ਇਲਾਜ ਦੌਰਾਨ ਕੈਦੀ ਹੋਇਆ ਫਰਾਰ, ਜੇਲ੍ਹ ਪੁਲਿਸ 'ਤੇ ਲੱਗੇ ਲਾਪਰਵਾਹੀ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ
ਫਿਰੋਜ਼ਪੁਰ, 1 ਮਈ, ਪਰਦੀਪ ਸਿੰਘ: ਫਿਰੋਜ਼ਪੁਰ ਵਿੱਚ ਜੇਲ੍ਹ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਕੈਦੀ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕੈਦੀ ਜੇਲ ਵਿੱਚ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ ਜਿਸ ਦੌਰਾਨ ਕੈਦੀ ਫਰਾਰ ਹੋ ਗਿਆ। ਬੀਤੇ ਦਿਨੀ ਜੇਲ੍ਹ ਵਿੱਚ ਕੈਦੀਆਂ ਦੀ ਲੜਾਈਹੋਗਈ ਸੀ ਜਿਸ ਦੌਰਾਨ ਕੈਦੀ ਦੀ […]
By : Editor Editor
ਫਿਰੋਜ਼ਪੁਰ, 1 ਮਈ, ਪਰਦੀਪ ਸਿੰਘ: ਫਿਰੋਜ਼ਪੁਰ ਵਿੱਚ ਜੇਲ੍ਹ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਕੈਦੀ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕੈਦੀ ਜੇਲ ਵਿੱਚ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ ਜਿਸ ਦੌਰਾਨ ਕੈਦੀ ਫਰਾਰ ਹੋ ਗਿਆ।
ਬੀਤੇ ਦਿਨੀ ਜੇਲ੍ਹ ਵਿੱਚ ਕੈਦੀਆਂ ਦੀ ਲੜਾਈਹੋਗਈ ਸੀ ਜਿਸ ਦੌਰਾਨ ਕੈਦੀ ਦੀ ਉਂਗਲ ਟੁੱਟ ਗਈ ਸੀ ਅਤੇ ਇਲਾਜ ਲਈ ਸਿਵਲ ਹਸਪਤਾਲ ਭਰਤੀ ਗਿਆ ਸੀ। ਇਲਾਜ ਦੌਰਾਨ ਹੀ ਕੈਦੀ ਹਸਪਤਾਲ ਵਿਚੋਂ ਫਰਾਰ ਹੋ ਗਿਆ। ਜੇਲ੍ਹ ਵਿਭਾਗ ਦੀ ਲਾਪਰਵਾਹੀ ਸਾਹਮਣੇ ਆਉਣ ਕਰਕੇ ਪੁਲਿਸ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ।
ਪੁਲਿਸ ਅਧਿਕਾਰੀ ਡੀਐੱਸਪੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਰਿਸ਼ੂ ਵਾਸੀ ਬਗਦਾਦੀ ਗੇਟ ਨਾਮਕ ਕੈਦੀ ਜੋ ਜੇਲ੍ਹ ਵਿੱਚ ਬੰਦ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਕੈਦੀ ਫਰਾਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੈਦੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:-
ਲੁਧਿਆਣਾ ਤੋਂ ਇਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਆਪਣੇ ਪਰਿਵਾਰ ਨਾਲ ਲੜਾਈ ਹੋਈ ਸੀ ਉਸਤੋਂ ਬਾਅਦ ਲੜਕੀ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਉੱਤੇ ਜਾ ਕੇ ਬੈਠ ਗਈ ਅਤੇ ਇਸ ਦੌਰਾਨ ਇਕ ਨੌਜਵਾਨ ਦੀ ਨਜ਼ਰ ਲੜਕੀ ਉੱਤੇ ਪਈ। ਨੌਜਵਾਨ ਲੜਕੀ ਨੂੰ ਕਮਰਾ ਅਤੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਲੈ ਗਿਆ। ਜਿਥੇ ਪਹਿਲਾ ਹੋਰ ਨੌਜਵਾਨ ਬੈਠੇ ਸਨ। ਮੁਲਜ਼ਮਾਂ ਅਤੇ ਉਸਦੇ ਸਾਥੀਆਂ ਨੇ 20 ਦਿਨਾਂ ਤੱਕ ਜਬਰ ਜਨਾਹ ਕੀਤਾ ਅਤੇ ਕੁੜੀ ਨਾਲ ਕੁੱਟਮਾਰ ਵੀ ਕਰਦੇ ਰਹੇ।
ਘਰੋਂ ਲੜ ਕੇ ਗਈ ਕੁੜੀ ਨਾਲ ਜਬਰ ਜਨਾਹ
ਪੀੜਤ ਲੜਕੀ ਕਿਸੇ ਤਰ੍ਹਾਂ ਉਨ੍ਹਾ ਦੀ ਚੁਗਲ ਵਿਚੋਂ ਨਿਕਲ ਕੇ ਪਰਿਵਾਰ ਕੋਲ ਵਾਪਸ ਪਹੁੰਚੀ ਅਤੇ ਲੜਕੀ ਨੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਮੁਲਜ਼ਮਾਂ ਉੱਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ।ਪੁਲਿਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਅਧਿਕਾਰੀ ਨੇ ਕੀਤੇ ਵੱਡੇ ਖੁਲਾਸੇ
ਜਗਤਪੁਰੀ ਪੁਲਿਸ ਚੌਕੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਜਾਣ-ਪਛਾਣ ਵਾਲੇ ਨੌਜਵਾਨ ਨਾਲ ਗੱਲ ਕਰਦੀ ਸੀ ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਝਿੜਕਿਆ ਅਤੇ ਉਹ ਗੁੱਸੇ ਵਿੱਚ ਆ ਕੇ ਘਰੋਂ ਚਲੀ ਗਈ। ਉਹ 8 ਅਪ੍ਰੈਲ ਨੂੰ ਘਰੋਂ ਚਲੀ ਗਈ ਸੀ। ਉਸ ਦੇ ਪਰਿਵਾਰਕ ਮੈਂਬਰ 16 ਅਪਰੈਲ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਿਗਾ ਦੀ ਭਾਲ ਕੀਤੀ। 25 ਅਪ੍ਰੈਲ ਨੂੰ ਬਦਮਾਸ਼ ਲੜਕੀ ਨੂੰ ਮੱਲੀ ਫਾਰਮ ਹਾਊਸ ਨੇੜੇ ਛੱਡ ਕੇ ਫਰਾਰ ਹੋ ਗਏ।l