ਈਰਾਨ ਦੀ ਸੰਸਦ ਦਾ ਫਰਮਾਨ : ਔਰਤਾਂ ਦੇ ਹਿਜਾਬ ਨਾ ਪਹਿਨਣ ’ਤੇ ਹੋਵੇਗੀ 10 ਸਾਲ ਦੀ ਸਜ਼ਾ
ਤਹਿਰਾਨ, 22 ਸਤੰਬਰ, ਹ.ਬ. : ਈਰਾਨ ’ਚ ਮੌਜੂਦਾ ਕਾਨੂੰਨ ਦੀ ਤੁਲਨਾ ’ਚ ਪ੍ਰਸਤਾਵਿਤ ਕਾਨੂੰਨ ’ਚ ਸਜ਼ਾ ਨੂੰ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ 3 ਲੱਖ ਤੋਂ 6 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਜੇਕਰ ਮੀਡੀਆ ਜਾਂ ਐਨਜੀਓ ਹਿਜਾਬ ਦਾ ਮਜ਼ਾਕ ਉਡਾਉਂਦੇ […]
By : Hamdard Tv Admin
ਤਹਿਰਾਨ, 22 ਸਤੰਬਰ, ਹ.ਬ. : ਈਰਾਨ ’ਚ ਮੌਜੂਦਾ ਕਾਨੂੰਨ ਦੀ ਤੁਲਨਾ ’ਚ ਪ੍ਰਸਤਾਵਿਤ ਕਾਨੂੰਨ ’ਚ ਸਜ਼ਾ ਨੂੰ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ 3 ਲੱਖ ਤੋਂ 6 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਜੇਕਰ ਮੀਡੀਆ ਜਾਂ ਐਨਜੀਓ ਹਿਜਾਬ ਦਾ ਮਜ਼ਾਕ ਉਡਾਉਂਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਹੋਵੇਗੀ।
ਈਰਾਨ ’ਚ ਜੇਕਰ ਔਰਤਾਂ ਹਿਜਾਬ ਨਹੀਂ ਪਹਿਨਦੀਆਂ ਜਾਂ ਚੁਸਤ ਕੱਪੜੇ ਨਹੀਂ ਪਾਉਂਦੀਆਂ ਤਾਂ ਉਨ੍ਹਾਂ ਨੂੰ ਹੁਣ 10 ਸਾਲ ਦੀ ਜੇਲ੍ਹ ਹੋਵੇਗੀ। ਇੰਨਾ ਹੀ ਨਹੀਂ, ਇਹ ਨਿਯਮ ਅਤੇ ਕਾਨੂੰਨ ਹੁਣ ਪੁਰਸ਼ਾਂ ’ਤੇ ਵੀ ਲਾਗੂ ਹੋਣਗੇ। ਬਿਨਾਂ ਹਿਜਾਬ ਦੇ ਔਰਤਾਂ ਨੂੰ ਸਮਾਨ ਵੇਚਣ ਵਾਲੇ ਮਰਦਾਂ ਨੂੰ ਵੀ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਈਰਾਨ ਦੀ ਸੰਸਦ ਨੇ ਇੱਕ ਬਿੱਲ ਪਾਸ ਕੀਤਾ ਹੈ ਜੋ ਜਨਤਕ ਤੌਰ ’ਤੇ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਵਾਲੀਆਂ ਔਰਤਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ’ਤੇ ਭਾਰੀ ਜੁਰਮਾਨਾ ਲਗਾਏਗਾ। ਈਰਾਨ ਦੀ 290 ਮੈਂਬਰੀ ਸੰਸਦ ਵਿੱਚ 152 ਸੰਸਦ ਮੈਂਬਰ ਇਸ ਦੇ ਹੱਕ ਵਿੱਚ ਸਨ।
ਮੌਜੂਦਾ ਕਾਨੂੰਨ ਦੇ ਮੁਕਾਬਲੇ ਪ੍ਰਸਤਾਵਿਤ ਕਾਨੂੰਨ ਵਿੱਚ ਸਜ਼ਾ ਨੂੰ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ 3 ਲੱਖ ਤੋਂ 6 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਹਿਜਾਬ ਦਾ ਮਜ਼ਾਕ ਉਡਾਉਣ ਵਾਲੇ ਕਿਸੇ ਵੀ ਮੀਡੀਆ ਜਾਂ ਐਨਜੀਓ ਨੂੰ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦਿੱਤੀ ਜਾਵੇਗੀ।