ਸ਼ਹੀਦ ਗਗਨਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ
ਬਟਾਲਾ, 22 ਨਵੰਬਰ (ਭੋਪਾਲ ਸਿੰਘ) : ਬਟਾਲਾ ਦਾ ਫ਼ੌਜੀ ਜਵਾਨ ਨਾਇਕ ਗਗਨਦੀਪ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ, ਜਿਸ ਦੀ ਮ੍ਰਿਤਕ ਦੇਹ ਜਦੋਂ ਅੱਜ ਉੁਸ ਦੇ ਜੱਦੀ ਪਿੰਡ ਰੰਗੜ ਨੰਗਲ ਵਿਖੇ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਸ਼ਹੀਦ ਦੇ ਪਿਤਾ, ਮਾਂ, ਪਤਨੀ ਤੇ ਬੱਚਿਆਂ ਦਾ ਹਾਲ ਕਿਸੇ ਕੋਲੋਂ ਦੇਖਿਆ […]
By : Hamdard Tv Admin
ਬਟਾਲਾ, 22 ਨਵੰਬਰ (ਭੋਪਾਲ ਸਿੰਘ) : ਬਟਾਲਾ ਦਾ ਫ਼ੌਜੀ ਜਵਾਨ ਨਾਇਕ ਗਗਨਦੀਪ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ, ਜਿਸ ਦੀ ਮ੍ਰਿਤਕ ਦੇਹ ਜਦੋਂ ਅੱਜ ਉੁਸ ਦੇ ਜੱਦੀ ਪਿੰਡ ਰੰਗੜ ਨੰਗਲ ਵਿਖੇ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਸ਼ਹੀਦ ਦੇ ਪਿਤਾ, ਮਾਂ, ਪਤਨੀ ਤੇ ਬੱਚਿਆਂ ਦਾ ਹਾਲ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ ਸੀ। ਹਰ ਕਿਸੇ ਦੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸੀ।
ਬਟਾਲਾ ਦੇ ਪਿੰਡ ਰੰਗੜ ਨੰਗਲ ਦਾ ਫ਼ੌਜੀ ਜਵਾਨ ਗਾਇਕ ਗਗਨਦੀਪ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ, ਉਹ 16 ਸਿੱਖ ਰੈਜੀਮੈਂਟ ਆਸਾਮ ਵਿਚ ਤਾਇਨਾਤ ਸੀ। ਅੱਜ ਜਿਵੇਂ ਹੀ ਸ਼ਹੀਦ ਗਗਨਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਇਸ ਭਾਵੁਕ ਪਲਾਂ ਨੂੰ ਦੇਖ ਸਾਰੇ ਲੋਕ ਫੁੱਟ ਫੁੱਟ ਕੇ ਰੋ ਰਹੇ ਸਨ। ਸ਼ਹੀਦ ਦੀ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਹੋਏ ਸਨ, ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਸ਼ਹੀਦ ਦੇ ਪਿਤਾ ਗੁਰਨਾਮ ਸਿੰਘ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਫ਼ੋਨ ਆਇਆ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਨ੍ਹਾਂ ਆਖਿਆ ਕਿ ਗਗਨਦੀਪ ਦੇ ਛੋਟੇ ਛੋਟੇ ਦੋ ਬੱਚੇ ਨੇ।
ਇਸੇ ਤਰ੍ਹਾਂ ਸ਼ਹੀਦ ਦੇ ਚਾਚਾ ਸਰਵਣ ਸਿੰਘ ਨੇ ਦੱਸਿਆ ਕਿ ਉਸ ਦੀ ਅਕਸਰ ਆਪਣੇ ਭਤੀਜੇ ਗਗਨਦੀਪ ਨਾਲ ਫ਼ੋਨ ’ਤੇ ਗੱਲ ਹੁੰਦੀ ਰਹਿੰਦੀ ਸੀ, ਉਹ ਆਪਣੇ ਪਿਓ ਤੋਂ ਵੀ ਜ਼ਿਆਦਾ ਉਸ ਨੂੰ ਪਿਆਰ ਕਰਦਾ ਸੀ ਅਤੇ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ।
ਦੱਸ ਦਈਏ ਕਿ ਸ਼ਹੀਦ ਗਗਨਦੀਪ ਸਿੰਘ ਆਸਾਮ ਦੇ ਸ਼ਹਿਰ ਰੰਗੀਆਂ ਵਿਖੇ ਡਿਊਟੀ ਕਰਦਾ ਸੀ, ਜਿੱਥੇ ਡਿਊਟੀ ਦੌਰਾਨ ਉਸ ਦੀ ਸਿਹਤ ਖ਼ਰਾਬ ਹੋ ਗਈ, ਕੁੱਝ ਦਿਨ ਹਸਪਤਾਲ ਵਿਚ ਰਹਿਣ ਮਗਰੋਂ ਉਸ ਨੇ ਸ਼ਹਾਦਤ ਦਾ ਜਾਮ ਪੀ ਲਿਆ। ਇਸ ਮੌਕੇ ਸ਼ਹੀਦ ਦੇ ਛੋਟੇ ਛੋਟੇ ਬੱਚਿਆਂ ਨੇ ਆਪਣੇ ਸ਼ਹੀਦ ਪਿਤਾ ਨੂੰ ਆਖ਼ਰੀ ਸਲਾਮ ਕੀਤਾ, ਜਿਸ ਨੂੰ ਦੇਖ ਕੇ ਸਾਰੇ ਲੋਕ ਭਾਵੁਕ ਹੋ ਗਏ।