ਚੰਡੀਗੜ੍ਹ ਪੁਲਿਸ ਦੇ ਫਰਾਰ ਸਬ ਇੰਸਪੈਕਟਰ ਨੇ ਕੀਤਾ ਸਰੰਡਰ
ਚੰਡੀਗੜ੍ਹ, (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਪੁਲਿਸ ਦੇ ਬਰਖਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨੇ ਸ਼ੁੱਕਰਰਵਾਰ ਨੂੰ ਕੋਰਟ ਵਿੱਚ ਸਰੰਡਰ ਕਰ ਦਿੱਤਾ। ਉਹ ਪਿਛਲੇ 4 ਮਹੀਨੇ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਉਸ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਉਹ ਕੋਰਟ ਵਿੱਚ ਪਹੁੰਚਿਆ ਆਤਮ ਸਮਰਪਣ […]
By : Editor Editor
ਚੰਡੀਗੜ੍ਹ, (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਪੁਲਿਸ ਦੇ ਬਰਖਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨੇ ਸ਼ੁੱਕਰਰਵਾਰ ਨੂੰ ਕੋਰਟ ਵਿੱਚ ਸਰੰਡਰ ਕਰ ਦਿੱਤਾ। ਉਹ ਪਿਛਲੇ 4 ਮਹੀਨੇ ਤੋਂ ਫਰਾਰ ਚੱਲ ਰਿਹਾ ਸੀ। ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਉਸ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਉਹ ਕੋਰਟ ਵਿੱਚ ਪਹੁੰਚਿਆ ਆਤਮ ਸਮਰਪਣ ਕਰ ਦਿੱਤਾ।
ਉਸ ਨੇ ਕੋਰਟ ਵਿੱਚ ਕਈ ਵਾਰ ਜ਼ਮਾਨਤ ਲਈ ਪਟੀਸ਼ਨ ਲਾਈ ਸੀ। ਰਾਹਤ ਨਾ ਮਿਲਣ ਮਗਰੋਂ ਉਹ ਕੋਰਟ ਵਿੱਚ ਆਤਮ ਸਮਰਪਣ ਲਈ ਪਹੁੰਚ ਗਿਆ। ਅਦਾਲਤ ਨੇ ਇਸ ’ਤੇ ਪੁਲਿਸ ਨੂੰ ਉਸ ਦਾ 3 ਦਿਨਦਾ ਰਿਮਾਂਡ ਦੇ ਦਿੱਤਾ। ਹੁਣ 27 ਨਵੰਬਰ ਨੂੰ ਉਸ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਨਵੀਨ ਫੋਗਾਟ ’ਤੇ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਬਠਿੰਡਾ ਦੇ ਇੱਕ ਵਪਾਰੀ ਕੋਲੋਂ 1 ਕਰੋੜ ਰੁਪਏ ਲੁੱਟਣ ਅਤੇ ਉਸ ਨੂੰ ਅਗਵਾ ਕਰਨ ਦਾ ਦੋਸ਼ ਹੈ। ਵਾਰਦਾਤ ਸਮੇਂ ਉਹ ਚੰਡੀਗੜ੍ਹ ਕੇ ਸੈਕਟਰ-39 ਥਾਣੇ ਵਿੱਚ ਬਤੌਰ ਐਡੀਸ਼ਨਲ ਐਸਐਚਓ ਤੈਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪੁਲਿਸ ਕਰਮਚਾਰੀਆਂ ਵਰਿੰਦਰ ਅਤੇ ਸ਼ਿਵ ਕੁਮਾਰ ਨੇ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 2-2 ਹਜ਼ਾਰ ਰੁਪਏ ਦੇ ਨੋਟ ਬਦਲਣ ਦੇ ਨਾਮ ’ਤੇ 1 ਕਰੋੜ ਰੁਪਏ ਦੀ ਲੁੱਟ ਕੀਤੀ ਸੀ। ਪੁਲਿਸ ਵਾਲੇ ਸੰਜੇ ਗੋਇਲ ਕਿਡਨੈਪ ਕਰਕੇ ਸੁੰਨਸਾਨ ਥਾਂ ’ਤੇ ਲੈ ਗਏ ਅਤੇ ਫਿਰ ਐਨਕਾਊਂਟਰ ਤੇ ਡਰੱਗ ਕੇਸ ਵਿੱਚ ਫਸਾ ਕੇ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦਿੱਤੀ।
ਨਵੀਨ ਫੋਗਾਟਨੂੰ ਚੰਡੀਗੜ੍ਹ ਪੁਲਿਸ ਪਹਿਲਾਂ ਵੀ ਇੱਕ ਵਾਰ ਬਰਖਾਸਤ ਕਰ ਚੁੱਕੀ ਹੈ। ਉਸ ’ਤੇ ਇੱਕ ਮਹਿਲਾ ਨਾਲ ਬਲਾਤਕਾਰ ਦਾ ਦੋਸ਼ ਸੀ, ਪਰ ਅਦਾਲਤ ਵਿੱਚ ਇਹ ਦੋਸ਼ ਸਾਬਤ ਨਾ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਬਹਾਲ ਕਰ ਦਿੱਤਾ ਸੀ। ਹੁਣ ਇੱਕ ਕਰੋੜ ਰੁਪਏ ਦੀ ਲੁੱਟ ਮਾਮਲੇ ਵਿੱਚ ਫਿਰ ਨਵੀਨ ਫੋਗਾਟ ਨੂੰ ਬਰਖਾਸਤ ਕਰ ਦਿੱਤਾ ਗਿਆ। ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਨੇ ਇਸ ਦੇ ਨਾਲ-ਦੋ ਪੁਲਿਸ ਕਰਮਚਾਰੀਆਂ, ਇੰਮੀਗੇ੍ਰਸ਼ਨ ਕੰਪਨੀਦੇ ਸਰਵੇਸ ਕੌਸ਼ਲ, ਗਿੱਲ, ਜਤਿੰਦਰ ਅਤੇ ਪ੍ਰਵੀਨ ਸ਼ਾਹ ਵਿਰੁੱਧ 1 ਕਰੋੜ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਦਰਜ ਕੀਤਾ ਸੀ।
ਦੱਸਣਾ ਬਣਦਾ ਹੈ ਕਿ ਨਵੀਨ ਫੋਗਾਟ ਦੇ ਨਾਲ-ਨਾਲ ਸੈਕਟਰ 45 ਦੇ ਵਾਸੀ ਪ੍ਰਵੀਨ ਸ਼ਾਹ ਨੇ ਵੀ ਆਪਣੀ ਜ਼ਮਾਨਤ ਪਟੀਸ਼ਨ ਲਾਈ ਹੈ। ਉਹ ਵੀ ਇਸ ਮਾਮਲੇ ਵਿੱਚ ਅਜੇ ਤੱਕ ਫਰਾਰ ਚੱਲ ਰਿਹਾ ਅਹੈ। ਉਸ ਦੇ ਭਰਾ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦਾ ਦਫ਼ਤਰ ਵਿੱਚ ਹੀ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ, ਜਿਸ ਦੀ ਜ਼ਿੰਮੇਦਾਰੀ ਲਾਰੈਂਸ ਗਿਰੋਹ ਨੇ ਲਈ ਸੀ। ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਵਿਰੁੱਧ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ।