ਲੁਧਿਆਣਾ ਵਿਚ ਪਰਿਵਾਰ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ
ਲੁਧਿਆਣਾ, 18 ਅਕਤੂਬਰ, ਨਿਰਮਲ : ਕੌਮਾਂਤਰੀ ਗੈਂਗ ਵਲੋਂ ਲੁਧਿਆਣਾ ਵਿੱਚ ਇੱਕ ਵਿਅਕਤੀ ਨੂੰ ਫਿਰੌਤੀ ਦੀ ਧਮਕੀ ਮਿਲੀ ਹੈ। ਗੈਂਗਸਟਰ ਨੇ ਉਸ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ। ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਸਾਈਬਰ ਸੈਲ ਰਾਹੀਂ ਨੰਬਰ ਟਰੇਸ ਕੀਤਾ ਜਾ ਰਿਹਾ ਹੈ। ਪੁਲਸ ਨੂੰ ਜਾਣਕਾਰੀ ਦਿੰਦੇ […]
By : Hamdard Tv Admin
ਲੁਧਿਆਣਾ, 18 ਅਕਤੂਬਰ, ਨਿਰਮਲ : ਕੌਮਾਂਤਰੀ ਗੈਂਗ ਵਲੋਂ ਲੁਧਿਆਣਾ ਵਿੱਚ ਇੱਕ ਵਿਅਕਤੀ ਨੂੰ ਫਿਰੌਤੀ ਦੀ ਧਮਕੀ ਮਿਲੀ ਹੈ। ਗੈਂਗਸਟਰ ਨੇ ਉਸ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ। ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਸਾਈਬਰ ਸੈਲ ਰਾਹੀਂ ਨੰਬਰ ਟਰੇਸ ਕੀਤਾ ਜਾ ਰਿਹਾ ਹੈ।
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ 14 ਅਕਤੂਬਰ ਨੂੰ ਘਰ ’ਚ ਸੀ। ਉਸੇ ਸਮੇਂ, ਸਵੇਰੇ 9.41 ਵਜੇ, ਉਸ ਨੂੰ ਵਿਦੇਸ਼ੀ ਨੰਬਰ +3584573985345 ਤੋਂ ਉਸ ਦੇ ਵਟਸਐਪ ਨੰਬਰ ’ਤੇ 6 ਮਿਸ ਕਾਲਾਂ ਆਈਆਂ। ਕੁਝ ਦੇਰ ਬਾਅਦ ਸਵੇਰੇ ਕਰੀਬ 10.38 ਵਜੇ ਫਿਰ ਵਟਸਐਪ ਕਾਲ ਆਈ। ਜਦੋਂ ਉਸ ਨੇ ਫੋਨ ਚੁੱਕਿਆ ਤਾਂ ਸਾਹਮਣੇ ਵਾਲੇ ਵਿਅਕਤੀ ਨੇ ਆਪਣੀ ਪਛਾਣ ਕਿਸੇ ਗਰੋਹ ਦੇ ਮੈਂਬਰ ਵਜੋਂ ਕੀਤੀ।
ਬਦਮਾਸ਼ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਤੋਂ ਸੇਵਾ ਲੈਣਾ ਚਾਹੁੰਦਾ ਹੈ। ਜਿਸ ਨੁੂੰ ਉਨ੍ਹਾਂ ਨੇ ਕਿਹਾ ਕਿ ਮੇਰਾ ਇਹ ਨੰਬਰ ਭਾਰਤ ਤੋਂ ਬਾਹਰ ਹੀ ਚਲਦਾ ਹੈ। ਮੇਰਾ ਪਰਵਾਰ ਵੀ ਸਾਰਾ ਵਿਦੇਸ਼ ਵਿਚ ਰਹਿੰਦਾ ਹੈ ਤਾਂ ਮੁਲਜ਼ਮ ਨੇ ਫੇਰ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਹਾਡਾ ਪੂਰਾ ਪਰਿਵਾਰ ਇੱਥੇ ਹੈ, ਅਸੀਂ ਉਨ੍ਹਾਂ ਦਾ ਸਵਾਗਤ ਕਰ ਦਿੰਦੇ ਹਨ।
ਮਨਜਿੰਦਰ ਅਨੁਸਾਰ ਮੁਲਜ਼ਮ ਦੀ ਧਮਕੀਆਂ ਤੋਂ ਉਹ ਡਰ ਗਿਆ। ਬਦਮਾਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਭ ਕੁਝ ਜਾਣਦਾ ਹੈ। ਉਹ ਉਨ੍ਹਾਂ ਦਾ ਸੁਆਗਤ ਕਰਨ ਲਈ ਤਿਆਰ ਹੈ, ਸਾਡੀ ਉਡੀਕ ਕਰਨਾ। ਪੀੜਤ ਅਨੁਸਾਰ ਇਹ ਅਣਪਛਾਤਾ ਵਿਅਕਤੀ ਫੋਨ ਕਰਕੇ ਪੈਸੇ ਮੰਗ ਰਿਹਾ ਹੈ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384,506,511 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਪੁਲਸ ਇਹ ਦੱਸਣ ਤੋਂ ਵੀ ਝਿਜਕ ਰਹੀ ਹੈ ਕਿ ਪੀੜਤ ਨੂੰ ਕਿਸ ਗੈਂਗ ਤੋਂ ਧਮਕੀਆਂ ਮਿਲੀਆਂ ਹਨ। ਪੀੜਤ ਉਸ ਗਰੋਹ ਦਾ ਨਾਂ ਦੱਸਣ ਤੋਂ ਵੀ ਗੁਰੇਜ਼ ਕਰ ਰਿਹਾ ਹੈ ਜਿਸ ਨੇ ਉਸ ਨੂੰ ਧਮਕੀ ਦਿੱਤੀ ਸੀ।