Begin typing your search above and press return to search.
ਹਮਾਸ ਦੀ ਕੈਦ ਵਿਚ ਸਭ ਤੋਂ ਬਜ਼ੁਰਗ ਔਰਤ ਦੀ ਮੌਤ, ਬਾਈਡਨ ਨੇ ਦੁੱਖ ਜਤਾਇਆ
ਤੇਲ ਅਵੀਵ, 29 ਦਸੰਬਰ, ਨਿਰਮਲ : ਹਮਾਸ ਦੀ ਕੈਦ ਵਿੱਚ ਸਭ ਤੋਂ ਬਜ਼ੁਰਗ ਇਜ਼ਰਾਈਲੀ ਔਰਤ ਦੀ ਮੌਤ ਹੋ ਗਈ ਹੈ। ਇਜ਼ਰਾਈਲ ਦੇ ਕਿਬੁਟਜ਼ ਨੀਰ ਓਜ਼ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਨਿਵਾਸੀ ਜੂਡਿਥ ਵੇਨਸਟੀਨ ਹੈਗਈ ਨੂੰ ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਮਾਰ ਦਿੱਤਾ ਸੀ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਜੂਡਿਥ […]
By : Editor Editor
ਤੇਲ ਅਵੀਵ, 29 ਦਸੰਬਰ, ਨਿਰਮਲ : ਹਮਾਸ ਦੀ ਕੈਦ ਵਿੱਚ ਸਭ ਤੋਂ ਬਜ਼ੁਰਗ ਇਜ਼ਰਾਈਲੀ ਔਰਤ ਦੀ ਮੌਤ ਹੋ ਗਈ ਹੈ। ਇਜ਼ਰਾਈਲ ਦੇ ਕਿਬੁਟਜ਼ ਨੀਰ ਓਜ਼ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਨਿਵਾਸੀ ਜੂਡਿਥ ਵੇਨਸਟੀਨ ਹੈਗਈ ਨੂੰ ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਮਾਰ ਦਿੱਤਾ ਸੀ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਜੂਡਿਥ ਅਜੇ ਵੀ ਹਮਾਸ ਦੀ ਕੈਦ ਵਿੱਚ ਸੀ। ਤੁਹਾਨੂੰ ਦੱਸ ਦੇਈਏ ਕਿ ਹਮਾਸ ਨੇ 7 ਅਕਤੂਬਰ ਨੂੰ ਹੋਏ ਹਮਲੇ ’ਚ ਜੂਡਿਥ ਦੇ ਪਤੀ ਗਾਡੀ ਹਗਈ ਨੂੰ ਵੀ ਮਾਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵੀ ਜੂਡਿਥ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜੂਡਿਥ ਅਮਰੀਕਾ ਦੇ ਨਾਲ-ਨਾਲ ਇਜ਼ਰਾਈਲ ਦੀ ਵੀ ਨਾਗਰਿਕ ਸੀ। ਮੀਡੀਆ ਰਿਪੋਰਟਾਂ ਮੁਤਾਬਕ 7 ਅਕਤੂਬਰ ਨੂੰ ਜਦੋਂ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਤਾਂ ਜੂਡਿਥ ਅਤੇ ਉਸ ਦਾ ਪਤੀ ਸਵੇਰ ਦੀ ਸੈਰ ’ਤੇ ਨਿਕਲੇ ਹੋਏ ਸਨ। ਜੂਡਿਥ ਅਤੇ ਉਸ ਦੇ ਪਤੀ ਨੂੰ ਵੀ ਉਨ੍ਹਾਂ ਅੱਠ ਅਮਰੀਕੀ ਨਾਗਰਿਕਾਂ ਵਿੱਚੋਂ ਮੰਨਿਆ ਜਾਂਦਾ ਹੈ ਜੋ ਹਮਾਸ ਦੀ ਕੈਦ ਵਿੱਚ ਹਨ।
ਇਹ ਵੀ ਪੜ੍ਹੋ
ਪੰਜਾਬ ਵਿਚ ਅੱਜਕੱਲ੍ਹ ਕਾਫੀ ਸੰਘਣੀ ਧੁੰਦ ਪੈ ਰਹੀ ਹੈ। ਇਸ ਕਰਕੇ ਕਾਫੀ ਸੜਕ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਨਵਾਂਗਾਉਂ ਚੀਕਾ ਰੋਡ ’ਤੇ ਧੁੰਦ ਕਾਰਨ ਇੱਕ ਸਰਕਾਰੀ ਬੱਸ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਜਿਸ ਕਾਰਨ ਦੋ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ੂ
ਜਾਣਕਾਰੀ ਅਨੁਸਾਰ ਸਮਾਣਾ ਦੇ ਬੱਸ ਸਟੈਂਡ ਤੋਂ ਬੁੱਧਵਾਰ ਨੂੰ 5:40 ਦੇ ਰੂਟ ’ਤੇ ਵਾਇਆ ਚੀਕਾ ਹੋ ਕੇ ਦਿੱਲੀ ਜਾਣ ਵਾਲੀ ਬੱਸ ਸੰਘਣੀ ਧੁੰਦ ਹੋਣ ਕਰਕੇ ਅੱਗੇ ਇੱਟਾਂ ਦੀ ਭਰੀ ਜਾ ਰਹੇ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਜਿਸ ਕਾਰਨ ਇੱਟਾਂ ਨਾਲ ਭਰੀ ਟਰਾਲੀ ’ਤੇ ਬੈਠੇ ਮਜ਼ਦੂਰ ਤਲਕੀ ਦੇਵੀ, ਮਾਲਤੀ, ਅੰਜੂ, ਫੂਲਵਾ ਸਮੇਤ ਬੱਸ ’ਚ ਸਵਾਰ ਕੰਡਕਟਰ ਗੁਰਮੀਤ ਸਿੰਘ ਤੇ ਚਾਲਕ ਬਲਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਜਦੋਂ ਕਿ ਇਸ ਹਾਦਸੇ ਵਿੱਚ ਜ਼ਖਮੀਆਂ ਨਾਲ਼ ਟਰਾਲੀ ’ਤੇ ਬੈਠੇ ਚਾਂਦਨੀ (17) ਪੁੱਤਰੀ ਰਾਜ ਬਾਲਮ ਅਤੇ ਮਹੇਸ਼ (15) ਪੁੱਤਰ ਰਹੀਸ਼ ਦੀ ਮੌਤ ਹੋ ਗਈ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਹੇਸ਼ ਦੇ ਪਿਤਾ ਰਹੀਸ਼ ਦੇ ਬਿਆਨਾਂ ਦੇ ਅਧਾਰ ’ਤੇ ਬੱਸ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ।
Next Story