ ਭੁਗਤਨ ਤੋਂ ਬਾਅਦ ਹੁਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਨ ਦਿਨੀਂ ਸਕ੍ਰਬ ਟਾਈਫਸ ਦਾ ਖੌਫ ਬਣਿਆ ਹੋਇਆ ਹੈ। ਹਿਮਾਚਲ ਵਿੱਚ ਹੁਣ ਤੱਕ ਸਕ੍ਰਬ ਟਾਈਫਸ ਦੇ 973 ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ 10 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਉਥੇ ਹੀ ਓਡੀਸ਼ਾ ਵਿੱਚ ਵੀ 5 ਲੋਕਾਂ ਦੀ ਇਸ ਨਾਲ ਮੌਤ ਹੋ ਗਈ ਹੈ ।ਮੌਜੂਦਾ ਸਮੇਂ ਵਿੱਚ ਇਸ ਬਿਮਾਰੀ ਦੀ ਮੌਜੂਦਗੀ ਦੁਨਿਆ ਦੇ ਸਾਰੇ ਹਿੱਸਿਆਂ ਵਿੱਚ ਇਕਸਾਰ ਨਹੀਂ ਹੈ ਹਰ ਸਾਲ ਸਕ੍ਰਬ ਟਾਈਫਸ ਦੇ ਕਰੀਬ 10 ਲੱਖ ਮਾਮਲੇ ਸਾਹਮਣੇ ਆਉਂਦੇ ਨੇ।ਇਸ ਦਾ ਫੈਲਾਅ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਵੱਧ ਹੈ ਤੇ ਭਾਰਤ ਦੱਖਣੀ ਏਸ਼ੀਆ ਦੇ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਥੇ ਕੋਵਿਡ ਮਹਾਂਮਾਰੀ ਤੋਂ ਬਾਅਦ ਲੋਕਾਂ ਨੂੰ ਇੱਕ ਹੋਰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬਿਮਾਰੀ ਕੀ ਹੈ ਤੇ ਕਿਵੇਂ ਹੁੰਦੀ ਹੈ,ਕਿਵੇਂ ਇਸ ਤੋਂ ਬਚਾਅ ਕੀਤਾ ਜਾਵੇ,ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਖਾਸ ਰਿਪੋਰਟ ਰਾਹੀਂ ਜਾਣਦੇ ਹਾਂ।
ਸਕ੍ਰਬ ਟਾਈਫਸ ਕੀ ਹੈ ?
ਸਕ੍ਰਬ ਟਾਈਫਸ ਨਾਮ ਦੀ ਬਿਮਾਰੀ ਓਰੀਐਂਟੀਆ ਸੁਤਸੁਗਾਮੁਸ਼ੀ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਇੱਕ ਖਤਰਨਾਕ ਬਿਮਾਰੀ ਹੈ। ਇਹ ਸੰਕਰਮਿਤ ਫਲੀਆਂ ਜਾਂ ਚਿੱਗਰਾਂ ਦੇ ਕੱਟਣ ਨਾਲ ਉਸ ਦੇ ਸਰੀਰ ਤੋਂ ਮਨੁੱਖੀ ਸਰੀਰ ਵਿੱਚ ਫੈਲਦਾ ਹੈ। ਇਹ ਬਹੁਤ ਛੋਟੇ ਕੀੜੇ ਨੇ ਜੋ ਜ਼ਿਆਦਾਤਰ ਘਾਹ, ਝਾੜੀਆਂ ਤੇ ਚੂਹੇ, ਖਰਗੋਸ਼ਾਂ ਵਰਗੇ ਜਾਨਵਰਾਂ ਦੇ ਸਰੀਰਾਂ ਤੇ ਰਹਿੰਦੇ ਹਨ ਇਸ ਨੂੰ ਬੁਸ਼ ਟਾਈਫਸ ਕਿਹਾ ਜਾਂਦਾ ਹੈ। ਉਂਝ ਤਾਂ ਪੂਰੇ ਸਾਲ ਹੀ ਸਕ੍ਰਬ ਟਾਈਫਸ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ ਪਰ ਮੀਂਹ ਦੇ ਮੌਸਮ ਵਿੱਚ ਕੀੜੀਆਂ ਦੀ ਗਿਣਤੀ ਵੱਧਣ ਕਾਰਨ ਇਸ ਮੌਸਮ ਵਿੱਚ ਇਹਨਾਂ ਦੇ ਕੱਟਣ ਦਾ ਡਰ ਵੱਧ ਰਹਿੰਦਾ ਹੈ ।ਇਹ ਬਿਮਾਰੀ ਇੰਨੀ ਖਤਰਨਾਕ ਹੈ ਕਿ ਜਦ ਕੋਈ ਸਿਹਤਮੰਦ ਵਿਅਕਤੀ ਬੈਕਟਿਰਿਆ ਨਾਲ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਕ੍ਰਬ ਟਾਈਫਸ ਹੋ ਸਕਦਾ ਹੈ।ਚਿਗਰਸ ਸਰੀਰ ਦੇ ਜਿਸ ਹਿੱਸੇ ਵਿੱਚ ਕੱਟਦੇ ਨੇ ਉਥੇ ਪਪੜੀ ਵਰਗਾ ਜ਼ਖਮ ਬਣ ਜਾਂਦਾ ਹੈ।
ਸਕ੍ਰਬ ਟਾਈਫਸ ਦੇ ਲੱਛਣ ਕੀ ਹਨ ?
ਤੇਜ਼ ਬੁਖੀਰ, ਸਿਰਦਰਦ, ਸੁੱਖੀ ਖੰਘ, ਸਾਹ ਲੈਣ ਵਿੱਚ ਦਿੱਕਤ, ਲਿਵਰ ਵਿੱਚ ਖਰਾਬੀ
ਇਸ ਨਾਲ ਇਨਫੈਕਟੀਡ ਹੋਣ ਦੇ ਇੱਕ ਹਫਤੇ ਅੰਦਰ ਹੀ ਲੱਛਣ ਨਜ਼ਰ ਆਉਣ ਲੱਗ ਜਾਂਦੇ ਨੇ। ਜੇ ਬਿਮਾਰੀ ਦਾ ਜਲਦ ਤੋਂ ਜਲਦ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਸਰੀਰ ਦੇ ਕਈ ਅੰਗਾਂ ਵਿੱਚ ਫੈਲ ਜਾਂਦਾ ਹੈ। ਇਸ ਦੇ ਕਾਰਨ ਵਿਅਕਤੀ ਦੇ ਮਰਨ ਦਾ ਵੀ ਖਤਰਾ ਰਹਿੰਦਾ ਹੈ ਤਾਂ ਜੇ ਤੁਹਾਨੂੰ ਕੋਈ ਵੀ ਲੱਛਣ ਨਜ਼ਰ ਆਉਂਦਾ ਤਾਂ ਵਿਅਕਤੀ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਕਿਹੜੀ ਸਥਿਤੀ ਵਿੱਚ ਖਤਰਾ ਸਭ ਤੋਂ ਵੱਧ ਹੁੰਦਾ ਹੈ ?
ਕੁਝ ਹਾਲਾਤਾਂ ਵਿੱਚ ਸਕ੍ਰਬ ਟਾਈਫਸ ਹੋਣ ਦਾ ਰਿਸਕ ਸਭ ਤੋਂ ਵੱਧ ਰਹਿੰਦਾ ਹੈ ਜਿਵੇਂ ਕਿ ਖੇਤਾਂ ਵਿੱਚ ਘੁਮਣਾ, ਕੈਪਿੰਗ ਕਰਨਾ, ਜੰਗਲਾਤ ਵਿਭਾਗ ਵਿੱਚ ਕੰਮ ਕਰਨਾ।ਇਹਨਾਂ ਲੋਕਾਂ ਨੂੰ ਖਾਸ ਤੌਰ ਤੇ ਆਪਣਾ ਧਿਆਨ ਰੱਖਣ ਲਈ ਕਿਹਾ ਜਾਂਦਾ ਹੈ।
ਸਕ੍ਰਬ ਟਾਈਫਸ ਲਈ ਕਿਹੜੇ ਟੈਸਟ ਹੁੰਦੇ ਹਨ ?
ਸਕ੍ਰਬ ਟਾਈਫਸ ਦਾ ਪਤਾ ਲਗਾਉਣ ਲਈ ਡਾਕਟਰ ਕੁਝ ਟੈਸਟ ਕਰ ਸਕਦੇ ਨੇ ਜਿਵੇਂ ਕਿ ਸਕਿਨ ਬਾਯੋਪਸੀ, ਵੇਸਟਰਨ ਬਲੋਟ, ਇਮਯੂਨੋਫਲੋਰੋਸੈਂਸ ਟੈਸਟ ਕੀਤੇ ਜਾਂਦੇ ਨੇ।ਇਹਨਾਂ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦਾ ਇਲਾਜ ਸ਼ੁਰੂ ਹੁੰਦਾ ਹੈ।
ਸਕ੍ਰਬ ਟਾਈਫਸ ਦਾ ਕੀ ਹੈ ਇਲਾਜ ?
ਸਕ੍ਰਬ ਟਾਈਫਸ ਦਾ ਫਿਲਹਾਲ ਕੋਈ ਟੀਕਾ ਨਹੀਂ ਬਣਿਆ।ਇਸ ਬਾਰੇ ਸਿਹਤ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਸ ਦੇ ਲੱਛਣ ਨਜ਼ਰ ਆਉਣ ਤੇ ਡਾਕਟਰ ਦੀ ਸਲਾਹ ਤੋਂ ਬਿਨਾ ਖੁਦ ਤੋਂ ਦਵਾਈ ਨਾ ਖਾਓ ।
ਕੀ ਸਾਵਧਾਨੀ ਵਰਤਨੀ ਚਾਹੀਦੀ ਹੈ ?
ਇਸ ਖਤਰਨਾਕ ਬਿਮਾਰੀ ਤੋਂ ਬੱਚਣ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਝਾੜਿਆਂ ਤੇ ਖੇਤਾਂ ਵਿੱਚ ਜਾਣ ਤੋਂ ਗੁਰੇਜ਼, ਘਾਹ ਤੇ ਨਾ ਲੇਟਨਾ, ਪੂਰੀ ਬਾਂਹ ਵਾਲੇ ਕੱਪੜੇ ਪਾ ਕੇ ਰੱਖੋ , ਘਰ ਤੋਂ ਬਾਹਰ ਜੂਤੇ ਪਾਕੇ ਨਿਕਲੋ ।
ਇਹ ਬਿਮਾਰੀ ਭਾਰਤ ਤੋਂ ਇਲਾਵਾ ਚੀਨ, ਜਾਪਾਨ ਤੇ ਇੰਡੋਨੇਸ਼ੀਆ ਵਿੱਚ ਹੈ। ਪਹਿਲੀ ਤੇ ਦੂਜੀ ਜੰਗ ਤੋਂ ਬਾਅਦ ਵੱਡੀ ਗਿਣਤੀ ਵਿੱਚ ਫੌਜੀ ਇਸ ਦੀ ਚਪੇਟ ਵਿੱਚ ਆਏ ਸਨ। ਫੌਜੀਆਂ ਨੂੰ ਤੇਜ਼ ਬੁਖਾਰ ਕਈ ਹਫਤਿਆਂ ਤੱਕ ਰਹਿੰਦਾ ਸੀ ਤੇ ਇੱਕ ਮਹੀਨੇ ਅੰਦਰ ਰੋਗੀ ਦੀ ਮੌਤ ਹੋ ਜਾਂਦੀ ਸੀ।ਉਧਰ ਭਾਰਤ ਦੇ ਕਈ ਹਿੱਸਿਆਂ ਵਿੱਚ ਇਸ ਬਿਮਾਰੀ ਦੇ ਫੈਲਣ ਨਾਲ ਡਰ ਦਾ ਮਾਹੌਲ ਬਣ ਗਿਆ ਹੈ, ਅਜਿਹੇ ਵਿੱਚ ਜ਼ਰੂਰੀ ਹੈ ਕਿ ਲੋਕ ਬਦਲਦੇ ਮੌਸਮ ਵਿੱਚ ਆਪਣਾ ਬਚਾਅ ਰੱਖਣ ਤੇ ਸਾਵਧਾਨ ਰਹਿਣ।