ਫਿਲਮ ’ਐਨੀਮਲ’ ਨੂੰ ਯੂ.ਕੇ. ’ਚ ਮਿਲੀ 18+ ਰੇਟਿੰਗ, ਖੂਨ-ਖਰਾਬਾ, ਘਰੇਲੂ ਹਿੰਸਾ ਤੇ ਜਿਨਸੀ ਸ਼ੋਸ਼ਣ ਦੀ ਭਰਮਾਰ!
ਮੁੰਬਈ, 29 ਨਵੰਬਰ: ਸ਼ੇਖਰ ਰਾਏ- 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲਵੁੱਡ ਫਿਲਮ ’ਐਨੀਮਲ’ ਦੇ ਟ੍ਰੇਲਰ ਨੇ ਦੁਨੀਆ ਹਿਲਾ ਦਿੱਤੀ ਹੈ। ਮਨਿਆ ਜਾ ਰਿਹਾ ਹੈ ਕਿ ਕੋਈ ਵੀ ਬਾਲੀਵੁੱਡ ਫਿਲਮ ਵਾਇਲੈਂਸ ਦੀ ਇਸ ਹੱਦ ਤੱਕ ਨਹੀਂ ਗਈ ਜਿਥੇ ’ਐਨੀਮਲ’ ਜਾ ਪਹੁੰਚੀ ਹੈ। ਉਧਰ ਫਿਲਮ ਦੀ ਸਟਾਰਕਾਸਟ ਅਤੇ ਡਾਇਰੈਕਟਰ ਸੰਦੀਪ ਰੈਡੀ ਵਾਂਗਾ ਦਾ ਕਹਿਣਾ ਹੈ […]
By : Editor Editor
ਮੁੰਬਈ, 29 ਨਵੰਬਰ: ਸ਼ੇਖਰ ਰਾਏ- 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲਵੁੱਡ ਫਿਲਮ ’ਐਨੀਮਲ’ ਦੇ ਟ੍ਰੇਲਰ ਨੇ ਦੁਨੀਆ ਹਿਲਾ ਦਿੱਤੀ ਹੈ। ਮਨਿਆ ਜਾ ਰਿਹਾ ਹੈ ਕਿ ਕੋਈ ਵੀ ਬਾਲੀਵੁੱਡ ਫਿਲਮ ਵਾਇਲੈਂਸ ਦੀ ਇਸ ਹੱਦ ਤੱਕ ਨਹੀਂ ਗਈ ਜਿਥੇ ’ਐਨੀਮਲ’ ਜਾ ਪਹੁੰਚੀ ਹੈ। ਉਧਰ ਫਿਲਮ ਦੀ ਸਟਾਰਕਾਸਟ ਅਤੇ ਡਾਇਰੈਕਟਰ ਸੰਦੀਪ ਰੈਡੀ ਵਾਂਗਾ ਦਾ ਕਹਿਣਾ ਹੈ ਕਿ ਜੋ ਟ੍ਰੇਲਰ ਵਿਚ ਤੁਸੀਂ ਦੇਖਿਆ ਉਹ ਫਿਲਮ ਦਾ ਸਿਰਫ 5 ਫ਼ਿਸਦੀ ਹੈ। ਯਾਨੀ ਕਿ ਇਸ ਤੋਂ ਜ਼ਿਆਦਾ ਵਾਇਲੈਂਸ ਤੁਸੀਂ ਫਿਲਮ ਵਿਚ ਦੇਖਣ ਵਾਲੇ ਹੋ। ਭਾਰਤੀ ਸੈਂਸਰ ਬੋਰਡ ਪਹਿਲਾਂ ਹੀ ਫਿਲਮ ਨੂੰ ਏ ਸੈਟੀਫਿਕੇਟ ਦੇ ਚੁੱਕਾ ਹੈ। ਉਧਰ ਹੁਣ ਯੂਕੇ ਵਿਚ ਵੀ ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ ਨੇ ’ਐਨੀਮਲ’ ਨੂੰ 18+ ਰੇਟਿੰਗ ਦਿੱਤੀ ਹੈ। ਸੋ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਇਹ ਫਿਲਮ ਕਿਸ ਹੱਦ ਤੱਕ ਜਾਣ ਵਾਲੀ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ। ਇਹ ਜਾਣਕਾਰੀ ਤਹਾਡੇ ਲਈ ਥੋੜਾ ਬਹੁਤ ਸਪੋਲਿੲਰ ਹੋ ਸਕਦੀ ਹੈ ਪਰ ਇਹ ਫਿਲਮ ਦੇਖਣ ਦੀ ਤੁਹਾਡੀ ਐਕਸਾਇਟਮੈਂਟ ਨੂੰ ਵਧਾ ਦਵੇਗੀ। ਤਾਂ ਚਲੋ ਸ਼ੁਰੂ ਕਰਦੇ ਹੈ।
ਸੰਦੀਪ ਰੈਡੀ ਵਾਂਗਾ ਸਾਊਥ ਇੰਡਸਟਰੀ ਤੋਂ ਸ਼ੁਰੂਆਤ ਕਰਨ ਵਾਲੇ ਡਾਇਰੈਕਟ ਜਿਸਦੀ ਪਹਿਲੀ ਤੇਲਗੂ ਫਿਲਮ ’ਅਰਜੁਨ ਰੈਡੀ’ ਤੋਂ ਸੁਰਖੀਆਂ ਵਿਚ ਆਏ ਅਤੇ ਉਸਤੋਂ ਬਾਅਦ ਇਸੇ ਫਿਲਮ ਦਾ ਹਿੰਦੀ ਰਿਮੇਕ ’ਕਬੀਰ ਸਿੰਘ’ ਬਣਾ ਕੇ ਚਰਚਾ ਵਿਚ ਆ ਗਏ। ਦੇਖਿਆ ਜਾਵੇ ਤਾਂ ਟੈਕਨੀਕਲੀ ਫਿਲਮ ’ਐਨੀਮਲ’ ਸੰਦੀਪ ਰੈਡੀ ਵਾਂਗਾ ਦੀ ਦੂਜੀ ਫਿਲਮ ਹੈ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਡਾਇਰੈਕਟਰ ਦੀ ਦੂਜੀ ਫਿਲਮ ਹੋਵੇ ਅਤੇ ਉਸਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਉਪਰ ਆ ਜਾਵੇ। ਜਦੋਂ ਕਬੀਰ ਸਿੰਘ ਰਿਲੀਗ਼ ਹੋਈ ਸੀ ਤਾਂ ਸੰਦੀਪ ਰੈਡੀ ਵਾਂਗਾ ਨੂੰ ਸਵਾਲ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਫਿਲਮ ਵਿਚ ਇੰਨੀ ਵਾਇਲੈਂਸ ਕਿਉਂ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਵਾਇਲੈਂਸ ਕੀ ਹੁੰਦੀ ਹੈ ਇਹ ਤੁਸੀਂ ਮੇਰੀ ਅਗਲੀ ਫਿਲਮ ਵਿਚ ਦੇਖੋਗੇ ਤੇ ਉਹ ਅਗਲੀ ਫਿਲਮ ਹੈ ’ਐਨੀਮਲ’ ਜਿਸਦੀ ਚਰਚਾ ਹਰ ਥਾਂ ਉੱਪਰ ਹੋ ਰਹੀ ਹੈ।ਪਰ ਹੁਣ ਸਵਾਲ ਇਹ ਹੈ ਕਿ ’ਐਨੀਮਲ’ ਦੇ ਟ੍ਰੇਲਰ ਵਿਚ ਦਿਖਾਈ ਗਈ ਵਾਇਲੈਂਸ ਤੋਂ ਵੱਧ ਕੀ ਹੋ ਸਕਦਾ ਹੈ ਕਿਉਂਕੀ ਸੰਦੀਪ ਦਾ ਕਹਿਣਾ ਹੈ ਕਿ ਟ੍ਰੇਲਰ ਵਿਚ ਤੁਸੀਂ ਸਿਰਫ 5 ਫ਼ਿਸਦੀ ਹੀ ਦੇਖਿਆ ਹੈ। ਭਾਰਤੀ ਸੈਂਸਰ ਬੋਰਡ ਨੇ ਫਿਲਮ ਨੂੰ ’ਏ’ ਸੈਟੀਫਿਕੇਟ ਦਿੱਤਾ ਹੈ।
ਰਣਬੀਰ ਕਪੂਰ, ਰਸ਼ਮੀਕਾ ਮੰਦਾਨਾ, ਅਨਿਲ ਕਪੂਰ ਅਤੇ ਬੌਬੀ ਦਿਓਲ ਸਟਾਰਰ ਫਿਲਮ ’ਐਨੀਮਲ’ ਨੂੰ ਲੈ ਕੇ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਮਾਹੌਲ ਗਰਮ ਹੈ। ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਫਿਲਮ ਯੂਕੇ ਵਿਚ ਵੀ ਰਿਲੀਗ਼ ਹੋਣ ਜਾ ਰਹੀ ਹੈ
ਇਸ ਦੌਰਾਨ, ਬ੍ਰਿਟਿਸ਼ ਸੈਂਸਰ ਬੋਰਡ ਤੋਂ ਫਿਲਮ ਨੂੰ ਲੈ ਕੇ ਕੁਝ ਅੰਦਰੂਨੀ ਖਬਰਾਂ ਸਾਹਮਣੇ ਆਈਆਂ ਹਨ। ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ ਨੇ ’ਐਨੀਮਲ’ ਨੂੰ 18+ ਰੇਟਿੰਗ ਦਿੱਤੀ ਹੈ। ਬੋਰਡ ਦੀ ਵੈੱਬਸਾਈਟ ’ਤੇ ਫਿਲਮ ਦੇ ਬਾਰੇ ’ਚ ਦੱਸਿਆ ਗਿਆ ਹੈ ਕਿ ਇਸ ’ਚ ਅੱਤ ਦੀ ਹਿੰਸਾ ਦੇ ਨਾਲ-ਨਾਲ ਜਿਨਸੀ ਹਿੰਸਾ ਅਤੇ ਘਰੇਲੂ ਹਿੰਸਾ ਦੇ ਕਈ ਦ੍ਰਿਸ਼ ਹਨ।
ਬੀਬੀਐਫਸੀ ਦੀ ਵੈੱਬਸਾਈਟ ’ਤੇ ਫਿਲਮ ਦੇ ਸੰਖੇਪ ਵਿੱਚ ਕਿਹਾ ਗਿਆ ਹੈ, ’ਇਹ ਇੱਕ ਡਾਰਕ ਹਿੰਦੀ ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ ਹੈ ਜੋ ਕਿਸੇ ਵੀ ਕੀਮਤ ’ਤੇ ਬਦਲਾ ਲੈਣ ਲਈ ਇੱਕ ਆਦਮੀ ਦੀ ਅਣਥੱਕ ਲੜਾਈ ਬਾਰੇ ਹੈ। ਫਿਲਮ ’ਚ ਖੂਨ-ਖਰਾਬਾ, ਘਰੇਲੂ ਹਿੰਸਾ ਅਤੇ ਜਿਨਸੀ ਸ਼ੋਸ਼ਣ ਦੇ ਦ੍ਰਿਸ਼ ਹਨ।
ਐਨੀਮਲ ਵਿੱਚ ਹਿੰਸਾ ਦੇ ਦ੍ਰਿਸ਼ਾਂ ਨੂੰ 5 ਰੇਟਿੰਗ ਮਿਲੇ ਹਨ
ਫਿਲਮ ਨੂੰ ਹਿੰਸਾ ਦੇ ਮਾਮਲੇ ’ਚ ਪੰਜ ਅੰਕ ਦਿੱਤੇ ਗਏ ਹਨ। ਇਸ ਵਿੱਚ ਫਿਲਮ ਨਿਰਮਾਤਾ ਦੇ ਕੁਝ ਦ੍ਰਿਸ਼ ਵੀ ਸ਼ਾਮਲ ਹਨ। ਲਿਖਿਆ ਹੈ, ’ਇਕ ਆਦਮੀ ਦੂਜੇ ’ਤੇ ਧੇਜ਼ ਧਾਰ ਹਥਿਆਰ ਨਾਲ ਹਮਲਾ ਕਰਦਾ ਹੈ। ਇੱਕ ਆਦਮੀ ਦੋ ਕੈਦੀਆਂ ਨੂੰ ਮਾਰਨ ਲਈ ਮੀਟ ਕਲੀਵਰ ਦੀ ਵਰਤੋਂ ਕਰਦਾ ਹੈ।
ਘਰੇਲੂ ਹਿੰਸਾ ਦੇ ਕਈ ਸੀਨ ਹਨ, ਜਿਨ੍ਹਾਂ ਵਿਚ ਮਰਦ ਘਰ ਦੀਆਂ ਔਰਤਾਂ ਅਤੇ ਬੱਚਿਆਂ ’ਤੇ ਹਮਲਾ ਕਰਦੇ ਹਨ, ਉਨ੍ਹਾਂ ਨੂੰ ਜ਼ਲੀਲ ਕਰਦੇ ਹਨ ਅਤੇ ਉਨ੍ਹਾਂ ’ਤੇ ਜ਼ਬਰਦਸਤੀ ਕਰਦੇ ਹਨ। ਲੜਾਈ ਦੇ ਦ੍ਰਿਸ਼ਾਂ ਵਿੱਚ ਬੰਦੂਕਾਂ, ਬਲੇਡਾਂ ਅਤੇ ਮੁੱਠੀਆਂ ਦੀ ਵੀ ਵਿਆਪਕ ਵਰਤੋਂ ਕੀਤੀ ਗਈ ਹੈ।
ਬੀਬੀਐਫਸੀ ਨੇ ਫਿਲਮ ਨੂੰ ’ਖਤਰਾ ਅਤੇ ਦਹਿਸ਼ਤ’ ਦੇ ਲਿਹਾਜ਼ ਨਾਲ ਤਿੰਨ ਅੰਕ ਦਿੱਤੇ ਹਨ। ਇਸ ਦੇ ਵੇਰਵੇ ਵਿੱਚ ਲਿਖਿਆ ਹੈ, ’ਫਿਲਮ ਵਿੱਚ ਕਈ ਧਮਕੀ ਭਰੇ ਦ੍ਰਿਸ਼ ਹਨ। ਇਸ ਵਿੱਚ ਇੱਕ ਵਿਅਕਤੀ ਦੂਜੇ ਦੇ ਮੂੰਹ ਵਿੱਚ ਪਿਸਤੌਲ ਰੱਖ ਦਿੰਦਾ ਹੈ। ਇੱਕ ਆਦਮੀ ਗਰਭਵਤੀ ਔਰਤ ਵੱਲ ਬੰਦੂਕ ਤਾਣਦਾ ਹੈ। ਇੱਕ ਨੌਜਵਾਨ ਲੜਕਾ ਗੁੰਡਿਆਂ ਨੂੰ ਡਰਾਉਣ ਲਈ ਬੰਦੂਕ ਲੈ ਕੇ ਸਕੂਲ ਜਾਂਦਾ ਹੈ।
ਫਿਲਮ ਵਿੱਚ ਗਾਲ੍ਹਾਂ ਦੀ ਵੀ ਵਰਤੋਂ ਕੀਤੀ ਗਈ ਹੈ। ’ਐਨੀਮਲ’ ਨੂੰ ਜਿਨਸੀ ਹਿੰਸਾ ਅਤੇ ਅਜਿਹੇ ਖਤਰਨਾਕ ਦ੍ਰਿਸ਼ਾਂ ਲਈ ਚਾਰ ਅੰਕ ਮਿਲੇ ਹਨ। ਇਸ ਦਾ ਵੇਰਵਾ ਇਸ ਤਰ੍ਹਾਂ ਹੈ, ’ਇੱਕ ਖੂਨੀ ਕਾਤਲ ਵਿਆਹ ਦੇ ਮਹਿਮਾਨਾਂ ਦੇ ਸਾਹਮਣੇ ਆਪਣੀ ਪਤਨੀ ਦੇ ਉੱਪਰ ਪਿਆ ਹੈ। ਦਿਖਾਇਆ ਗਿਆ ਹੈ ਕਿ ਉਹ ਕਿਸੇ ਹੋਰ ਔਰਤ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਇੱਕ ਹੋਰ ਸੀਨ ਵਿੱਚ, ਇੱਕ ਆਦਮੀ ਇੱਕ ਔਰਤ ਨੂੰ ਉਸਦੇ ਨਾਲ ਪਿਆਰ ਕਰਨ ਲਈ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਫਿਰ ਉਸਨੂੰ ਜ਼ਲੀਲ ਕਰਦਾ ਹੈ।
ਤੁਹਾਨੂੰ ਦੱਸ ਦਈਏ ਕਿ ’ਐਨੀਮਲ’ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ ਅਤੇ ਇਸ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਟ੍ਰੇਲਰ ਨੂੰ ਤਿੰਨ ਦਿਨਾਂ ਵਿੱਚ ਯੂਟੀਊਬ ’ਤੇ 65 ਮੀਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ’ਐਨੀਮਲ’ ਆਪਣੀਆਂ ਪਿਛਲੀਆਂ ਦੋ ਫ਼ਿਲਮਾਂ ’ਅਰਜੁਨ ਰੈੱਡੀ’ ਅਤੇ ਇਸ ਦੇ ਹਿੰਦੀ ਰੀਮੇਕ ’ਕਬੀਰ ਸਿੰਘ’ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰਦੀ ਹੈ, ਜਿੱਥੇ ਨਾਇਕ ਦੀ ਮਰਦਾਨਗੀ ਨੂੰ ਸਮਾਜ ਲਈ, ਪਰਿਵਾਰ ਲਈ ਵਡਿਆਇਆ ਗਿਆ ਹੈ, ਇਹ ਬਿਲਕੁਲ ਵੀ ਠੀਕ ਨਹੀਂ ਹੈ।