ਕੈਨੇਡਾ ਤੋਂ ਪੰਜਾਬ ਪੁੱਜੀ ਹਰਭੇਜ ਸਿੰਘ ਦੀ ਮ੍ਰਿਤਕ ਦੇਹ
ਖਡੂਰ ਸਾਹਿਬ, (ਮਾਨ ਸਿੰਘ) : ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਮੁੰਡੇ-ਕੁੜੀਆਂ ਨਾਲ ਅਣਹੋਣੀ ਘਟਨਾ ਵਾਪਰਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਭਰ ਜਵਾਨੀ ਵਿੱਚ ਉਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਖਡੂਰ ਸਾਹਿਬ ਦੇ ਪਿੰਡ ਮੀਆਂਵਿੰਡ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਨੌਜਵਾਨ ਹਰਭੇਜ ਸਿੰਘ ਦੀ ਕਈ ਦਿਨ ਪਹਿਲਾਂ ਕੈਨੇਡਾ […]
By : Editor Editor
ਖਡੂਰ ਸਾਹਿਬ, (ਮਾਨ ਸਿੰਘ) : ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਮੁੰਡੇ-ਕੁੜੀਆਂ ਨਾਲ ਅਣਹੋਣੀ ਘਟਨਾ ਵਾਪਰਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਭਰ ਜਵਾਨੀ ਵਿੱਚ ਉਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਖਡੂਰ ਸਾਹਿਬ ਦੇ ਪਿੰਡ ਮੀਆਂਵਿੰਡ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਨੌਜਵਾਨ ਹਰਭੇਜ ਸਿੰਘ ਦੀ ਕਈ ਦਿਨ ਪਹਿਲਾਂ ਕੈਨੇਡਾ ’ਚ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਅੱਜ ਪੰਜਾਬ ਪੁੱਜ ਗਈ। ਇਸ ਦੌਰਾਨ ਅੰਤਮ ਸਸਕਾਰ ਮੌਕੇ ਸਾਰਾ ਪਰਿਵਾਰ ਧਾਂਹਾਂ ਮਾਰ ਕੇ ਰੋਇਆ।
ਲਗਭਗ 25 ਸਾਲ ਦੇ ਹਰਭੇਜ ਸਿੰਘ ਨੇ ਪਹਿਲਾਂ ਦੁਬਈ ’ਚ 7 ਸਾਲ ਸਖ਼ਤ ਮਿਹਨਤ ਕਰਕੇ ਪੈਸੇ ਜੋੜੇ ਤੇ ਹੁਣ 7 ਕੁ ਮਹੀਨੇ ਪਹਿਲਾਂ ਉਹ ਕੈਨੇਡਾ ਗਿਆ ਸੀ, ਜਿੱਥੇ ਬੀਤੇ ਕਈ ਦਿਨ ਪਹਿਲਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਕਾਰਨ ਉਸ ਦੀ ਜਾਨ ਚਲੀ ਗਈ।
ਮ੍ਰਿਤਕ ਨੌਜਵਾਨ ਹਰਭੇਜ ਸਿੰਘ ਦੇ ਤਾਇਆ ਦਿਆਲ ਸਿੰਘ ਨੇ ਭਰੇ ਮੰਨ ਨਾਲ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਚੰਗੇ ਭਵਿੱਖ ਲਈ ਪਹਿਲਾਂ ਦੁਬਈ ਤੇ ਫਿਰ ਹੁਣ 7 ਕੁ ਮਹੀਨੇ ਪਹਿਲਾਂ ਕੈਨੇਡਾ ਪੁੱਜਾ ਸੀ, ਉੱਥੇ ਉਸ ਨਾਲ ਇਹ ਭਾਣਾ ਵਰਤ ਗਿਆ। ਉਨ੍ਹਾਂ ਨੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜੇਕਰ ਉਹ ਇੱਥੇ ਚੰਗਾ ਰੁਜ਼ਗਾਰ ਪੈਦਾ ਕਰਨ ਤਾਂ ਨੌਜਵਾਨਾਂ ਨੂੰ ਆਪਣਾ ਘਰ ਪਰਿਵਾਰ ਛੱਡ ਕੇ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ।
ਪਿੰਡ ਦੇ ਵਾਸੀ ਇੱਕ ਵਿਅਕਤੀ ਨੇ ਕਿਹਾ ਕਿ ਸਾਡੀ ਪੰਜਾਬੀਆਂ ਦੀ ਇਹ ਤਰਾਸਦੀ ਹੈ ਕਿ ਸਾਡੇ ਨੌਜਵਾਨ ਸਰਹੱਦਾਂ ਤੇ ਵਿਦੇਸ਼ਾਂ ਤੋਂ ਪੇਟੀਆਂ ਵਿੱਚ ਬੰਦ ਹੋ ਕੇ ਘਰ ਪਰਤ ਰਹੇ ਹਨ।
ਸੋ ਭਾਰਤ ਤੇ ਕੈਨੇਡਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੱਲ ਦਾ ਪਤਾ ਲਾਉਣਾ ਚਾਹੀਦਾ ਹੈ ਕਿ ਕੈਨੇਡਾ ’ਚ ਪੰਜਾਬੀ ਮੁੰਡੇ ਕੁੜੀਆਂ ਨਾਲ ਭਰ ਜਵਾਨੀ ਵਿੱਚ ਹੀ ਇਹ ਭਾਣਾ ਕਿਉਂ ਵਰਤ ਰਿਹਾ ਹੈ।