ਅਮਰੀਕਾ ’ਚ ਹੋਈ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ
ਨਿਊਯਾਰਕ, (ਰਾਜ ਗੋਗਨਾ) : ਅਮਰੀਕਾ ਵਿੱਚ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਸਿੰਘਾਂ-ਸਿੰਘਣੀਆਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਦੌਰਾਨ ਨਿਊਯਾਰਕ ਗੱਤਕਾ ਐਸੋਸੀਏਸ਼ਨ ਦੀ ਟੀਮ ਪਹਿਲੇ ਸਥਾਨ ’ਤੇ ਰਹੀ, ਜਦਕਿ ਕੈਨਸਸ ਗੱਤਕਾ ਐਸੋਸੀਏਸ਼ਨ ਨੇ ਦੂਜਾ ਅਤੇ ਨਿਊਜਰਸੀ ਗੱਤਕਾ ਐਸੋਸੀਏਸ਼ਨ ਨੇ ਤੀਜਾ ਸਥਾਨ ਮੱਲਿਆ। ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ […]
By : Editor Editor
ਨਿਊਯਾਰਕ, (ਰਾਜ ਗੋਗਨਾ) : ਅਮਰੀਕਾ ਵਿੱਚ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਸਿੰਘਾਂ-ਸਿੰਘਣੀਆਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਦੌਰਾਨ ਨਿਊਯਾਰਕ ਗੱਤਕਾ ਐਸੋਸੀਏਸ਼ਨ ਦੀ ਟੀਮ ਪਹਿਲੇ ਸਥਾਨ ’ਤੇ ਰਹੀ, ਜਦਕਿ ਕੈਨਸਸ ਗੱਤਕਾ ਐਸੋਸੀਏਸ਼ਨ ਨੇ ਦੂਜਾ ਅਤੇ ਨਿਊਜਰਸੀ ਗੱਤਕਾ ਐਸੋਸੀਏਸ਼ਨ ਨੇ ਤੀਜਾ ਸਥਾਨ ਮੱਲਿਆ।
ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ‘ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ” ਦੇ ਉਚੇਚੇ ਸਹਿਯੋਗ ਨਾਲ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਖਾਲਸਾਈ ਜਾਹੋ-ਜਲਾਲ ਨਾਲ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ ਬੀਬੀਆਂ ਅਤੇ ਸਿੰਘਾਂ ਦੀ ਵੱਖ-ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ।
ਅਮਰੀਕਾ ਵਿੱਚ ਕਰਵਾਈ ਗਈ ਇਸ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਬਾਰੇ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਤੇ ਪ੍ਰਧਾਨ ਕੁਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਉੱਘੇ ਕਾਰੋਬਾਰੀ ਵਲੋਂ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਵੱਖ-ਵੱਖ ਜੱਥੇਬੰਦੀਆਂ ਵਲੋਂ ਅਤੇ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ, ਪਰ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋ ਨਿਬੜੀ। ਇਸ ਨਾਲ ਇਤਿਹਾਸਿਕ ਮੀਲ ਪੱਥਰ ਰਖਿਆ ਗਿਆ, ਕਿਉਂਕਿ ਅਮਰੀਕਾ ਵਿੱਚ ਗੱਤਕਾ ਖੇਡ ਦਾ ਨੈਸ਼ਨਲ ਪੱਧਰ ਦਾ ਮੁਕਾਬਲਾ ਅਜੇ ਤੱਕ ਨਹੀਂ ਸੀ ਕਰਵਾਇਆ ਗਿਆ, ਜੋ ਕਿ ਗੱਤਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।