6 ਮਹੀਨੇ ਪਹਿਲਾਂ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ
ਜਲੰਧਰ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : 40 ਲੱਖ ਲਾ ਕੇ ਆਪਣੇ ਪੁੱਤ ਨੂੰ ਅਮਰੀਕਾ ਤੋਰਨ ਵਾਲੇ ਇੱਕ ਪੰਜਾਬੀ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਵਿਦੇਸ਼ ਤੋਂ ਆਏ ਫੋਨ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦਾ ਬੇਟਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਜਲੰਧਰ ਦੇ ਪਿੰਡ ਪਧਿਆਣਾ ਦਾ ਨੌਜਵਾਨ ਦਮਨਜੋਤ ਸਿੰਘ 6 […]
By : Hamdard Tv Admin
ਜਲੰਧਰ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : 40 ਲੱਖ ਲਾ ਕੇ ਆਪਣੇ ਪੁੱਤ ਨੂੰ ਅਮਰੀਕਾ ਤੋਰਨ ਵਾਲੇ ਇੱਕ ਪੰਜਾਬੀ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਵਿਦੇਸ਼ ਤੋਂ ਆਏ ਫੋਨ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦਾ ਬੇਟਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।
ਜਲੰਧਰ ਦੇ ਪਿੰਡ ਪਧਿਆਣਾ ਦਾ ਨੌਜਵਾਨ ਦਮਨਜੋਤ ਸਿੰਘ 6 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ, ਪਰ ਉੱਥੇ ਉਸ ਨਾਲ ਇਹ ਭਾਣਾ ਵਰਤ ਗਿਆ।
ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿੱਚ ਪੈਂਦੇ ਪਧਿਆਣਾ ਪਿੰਡ ਦੇ ਵਾਸੀ ਬਲਜੀਤ ਸਿੰਘ ਨੇ ਚੰਗੇ ਭਵਿੱਖ ਲਈ ਆਪਣੇ ਪੁੱਤਰ ਦਮਨਜੋਤ ਸਿੰਘ ਨੂੰ 6 ਮਹੀਨੇ ਪਹਿਲਾਂ 40 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ।
ਮਾਪਿਆਂ ਦੇ ਇਸ ਇਕਲੌਤੇ ਬੇਟੇ ਨੂੰ ਉੱਥੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਜਦੋਂ ਪਰਿਵਾਰ ਨੂੰ ਵਿਦੇਸ਼ ਤੋਂ ਬੇਟੇ ਦੀ ਮੌਤ ਸਬੰਧੀ ਫੋਨ ਆਇਆ ਤਾਂ ਇਹ ਸੁਣ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪਰਿਵਾਰ ’ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ।
ਮਾਪੇ ਇਹ ਸੋਚ ਕੇ ਭੁੱਬਾਂ ਮਾਰ ਰਹੇ ਨੇ ਕੇ ਨਾਂ ਤਾ ਹੁਣ ਉਨ੍ਹਾਂ ਦਾ ਪੁੱਤਰ ਕਦੇ ਵਾਪਸ ਆਵੇਗਾ ਤੇ ਉੱਪਰੋਂ ਕਰਜ਼ੇ ਦੀ ਪੰਡ ਜਿਹੜੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਵਿਦੇਸ਼ ਤੋਰਨ ਲਈ ਚੁੱਕੀ ਸੀ, ਉਹ ਵੀ ਲਾਹੁਣੀ ਉਨ੍ਹਾਂ ਲਈ ਔਖੀ ਹੋ ਜਾਵੇਗੀ।
ਹੁਣ ਪਰਿਵਾਰ ਵੱਲੋਂ ਦਮਨਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।
ਵਿਦੇਸ਼ ਵਿੱਚ ਰਿਸ਼ਤੇਦਾਰਾਂ ਅਤੇ ਭਾਰਤ ਵਿੱਚ ਅਮਰੀਕੀ ਦੂਤਾਵਾਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਨੂੰ ਦਮਨਜੋਤ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਪਿੰਡ ਲਿਆਉਣ ਅਤੇ ਪੀੜਤ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਇਹ ਪਰਿਵਾਰ ਆਪਣੇ ਸਿਰ ਚੜ੍ਹਿਆ ਕਰਜ਼ਾ ਉਤਾਰ ਸਕੇ।