ਪਿਓ ਨੇ ਤਿੰਨ ਬੱਚਿਆਂ ਸਣੇ ਨਹਿਰ ’ਚ ਮਾਰੀ ਛਾਲ਼
ਸ੍ਰੀ ਮੁਕਤਸਰ ਸਾਹਿਬ, (ਤਰਸੇਮ ਢੁੱਡੀ) : ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਭੁੱਲਰ ਕੋਲੋ ਲੰਘਦੀਆਂ ਨਹਿਰਾਂ ਵਿਚ ਅੱਜ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ਼ ਮਾਰ ਦਿੱਤੀ। ਇਹ ਵਿਅਕਤੀ ਰਾਜਸਥਾਨ ਨਾਲ ਸਬੰਧਿਤ ਹੈ। ਸ਼੍ਰੀ ਮੁਕਤਸਰ ਸਾਹਿਬ- ਬਠਿੰਡਾ ਮਾਰਗ ਤੇ ਪਿੰਡ ਭੁੱਲਰ ਚੋਂ ਲੰਘਦੀ ਰਾਜਸਥਾਨ ਫੀਡਰ ’ਚ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ […]
By : Editor Editor
ਸ੍ਰੀ ਮੁਕਤਸਰ ਸਾਹਿਬ, (ਤਰਸੇਮ ਢੁੱਡੀ) : ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਭੁੱਲਰ ਕੋਲੋ ਲੰਘਦੀਆਂ ਨਹਿਰਾਂ ਵਿਚ ਅੱਜ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ਼ ਮਾਰ ਦਿੱਤੀ। ਇਹ ਵਿਅਕਤੀ ਰਾਜਸਥਾਨ ਨਾਲ ਸਬੰਧਿਤ ਹੈ।
ਸ਼੍ਰੀ ਮੁਕਤਸਰ ਸਾਹਿਬ- ਬਠਿੰਡਾ ਮਾਰਗ ਤੇ ਪਿੰਡ ਭੁੱਲਰ ਚੋਂ ਲੰਘਦੀ ਰਾਜਸਥਾਨ ਫੀਡਰ ’ਚ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ ਲਾ ਦਿੱਤੀ। ਕਿਸੇ ਰਾਹਗੀਰ ਵੱਲੋਂ ਇਹ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਿਸ ਜਦ ਮੌਕੇ ਤੇ ਪਹੁੰਚੀ ਤਾਂ ਨਹਿਰ ਕਿਨਾਰੇ ਕੁਝ ਕੱਪੜੇ, ਮੋਬਾਈਲ ਅਤੇ ਹੋਰ ਸਮਾਨ ਮਿਲਿਆ। ਵਿਅਕਤੀ ਦੀ ਪਹਿਚਾਣ ਜੈ ਰੂਪਾ ਰਾਮ (40) ਵਜੋਂ ਹੋਈ ਹੈ । ਜਿਸਨੇ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9), ਮਨੀਸ਼ਾ (5) ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਇਹ ਸਾਰੇ ਰਾਮ ਮੰਦਰ ਦੀ ਢਾਣੀ ’ ਪਿੰਡ ਬਰੇਟਾ, ਜਿਲ੍ਹਾ ਜਲੌਰ (ਰਾਜਸਥਾਨ) ਦੇ ਵਾਸੀ ਹਨ।
ਪੁਲਿਸ ਨੇ ਨਹਿਰ ਕਿਨਾਰੇ ਮਿਲੇ ਮੋਬਾਈਲ ਦੇ ਰਾਹੀ ਜਦ ਇਸ ਵਿਅਕਤੀ ਦੇ ਵਾਰਿਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਦੱਸਿਆ ਕਿ ਇਹ ਵਿਅਕਤੀ ਬਿਨ੍ਹਾ ਕੁਝ ਦੱਸੇ ਘਰ ਤੋਂ ਆਇਆ ਸੀ। ਫਿਲਹਾਲ ਇਸ ਦੇ ਵਾਰਿਸਾਂ ਦੇ ਆਉਣ ਉਪਰੰਤ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਥਾਣਾ ਸਦਰ ਦੇ ਐੱਸ ਐਚ ਓ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਉਪਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਨਹਿਰ ਕਿਨਾਰੇ ਕੁਝ ਸਮਾਨ ਮਿਲਿਆ। ਇਸ ਸਮਾਨ ਵਿਚ ਮਿਲੇ ਅਧਾਰ ਕਾਰਡ ਅਤੇ ਮੋਬਾਈਲ ਦੇ ਅਧਾਰ ਤੇ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਹੈ। ਇਹਨਾਂ ਦੇ ਆਉਣ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਸਬੰਧੀ ਜਾਣਕਾਰੀ ਮਿਲ ਸਕਦੀ ਹੈ। ਵਾਰਿਸਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।