ਫਿਲਮ ‘ਐਨੀਮਲ’ ਦਾ ਖ਼ਤਰਨਾਕ ਟ੍ਰੇਲਰ ਰਿਲੀਜ਼, ਰਣਬੀਰ ਕਪੂਰ ਤੇ ਬੌਬੀ ਦਿਓਲ ਦੀ ਦਿਖੀ ਖੂੰਖਾਰ ਝਲਕ!
ਮੁੰਬਈ, 23 ਨਵੰਬਰ: ਸ਼ੇਖਰ ਰਾਏ- ਐਕਸ਼ਨ ਵਿਦ ਡੀਪ ਇਮੋਸ਼ਨ ਇਹ ਕਹਿਣਾ ਸਹੀ ਹੋਵੇਗਾ ਰਣਬੀਰ ਕਪੂਰ ਤੇ ਬੌਬੀ ਦਿਓਲ ਸਟਾਰਰ ਫਿਲਮ ’ਐਨੀਮਲ’ ਦੇ ਲਈ3 ਜੀ ਹਾਂ ਕੁੱਝ ਅਜਿਹਾ ਦੇਖਣ ਨੂੰ ਮਿਲਿਆ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ’ਐਨੀਮਲ’ ਦੇ ਟ੍ਰੇਲਰ ਵਿਚ। ਇਥੇ ਸਿਰਫ ਐਕਸ਼ਨ ਨਹੀਂ ਤੁਹਾਨੂੰ ਐਕਸ਼ਨ ਦਾ ਸਹੀ ਮਕਸਦ ਵੀ ਪਤਾ ਚਲੇਗਾ […]
By : Editor Editor
ਮੁੰਬਈ, 23 ਨਵੰਬਰ: ਸ਼ੇਖਰ ਰਾਏ- ਐਕਸ਼ਨ ਵਿਦ ਡੀਪ ਇਮੋਸ਼ਨ ਇਹ ਕਹਿਣਾ ਸਹੀ ਹੋਵੇਗਾ ਰਣਬੀਰ ਕਪੂਰ ਤੇ ਬੌਬੀ ਦਿਓਲ ਸਟਾਰਰ ਫਿਲਮ ’ਐਨੀਮਲ’ ਦੇ ਲਈ3 ਜੀ ਹਾਂ ਕੁੱਝ ਅਜਿਹਾ ਦੇਖਣ ਨੂੰ ਮਿਲਿਆ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ’ਐਨੀਮਲ’ ਦੇ ਟ੍ਰੇਲਰ ਵਿਚ। ਇਥੇ ਸਿਰਫ ਐਕਸ਼ਨ ਨਹੀਂ ਤੁਹਾਨੂੰ ਐਕਸ਼ਨ ਦਾ ਸਹੀ ਮਕਸਦ ਵੀ ਪਤਾ ਚਲੇਗਾ ਜਿਸਨੂੰ ਜਾਨਣ ਤੋਂ ਬਾਅਦ ਤੁਸੀਂ ਕਹੋਗੇ ਇਹ ਬਿਲਕੁਲ ਜਾਇਜ਼ ਹੈ। ਤਾਂ ’ਐਨੀਮਲ’ ਦੇ ਟ੍ਰੇਲਰ ਵਿਚ ਕੀ ਕੁੱਝ ਹੈ ਖਾਸ ਜੋ ਤੁਹਾਨੂੰ ਫਿਲਮ ਦੇਖਣ ਲਈ ਕਰ ਦਵੇਗਾ ਮਜ਼ਬੂਰ ਆਓ ਤੁਹਾਨੂੰ ਦੱਸਦੇ ਹਾਂ।
ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਰਣਬੀਰ ਕਪੂਰ, ਬੌਬੀ ਦਿਓਲ ਅਤੇ ਅਨਿਲ ਕਪੂਰ ਸਟਾਰਰ ਫਿਲਮ ’ਐਨੀਮਲ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਹੋ ਸਕਦਾ ਹੈ ਤੁਹਾਡੇ ਅੰਦਰ ਕਿਸੇ ਕੋਨੇ ਵਿਚ ਛੁੱਪਿਆ ਹੋਇਆ ਐਨੀਮਲ ਜਾਗ ਜਾਏ। ਖੈਰ ਇਹ ਐਨੀਮਲ ਚੰਗਾ ਹੈ ਜਾਂ ਬੁਰਾ ਇਹ ਤਾਂ ਤੁਸੀਂ ਫਿਲਮ ਦੇਖ ਕੇ ਖੁਦ ਫੈਸਲਾ ਕਰਨਾ ਪਰ ਜਿਵੇਂ ਕਿ ਇਸ ਫਿਲਮ ਦੇ ਡਾਇਰੈਕਟਰ ਸੰਦੀਪ ਰੈਡੀ ਵੰਗਾ ਨੇ ਆਪਣੀ ਫਿਲਮ ਕਬੀਰ ਸਿੰਘ ਤੋਂ ਬਾਅਦ ਕਿਹਾ ਸੀ ਕਿ ਵਾਇਲੈਂਸ ਕੀ ਹੁੰਦੀ ਹੈ। ਮੈਂ ਆਪਣੀ ਅਗਲੀ ਫਿਲਮ ਵਿਚ ਦਿਖਾਉਂਦਾ ਇਹ ਗੱਲ ਪੂਰੀ ਹੁੰਦੀ ਜ਼ਰੂਰ ਦਿਖਾਈ ਦੇ ਰਹੀ ਹੈ।
ਸੋ ਫਿਲਮ ’ਐਨੀਮਲ’ ਦਾ ਟ੍ਰੇਲਰ ਐਕਸ਼ਨ ਨਾਲ ਭਰਭੂਰ ਹੈ ਪਰ ਇਹ ਸਿਰਫ ਐਕਸ਼ਨ ਨਹੀਂ ਸਗੋਂ ਤੁਹਾਡੇ ਸਾਹਮਣੇ ਇਕ ਡੀਪ ਇਮੋਸ਼ਨ, ਬਾਪ-ਬੇਟੇ ਦੇ ਰਿਸ਼ਤੇ ਅਤੇ ਬੱਚਿਆਂ ਦੀ ਪਰਵਰਿਸ਼ ਨੂੰ ਦਰਸਾਉਂਦਾ ਹੈ। ਟ੍ਰੇਲਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਰਣਬੀਰ ਕਪੂਰ ਅਤੇ ਅਨਿਲ ਕਪੂਰ ਦਿਖਾਈ ਦਿੰਦੇ ਹਨ। ਜਿਥੇ ਰਣਬੀਰ ਇਕ ਗੇਮ ਖੇਡਣ ਦੀ ਗੱਲ ਆਖਦਾ ਹੈ ਅਤੇ ਆਪਣੇ ਪਿਤਾ ਨੂੰ ਖੁਦ ਅਤੇ ਖੁਦ ਆਪਣੇ ਪਿਤਾ ਦੀ ਤਰ੍ਹਾਂ ਐਕਟਿੰਗ ਕਰਨ ਲਈ ਆਖਦਾ ਹੈ। ਜਿਸ ਤੋਂ ਬਾਅਦ ਉਸਦੇ ਪਿਤਾ ਦਾ ਵਿਵਹਾਰ ਉਸਦੇ ਨਾਲ ਕਿਹੋ ਜਿਹਾ ਰਿਹਾ ਉਸਦੀ ਇਕ ਝਲਕ ਦਿਖਾਉਂਦਾ ਹੈ। ਇਸ ਸੀਨ ਨੂੰ ਦੇਖਣ ਤੋਂ ਬਾਅਦ ਹਰ ਕੋਈ ਸੋਚੇਗਾ ਕਿ ਉਹ ਆਪਣੇ ਪਿਤਾ ਤੋਂ ਨਫਰਤ ਕਰਦਾ ਹੋਵੇਗਾ ਪਰ ਜਦੋਂ ਟ੍ਰੇਲਰ ਅੱਗੇ ਵਧਦਾ ਹੈ ਤਾਂ ਇਹ ਸੋਚ ਗਲਤ ਸਾਬਿਤ ਹੁੰਦੀ ਹੈ ਅਤੇ ਰਣਬੀਰ ਆਪਣੇ ਪਿਤਾ ਨੂੰ ਜਾਨ ਤੋਂ ਵੀ ਜ਼ਿਆਦਾ ਪਿਅਰ ਕਰਦਾ ਦਿਖਾਈ ਦਿੰਦਾ ਹੈ। ਇਥੋਂ ਤੱਕ ਕਿ ਉਹ ਆਪਣੇ ਪਿਤਾ ਲਈ ਕਿਸੇ ਦੀ ਜਾਨ ਲੈਣ ਲਈ ਵੀ ਤਿਆਰ ਹੁੰਦਾ ਹੈ।
ਰਣਬੀਰ ਕਪੂਰ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਰਦਾਰ ਰਣਬੀਰ ਕਪੂਰ ਵੱਲੋਂ ਨਿਭਾਏ ਗਏ ਹੁਣ ਤੱਕ ਦੇ ਕਿਰਦਾਰਾਂ ਵਿਚੋਂ ਸਭ ਤੋਂ ਵੱਖ ਕਿਸਮ ਦਾ ਕਿਰਦਾਰ ਹੈ। ਰਣਬੀਰ ਕਪੂਰ ਕਿੰਨੇ ਗਜ਼ਬ ਦੇ ਐਕਟਰ ਹਨ। ਇਸਦੀ ਝਲਕ ਤਾਂ ਤੁਸੀਂ ਸ਼ਾਇਦ ਪਹਿਲਾਂ ਵੀ ਕਈ ਫਿਲਮਾਂ ਵਿਚ ਦੇਖੀ ਹੋਣੀ ਜਿਵੇਂ ਕਿ ਸੰਜੂ ਪਰ ਜੋ ਤੁਸੀਂ ਇਸ ਬਾਰ ਦੇਖੋਗੇ ਉਹ ਤੁਹਾਨੂੰ ਹੈਰਾਨ ਕਰ ਦਏਗਾ।
ਕਿਰਦਾਰਾਂ ਦੀ ਗੱਲ ਹੁੰਦੀ ਹੈ ਤਾਂ ਰਣਬੀਰ ਕਪੂਰ ਦੇ ਪਿਤਾ ਦੇ ਕਿਰਦਾਰ ਵਿਚ ਤੁਹਾਨੂੰ ਅਨਿਲ ਕਪੂਰ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੇ ਆਪਣੇ ਕਿਰਦਾਰ ਨੂੰ ਬਾਖੁਬੀ ਨਿਭਾਇਆ ਹੈ। ਤੁਹਾਨੂੰ ਦੱਸ ਦਈਏ ਕਿ ਅਨਿਲ ਕਪੂਰ ਨੇ ਇਸ ਕਿਰਦਾਰ ਲਈ ਖਾਸ ਤਿਆਰੀ ਕੀਤੀ ਸੀ। ਉਨ੍ਹਾਂ ਨੇ ਆਪਣਾ ਕਾਫੀ ਵਜ਼ਨ ਇਸ ਫਿਲਮ ਲਈ ਘੱਟ ਕੀਤਾ ਸੀ।ਇਸ ਤੋਂ ਇਲਾਵਾ ਬੌਬੀ ਦਿਓਲ3 ਜਦੋਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਉਸ ਸਮੇਂ ਵੀ ਬੌਬੀ ਦੀ ਇਕ ਝਲਕ ਹੀ ਲੋਕਾਂ ਦਾ ਦਿਲ ਜਿੱਤ ਗਈ ਸੀ। ਟ੍ਰੇਲਰ ਵਿਚ ਵੀ ਕੁੱਝ ਅਜਿਹਾ ਹੀ ਹੋਇਆ ਜਦੋਂ ਬੌਬੀ ਦਿਓਲ ਦੀ ਐਂਟਰੀ ਹੁੰਦੀ ਹੈ ਤਾਂ ਜਿਵੇਂ ਸਭ ਕੁੱਝ ਰੁਕ ਜਿਹਾ ਜਾਂਦਾ ਹੈ।ਇਸ ਇਲਾਵਾ ਟ੍ਰੇਲਰ ਵਿਚ ਤੁਹਾਨੂੰ ਬੌਬੀ ਦਿਓਲ ਅਤੇ ਰਣਬੀਰ ਕਪੂਰ ਦੇ ਫਾਇਟਿੰਗ ਸੀਨਜ਼ ਵੀ ਇੰਜੋਏ ਕਰਨ ਨੂੰ ਮਿਲਣਗੇ
ਟ੍ਰੇਲਰ ਨੂੰ ਪੰਜਾਬੀ ਗਾਇਕ ਬੀ-ਪਰਾਕ ਦੀ ਆਵਾਜ਼ ਅਤੇ ਜਾਨੀ ਦੇ ਲਿੱਖੇ ਬੋਲ ਹੋਰ ਵੀ ਚਾਰ ਚੰਨ ਲਗਾ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਬਾਪ-ਬੇਟੇ ਦੇ ਰਿਸ਼ਤੇ ਦੀ ਇਸ ਤਰਾਂ ਦੀ ਕਹਾਣੀ ਸ਼ਾਇਦ ਹੀ ਤੁਸੀਂ ਦੇਖੀ ਹੋਵੇ। ਤੁਹਾਨੂੰ ਦੱਸ ਦਈਏ ਕ ਇਸ ਫਿਲਮ ਦੀ ਕਹਾਣੀ ਸੰਦੀਪ ਰੈਡੀ ਵੰਗਾ ਨੇ ਲਿੱਖੀ ਤੇ ਡਇਰੈਕਟ ਕੀਤੀ ਹੈ। ਇਹ ਫਿਲਮ 1 ਦਸੰਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।