ਅਪਰੇਸ਼ਨ ਅਜੈ ਤਹਿਤ ਇਜ਼ਰਾਇਲੀ ਤੋਂ ਪਹਿਲੀ ਉਡਾਣ ਦਿੱਲੀ ਪਹੁੰਚੀ
ਨਵੀਂ ਦਿੱਲੀ : ਇਜ਼ਰਾਈਲ-ਹਮਾਸ ਜੰਗ ਦਾ ਅੱਜ 7ਵਾਂ ਦਿਨ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਆਪਰੇਸ਼ਨ ਅਜੇ ਤਹਿਤ ਇਜ਼ਰਾਈਲ ਵਿੱਚ ਫਸੇ 212 ਭਾਰਤੀ ਨਾਗਰਿਕਾਂ ਨੂੰ ਬਚਾਇਆ ਹੈ। ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚਿਆ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ 'ਤੇ ਸਾਰਿਆਂ ਦਾ ਸਵਾਗਤ ਕੀਤਾ। ਭਾਰਤੀ […]
By : Editor (BS)
ਨਵੀਂ ਦਿੱਲੀ : ਇਜ਼ਰਾਈਲ-ਹਮਾਸ ਜੰਗ ਦਾ ਅੱਜ 7ਵਾਂ ਦਿਨ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਆਪਰੇਸ਼ਨ ਅਜੇ ਤਹਿਤ ਇਜ਼ਰਾਈਲ ਵਿੱਚ ਫਸੇ 212 ਭਾਰਤੀ ਨਾਗਰਿਕਾਂ ਨੂੰ ਬਚਾਇਆ ਹੈ। ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚਿਆ।
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ 'ਤੇ ਸਾਰਿਆਂ ਦਾ ਸਵਾਗਤ ਕੀਤਾ। ਭਾਰਤੀ ਸਮੇਂ ਮੁਤਾਬਕ ਵੀਰਵਾਰ ਨੂੰ ਦੁਪਹਿਰ 12:44 'ਤੇ ਇਸਰਾਈਲ ਦੇ ਡੇਵਿਡ ਬੇਂਗੂਰੀਅਨ ਏਅਰਪੋਰਟ ਤੋਂ ਫਲਾਈਟ ਨੇ ਭਾਰਤ ਲਈ ਉਡਾਨ ਭਰੀ। ਇਜ਼ਰਾਈਲ 'ਚ ਕਰੀਬ 18 ਹਜ਼ਾਰ ਭਾਰਤੀ ਰਹਿੰਦੇ ਹਨ।
ਭਾਰਤ ਨੇ ਹਮਾਸ ਦੇ ਇਜ਼ਰਾਈਲ 'ਤੇ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਲਸਤੀਨ ਨੂੰ ਲੈ ਕੇ ਭਾਰਤ ਦੀ ਨੀਤੀ ਲੰਬੇ ਸਮੇਂ ਤੋਂ ਉਹੀ ਰਹੀ ਹੈ। ਭਾਰਤ ਹਮੇਸ਼ਾ ਗੱਲਬਾਤ ਰਾਹੀਂ ਇੱਕ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਫਲਸਤੀਨ ਬਣਾਉਣ ਦੀ ਵਕਾਲਤ ਕਰਦਾ ਰਿਹਾ ਹੈ। ਫਿਲਹਾਲ ਭਾਰਤ ਦਾ ਇਹ ਸਟੈਂਡ ਹੈ।
ਆਪ੍ਰੇਸ਼ਨ ਅਜੈ ਦੇ ਤਹਿਤ ਇਜ਼ਰਾਈਲ ਤੋਂ ਭਾਰਤ ਲਿਆਏ ਗਏ ਇੱਕ ਭਾਰਤੀ ਨਾਗਰਿਕ ਨੇ ਕਿਹਾ, "ਇਸਰਾਈਲ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ, ਸਾਨੂੰ ਭਾਰਤ ਤੋਂ ਸਾਡੇ ਪਰਿਵਾਰ ਅਤੇ ਦੋਸਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਹਰ ਕੋਈ ਸਾਡੇ ਲਈ ਚਿੰਤਤ ਸੀ। ਮੈਂ ਭਾਰਤ ਸਰਕਾਰ ਅਤੇ ਮੰਤਰਾਲੇ ਦਾ ਧੰਨਵਾਦ ਕਰਦਾ ਹਾਂ। ਮੈਨੂੰ ਸੁਰੱਖਿਅਤ ਢੰਗ ਨਾਲ ਭਾਰਤ ਲਿਆਉਣ ਲਈ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ।