ਭਾਰਤ-ਆਸਟਰੇਲਿਆ ਵਿਚਾਲੇ ਪਹਿਲਾ ਮੈਚ ਮੋਹਾਲੀ ’ਚ
ਚੰਡੀਗੜ੍ਹ, 21 ਸਤੰਬਰ,(ਸਵਾਤੀ ਗੌੜ): ਖਬਰ ਕ੍ਰਿਕੇਟ ਚਾਹਵਾਨਾਂ ਲਈ ਬਹੁਤ ਖਾਸ ਹੈ। ਦਰਅਸਲ ਏਸ਼ੀਆ ਕੱਪ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਟੀ ਕ੍ਰਿਕੇਟ ਟੀਮ ਇੱਕ ਵਾਰ ਮੁੜ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ। ਜੀ ਹਾਂ, ਪੰਜਾਬ ਦੇ ਮੋਹਾਲੀ ਦੇ ਆਈਐਸ ਬਿੰਦਰਾ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿਚ ਭਾਰਤ ਤੇ ਆਸਟਰੇਲਿਆ ਵਿਚਕਾਰ 3 ਦਿਨਾਂ ਸੀਰੀਜ਼ ਦਾ ਪਹਿਲਾ ਮੈਚ ਭਲਕੇ […]
By : Hamdard Tv Admin
ਚੰਡੀਗੜ੍ਹ, 21 ਸਤੰਬਰ,(ਸਵਾਤੀ ਗੌੜ): ਖਬਰ ਕ੍ਰਿਕੇਟ ਚਾਹਵਾਨਾਂ ਲਈ ਬਹੁਤ ਖਾਸ ਹੈ। ਦਰਅਸਲ ਏਸ਼ੀਆ ਕੱਪ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਟੀ ਕ੍ਰਿਕੇਟ ਟੀਮ ਇੱਕ ਵਾਰ ਮੁੜ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ। ਜੀ ਹਾਂ, ਪੰਜਾਬ ਦੇ ਮੋਹਾਲੀ ਦੇ ਆਈਐਸ ਬਿੰਦਰਾ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿਚ ਭਾਰਤ ਤੇ ਆਸਟਰੇਲਿਆ ਵਿਚਕਾਰ 3 ਦਿਨਾਂ ਸੀਰੀਜ਼ ਦਾ ਪਹਿਲਾ ਮੈਚ ਭਲਕੇ ਤੋਂ ਖੇਡਿਆ ਜਾਵੇਗਾ।ਇਹ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ ।ਇਸ ਦੇ ਲਈ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਗਈਆਂ ਨੇ।ਦੋਹਾਂ ਕ੍ਰਿਕੇਟ ਟੀਮਾਂ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਵਿੱਚ ਰੁਕੀਆਂ ਹੋਈਆਂ ਨੇ ਹਾਲਾਂਕਿ ਪਹਿਲੇ ਦੋ ਮੈਚ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਿਆ ਨਹੀਂ ਖੇਡਣਗੇ ਪਰ ਬਾਕੀ ਪੂਰੀ ਟੀਮ ਪਹਿਲੇ ਮੈਚ ਨੂੰ ਲੈਕੇ ਬਹੁਤ ਐਕਸਾਈਟੀਡ ਹੈ।ਉਧਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ।
ਸਟਾਰ ਖਿਡਾਰੀ ਨਹੀਂ ਖੇਡਣਗੇ ਮੈਚ !
ਵੀਓ1- ਭਾਰਤ ਤੇ ਆਸਟਰੇਲਿਆ ਵਿਚਾਲੇ ਤਿੰਨ ਮੈਚਾਂ ਦੇ ਮੁਕਾਬਲੇ ਵਿੱਚ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ ਜਿਸ ਨੂੰ ਲੈਕੇ ਦੋਵੇਂ ਟੀਮਾਂ ਤਿਆਰ ਹਨ।ਆਸਟਰੇਲਿਆ ਟੀਮ ਤੇ ਭਾਰਤੀ ਟੀਮ ਵੱਲੋਂ ਮੈਚ ਤੋਂ ਪਹਿਲਾਂ ਅਭਿਆਸ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਭਾਰਤ ਦੇ ਆਟਰੇਲਿਆ ਖਿਲਾਫ ਪਹਿਲੇ ਵਨ ਡੇ ਮੈਚ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤੇ ਹਾਰਦਿਕ ਪਾਂਡਿਆ ਆਸਟਰੇਲਿਆ ਖਿਲਾਫ ਪਹਿਲੇ ਦੋ ਮੈਚ ਨਹੀਂ ਖੇਡਣਗੇ। ਇਹ ਖਿਡਾਰੀ ਰੈਸਟ ਤੇ ਰਹਿਣਗੇ।ਉਧਰ ਭਾਰਤੀ ਫੈਂਸ ਇਸ ਨੂੰ ਸੁਣ ਨਾਰਾਜ਼ ਵੀ ਹਵ ਪਰ ਹਰ ਕੋਈ ਚਾਹੁੰਦਾ ਹੈ ਕਿ ਮੈਚ ਭਾਰਤ ਹੀ ਜਿੱਤੇ।
ਮੈਚ ਤੇ ਮੀਂਹ ਦਾ ਸੰਕਟ !
ਪੰਜਾਬ, ਦਿੱਲੀ ਸਣੇ ਉੱਤਰ ਭਾਰਤ ਦੇ ਕਈ ਹਿੱਸੀਆਂ ਵਿੱਚ ਮੌਸਮ ਲਗਾਤਾਰ ਕਰਵਟ ਲੈ ਰਿਹਾ ਹੈ ਤੇ ਇਸ ਦਾ ਅਸਰ ਮੈਚ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।ਮੌਸਮ ਵਿਭਾਗ ਨੇ ਸ਼ੁਕਰਵਾਰ ਨੂੰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਿਸ ਦੇ ਚਲਦੇ ਮੈਚ ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ।ਉਧਰ ਲੋਕ ਭਲਕੇ ਮੀਂਹ ਨਾ ਪੈਣ ਦੀ ਕਾਮਨਾ ਕਰ ਰਹੇ ਨੇ ਤਾਂ ਜੋ ਬਿਨਾਂ ਕਿਸੀ ਰੁਕਾਵਟ ਦੇ ਮੈਚ ਦੇਣ ਸਕਣ।
ਸਟੇਡੀਅਮ ਵਿੱਚ ਬਦਲਾਅ !
ਉਧਰ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਨੂੰ ਵਰਲਡ ਕੱਪ ਵਿੱਚ ਮੋਹਾਲੀ ਵਿੱਚ ਇੱਕ ਵੀ ਮੈਚ ਨਾ ਹੋਣ ਨੂੰ ਲੈਕੇ ਨਾਰਾਜ਼ ਵੀ ਹਨ ਤੇ ਉਹਨਾਂ ਵੱਲੋਂ ਸਟੇਡੀਅਮ ਵਿੱਚ ਕੁਝ ਬਦਲਾਅ ਵੀ ਕੀਤੇ ਗਏ ਨੇ। ਇਸ ਵਿੱਚ ਖਿਡਾਰੀਆਂ ਦੇ ਡਰੈਸਿੰਗ ਰੂਮ ਨੂੰ ਅਪਗ੍ਰੇਡ ਕੀਤਾ ਗਿਆ ਹੈ ਉਥੇ ਹੀ ਦਰਸ਼ਕਾਂ ਲਈ ਬਣੇ ਹੋਏ ਬਾਕਸ ਵਿੱਚ ਵੀ ਕੁਰਸਿਆਂ ਬਦਲੀਆਂ ਗਈਆਂ ਹਨ। ਇਸ ਤੋਂ ਇਲਾਵਾ ਮੀਡੀਆ ਬਾਕਸ ਵਿੱਚ ਵੀ ਇੰਟੀਰਿਅਰ ਬਦਲਿਆ ਗਿਆ ਹੈ।
ਜਿੱਤ ਲਈ ਭਾਰਤ ਲਗਾਵੇਗਾ ਪੂਰੀ ਤਾਕਤ
ਵਨਡੇ ਫਾਰਮੇਟ ਵਿੱਚ ਭਾਰਤ ਦੇ ਖਿਲਾਫ ਆਸਟਰੇਲਿਆ ਦਾ ਪੱਲੜਾ ਹਮੇਸ਼ਾ ਭਾਰੀ ਰਿਹਾ ਹੈ। ਹੁਣ ਤੱਕ ਭਾਰਤ ਤੇ ਆਸਟਰੇਲਿਆ ਦੀ ਟੀਮਾਂ ਵਨਡੇ ਫਾਰਮੇਟ ਤੇ 146 ਵਾਰ ਆਹਮੋ -ਸਾਹਮਣੇ ਆਈਆਂ ਨੇ।ਪੁਰਾਣੇ ਅੰਕੜਿਆਂ ਮੁਤਾਬਕ ਆਸਟਰੇਲਿਆਈ ਟੀਮ ਨੇ ਭਾਰਤ ਨੂੰ 82 ਮੈਚਾਂ ਵਿੱਚ ਹਰਾਇਆ ਹੈ ਜਦਕਿ ਭਾਰਤੀ ਟੀਮ ਨੂੰ ਮਹਿਜ਼ 54 ਮੈਚਾਂ ਵਿੱਚ ਹੀ ਜਿੱਤ ਹਾਸਲ ਹੋਈ ਹੈ। ਇਸ ਤੋਂ ਇਲਾਵਾ ਭਾਰਤੀ ਜ਼ਮੀਨ ਤੇ ਭਾਰਤ ਤੇ ਆਸਟਰੇਲਿਆ ਦਾ 67 ਵਾਰ ਮੁਕਾਬਲਾ ਹੋਇਆ ਹੈ ਜਿਸ ਵਿੱਚ ਆਸਟਰੇਲਿਆ ਨੇ ਭਾਰਤ ਨੂੰ 32 ਵਾਰ ਹਰਾਇਆ ਹੈ ਜਦਕਿ ਟੀਮ ਇੰਡੀਆ ਆਪਣੀ ਧਰਤੀ ਤੇ ਆਸਟਰੇਲਿਆ ਨੂੰ 30 ਵਾਰ ਹਰਾਉਣ ਵਿੱਚ ਕਾਮਯਾਬ ਰਹੀ ਹੈ।
ਕਾਬਿਲੇਗੌਰ ਹੈ ਕਿ ਮੁਹਾਲੀ ਸਟੇਡੀਅਮ ਦੀ ਇਸ ਪਿਚ ਤੇ ਆਖਰੀ ਮੈਚ ਮੁੰਬਈ ਇੰਡੀਅਨ ਤੇ ਪੰਜਾਬ ਵਿਚਾਲੇ ਖੇਡਿਆ ਗਿਆ ਸੀ ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ ਮੈਚ ਵਿੱਚ ਜਿੱਤ ਹਾਸਲ ਕੀਤੀ ਸੀ।ਫਿਲਹਾਲ ਹੁਣ ਫੈਂਸ ਆਸਟਰੇਲਿਆ ਭਾਰਤ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਨੇ ਤੇ ਉਮੀਦ ਕਰ ਰਹੇ ਨੇ ਭਾਰਤ ਏਸ਼ੀਆ ਕੱਪ ਦੀ ਤਰ੍ਹਾਂ ਇਸ ਮੈਚ ਵਿੱਚ ਵੀ ਮੱਲਾਂ ਮਾਰੇ।