Begin typing your search above and press return to search.

ਅੱਗ ਨੇ ਮਚਾਇਆ ਕਹਿਰ, 250 ਏਕੜ ਫ਼ਸਲ ਸੜੀ

ਅੰਮ੍ਰਿਤਸਰ, 5 ਮਈ, ਪਰਦੀਪ ਸਿੰਘ: ਅੰਮ੍ਰਿਤਸਰ ਵਿਖੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਭਡਿਆਰ ਵਿਖੇ ਕਿਸਾਨਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਸਮੇਂ ਵਿਚ ਕਰੀਬ 250 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ […]

ਅੱਗ ਨੇ ਮਚਾਇਆ ਕਹਿਰ, 250 ਏਕੜ ਫ਼ਸਲ ਸੜੀ
X

Editor EditorBy : Editor Editor

  |  5 May 2024 6:34 AM IST

  • whatsapp
  • Telegram

ਅੰਮ੍ਰਿਤਸਰ, 5 ਮਈ, ਪਰਦੀਪ ਸਿੰਘ: ਅੰਮ੍ਰਿਤਸਰ ਵਿਖੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡ ਭਡਿਆਰ ਵਿਖੇ ਕਿਸਾਨਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਸਮੇਂ ਵਿਚ ਕਰੀਬ 250 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।

ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਉਦੋਂ ਤੱਕ ਭਾਣਾ ਵਰਤ ਚੁੱਕਿਆ ਸੀ। ਕਰੀਬ 250 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੈਂਕੜੇ ਏਕੜ ਕਣਕ ਦੀ ਫ਼ਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਆਖਿਆ ਕਿ ਸਾਨੂੰ ਫਾਇਰ ਬ੍ਰਿਗੇਡ ਦਾ ਕੋਈ ਫ਼ਾਇਦਾ ਨਹੀਂ।

ਇਸ ਦੇ ਨਾਲ ਹੀ ਕਿਸਾਨ ਆਗੁ ਕਾਬਲ ਸਿੰਘ ਮਾਹਵਾ ਨੇ ਆਖਿਆ ਕਿ ਅੱਗ ਲੱਗਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਏ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।ਦੱਸ ਦਈਏ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਐ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ:

ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਵੱਲੋਂ ਮੈਡੀਕਲ ਕਾਲਜਾਂ ‘ਚ ਐੱਮ.ਬੀ.ਬੀ.ਐੱਸ. U.G ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ NEET ਹੈ। ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ 7 ਸਕੂਲਾਂ ਵਿੱਚ ਬਣਾਏ ਗਏ ਕੇਂਦਰਾਂ ਵਿੱਚ 2 ਤੋਂ 5 ਵਜੇ ਤੱਕ ਪ੍ਰੀਖਿਆ ਹੋਵੇਗੀ। ਲੁਧਿਆਣਾ ਦੇ ਸਕੂਲਾਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ 4090 ਉਮੀਦਵਾਰ ਪ੍ਰੀਖਿਆ ਦੇਣਗੇ ਜਦਕਿ ਐਨ.ਟੀ.ਏ. ਕਰੀਬ 350 ਨਿਗਰਾਨ ਅਤੇ 15 ਨਿਗਰਾਨ ਪ੍ਰੀਖਿਆ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਇਸ ਵਾਰ ਖਾਸ ਗੱਲ ਇਹ ਹੈ ਕਿ ਦੇਸ਼ ਭਰ ਤੋਂ ਲਗਭਗ 23 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਹੈ। NEET ਦੀ ਪ੍ਰੀਖਿਆ ਦੇਸ਼ ਦੇ 557 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਕਰਵਾਈ ਜਾ ਰਹੀ ਹੈ। ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰੀਖਿਆ ਕੇਂਦਰਾਂ ਵਿੱਚ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਪ੍ਰੀਖਿਆ ਕੇਂਦਰ ਵਿੱਚ ਦਾਖਲੇ ਲਈ ਉਮੀਦਵਾਰਾਂ ਨੂੰ ਕਈ ਵਸਤੂਆਂ ਲੈ ਕੇ ਜਾਣ ਦੀ ਮਨਾਹੀ ਹੈ ਜਿਨ੍ਹਾਂ ਦੀ ਦਾਖਲੇ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਇਸ ਵਿੱਚ ਅਤਿ ਆਧੁਨਿਕ ਮੈਟਲ ਡਿਟੈਕਟਰਾਂ ਦੀ ਵਰਤੋਂ ਕੀਤੀ ਜਾਵੇਗੀ। ਲੜਕਿਆਂ ਨੂੰ ਹਾਫ ਸਲੀਵ ਕਮੀਜ਼ ਜਾਂ ਟੀ-ਸ਼ਰਟ ਅਤੇ ਚੱਪਲਾਂ ਪਾਉਣੀਆਂ ਪੈਣਗੀਆਂ। ਲੜਕੀਆਂ ਲਈ ਸਹਾਇਕ ਉਪਕਰਣਾਂ ਅਤੇ ਗਹਿਣਿਆਂ ਨੂੰ ‘ਨਹੀਂ’ ਕਹਿਣਾ ਲਾਜ਼ਮੀ ਹੈ, ਅਤੇ ਘੱਟ ਏੜੀ ਵਾਲੇ ਸੈਂਡਲ ਅਤੇ ਜੁੱਤੀਆਂ ਦੇ ਨਾਲ ਹਲਕੇ ਕੱਪੜੇ ਪਹਿਨਣੇ ਹਨ। ਕੁੜੀਆਂ ਨੂੰ ਕੁਰਤੀ ਪਹਿਨਣ ਦੀ ਇਜਾਜ਼ਤ ਨਹੀਂ ਹੈ। ‘NEET’ ਦੀ ਪ੍ਰੀਖਿਆ ਦੇਣ ਜਾ ਰਹੇ ਸਾਰੇ ਉਮੀਦਵਾਰਾਂ ਲਈ ਪ੍ਰੀਖਿਆ ਕੇਂਦਰ ਵਿੱਚ ਕਿਸੇ ਵੀ ਕਿਸਮ ਦਾ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ਦੀ ਪੂਰੀ ਤਰ੍ਹਾਂ ਮਨਾਹੀ ਹੈ।

ਇਨ੍ਹਾਂ ਚੀਜ਼ਾਂ ‘ਤੇ ਪਾਬੰਦੀ
ਕਿਸੇ ਵੀ ਕਿਸਮ ਦੀਆਂ ਕਿਤਾਬਾਂ, ਕਾਗਜ਼ ਦੇ ਟੁਕੜੇ, ਜਿਓਮੈਟਰੀ ਬਾਕਸ, ਪੈਨਸਿਲ ਬਾਕਸ, ਪਲਾਸਟਿਕ ਪਾਊਚ, ਕੈਲਕੁਲੇਟਰ, ਪੈੱਨ, ਸਕੇਲ, ਰਾਈਟਿੰਗ ਪੈਡ, ਪੈੱਨ ਡਰਾਈਵ, ਇਰੇਜ਼ਰ, ਲੌਗ ਟੇਬਲ, ਇਲੈਕਟ੍ਰਾਨਿਕ ਪੈੱਨ/ਸਕੈਨਰ, ਮੋਬਾਈਲ ਫੋਨ, ਬਲੂਟੁੱਥ, ਈਅਰਫੋਨ, ਮਾਈਕ੍ਰੋਫੋਨ, ਪੇਜਰ , ਹੈਂਡ ਬੈਂਡ, ਵਾਲਿਟ, ਸਨਗਲਾਸ, ਹੈਂਡਬੈਗ, ਬੈਲਟ, ਕੈਪ, ਘੜੀ/ਕਲਾਈ ਘੜੀ, ਬਰੇਸਲੇਟ, ਕੈਮਰਾ।

ਧਾਰਮਿਕ ਚਿੰਨ੍ਹ ਪਹਿਨਣ ਵਾਲੇ ਉਮੀਦਵਾਰਾਂ ਨੂੰ ਸਲਾਹ
ਧਾਰਮਿਕ, ਸੱਭਿਆਚਾਰਕ, ਵਿਸ਼ਵਾਸ ਨਾਲ ਸਬੰਧਤ ਵਸਤੂਆਂ ਪਹਿਨਣ ਵਾਲੇ ਉਮੀਦਵਾਰਾਂ ਨੂੰ NTA ਦੁਆਰਾ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ 2 ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚ ਜਾਣ। ਜੇਕਰ ਪੜਤਾਲ ਦੌਰਾਨ ਇਹ ਪਾਇਆ ਜਾਂਦਾ ਹੈ ਕਿ ਉਮੀਦਵਾਰ ਅੰਦਰ ਧਾਰਮਿਕ ਵਸਤੂ ਵਾਲਾ ਕੋਈ ਸ਼ੱਕੀ ਯੰਤਰ ਲੈ ਕੇ ਜਾ ਰਿਹਾ ਹੈ ਤਾਂ ਉਸ ਨੂੰ ਪ੍ਰੀਖਿਆ ਹਾਲ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it