ਪੰਜਾਬ ’ਤੇ ਕੇਂਦਰ ਦੇ ਸਹਿਕਾਰੀ ਬੈਂਕ ਮੁਲਾਜ਼ਮਾਂ ਨੇ ਦਿੱਤਾ ਰਾਹਤ ਫੰਡ
ਚੰਡੀਗੜ੍ਹ, 13 ਅਕਤੂਬਰ (ਪ੍ਰਵੀਨ ਕੁਮਾਰ) :ਪੰਜਾਬ ਦੇ ਸਹਿਕਾਰੀ ਬੈਂਕ ’ਤੇ ਕੇਂਦਰ ਦੇ ਸਹਿਕਾਰੀ ਬੈਂਕਾਂ ਦੇ 20 ਮੁਲਾਜ਼ਮਾਂ ਵੱਲੋਂ ਅੱਜ ਸਰਕਾਰ ਦੇ ਰਾਹਤ ਫੰਡ ’ਚ ਦਾਨ ਕੀਤਾ ਹੈ। ਇਹ ਰਾਸ਼ੀ ਇੱਕ ਦਿਨ ਦੀ ਤਨਖਾਹ ਦੀ ਹੈ ਜੋ ਕਿ ਸਾਰੇ ਮੁਲਾਜ਼ਮਾਂ ਨੇ ਇਕੱਠੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈੱਕ ਦੇ ਰੂਪ ਵਿੱਚ ਦਿੱਤੀ ਹੈ ਤਾਂ […]
By : Hamdard Tv Admin
ਚੰਡੀਗੜ੍ਹ, 13 ਅਕਤੂਬਰ (ਪ੍ਰਵੀਨ ਕੁਮਾਰ) :ਪੰਜਾਬ ਦੇ ਸਹਿਕਾਰੀ ਬੈਂਕ ’ਤੇ ਕੇਂਦਰ ਦੇ ਸਹਿਕਾਰੀ ਬੈਂਕਾਂ ਦੇ 20 ਮੁਲਾਜ਼ਮਾਂ ਵੱਲੋਂ ਅੱਜ ਸਰਕਾਰ ਦੇ ਰਾਹਤ ਫੰਡ ’ਚ ਦਾਨ ਕੀਤਾ ਹੈ। ਇਹ ਰਾਸ਼ੀ ਇੱਕ ਦਿਨ ਦੀ ਤਨਖਾਹ ਦੀ ਹੈ ਜੋ ਕਿ ਸਾਰੇ ਮੁਲਾਜ਼ਮਾਂ ਨੇ ਇਕੱਠੀ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈੱਕ ਦੇ ਰੂਪ ਵਿੱਚ ਦਿੱਤੀ ਹੈ ਤਾਂ ਜੋ ਪੰਜਾਬ ਦੇ ਭਲਾਈ ਫੰਡ ਲਈ ਦਿੱਤੀ ਹੈ ਤਾਂ ਕਿ ਪੰਜਾਬ ਦੇ ਭਲੇ ਲਈ ਕੰਮ ਆ ਸਕੇ। ਇਹ ਕੰਮ ਕਰਕੇ ਸਹਿਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਲੋਕਾਂ ਦੀ ਭਲਾਈ ਲਈ ਵੱਡਾ ਕਦਮ ਚੁੱਕਿਆ ਹੈ ਹੋਇਆ ਹੈ।
ਅੱਜ ਪੰਜਾਬ ਰਾਜ ਸਹਿਕਾਰੀ ਬੈਂਕ ਤੇ 20 ਕੇਂਦਰੀ ਸਹਿਕਾਰੀ ਬੈਂਕਾਂ ਦੇ ਮੁਲਾਜ਼ਮ ਸਹਿਬਾਨਾਂ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ ਜੋਕਿ 39 ਲੱਖ 33 ਹਜ਼ਾਰ 913 ਰੁਪਏ ਬਣਦੀ ਸੀ..ਮੁੱਖ ਮੰਤਰੀ ਰਾਹਤ ਫੰਡ ‘ਚ ਦਾਨ ਕੀਤੀ ਗਈ…ਸਾਰੇ ਮੁਲਾਜ਼ਮ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ…ਦੁੱਖ ਸੁੱਖ ‘ਚ ਇੱਕ ਦੂਜੇ ਨਾਲ ਖੜ੍ਹਨਾ ਸਾਨੂੰ ਵਿਰਾਸਤ ‘ਚ ਹੀ ਮਿਲਿਆ… pic.twitter.com/T1ZbZJChQI
— Bhagwant Mann (@BhagwantMann) October 13, 2023
ਸਹਿਕਾਰੀ ਬੈਂਕ ਮੁਲਾਜ਼ਮਾਂ ਨੇ ਕਿਹਾ ਹੈ ਕਿ ਪੰਜਾਬੀਆਂ ਲਈ ਸਾਨੂੰ ਦੁੱਖ-ਸੁੱਖ ਵਿੱਚ ਖੜ੍ਹਨਾਂ ਚਾਹੀਦਾ ਹੈ। ਜਿਸ ਵਿੱਚ ਕਿਸੇ ਵੀ ਜ਼ਰੂਰਤ ਲਈ ਸਾਡੀ ਇਹ ਛੋਟੀ ਜਿਹੀ ਰਾਸ਼ੀ ਕੰਮ ਆ ਸਕੇ। ਇਹ ਰਾਸ਼ੀ ਦੀ ਕੁੱਲ ਰਕਮ 39 ਲੱਖ 33 ਹਜ਼ਾਰ 913 ਰੁਪਏ ਬਣਦੀ ਹੈ। ਜਿਸ ਦਾ ਚੈੱਕ ਕੱਟ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਹੈ। ਇਹ ਸਹਿਕਾਰੀ ਮੁਲਾਜ਼ਮਾਂ ਵੱਲੋਂ ਸ਼ਲਾਗਾਯੋਗ ਕਦਮ ਹੈ।
ਇਸ ਕਦਮ ਦੀ ਮੁੱਖ ਮੰਤਰੀ ਭਗਵੰਤ ਮਾਨ ਸਲਾਂਘਾ ਕੀਤੀ ਹੈ ਅਤੇ ਦਿਲੋਂ ਧੰਨਵਾਦ ਕੀਤਾ ਹੈ ’ਤੇ ਕਿਹਾ ਹੈ ਕਿ ਰਾਹਤ ਫੰਡ ਦਾ ਆਇਆ ਇੱਕ-ਇੱਕ ਪੈਸਾ ਪੰਜਾਬੀਆਂ ਦੀ ਬਿਰਤਰੀ ਤੇ ਭਲਾਈ ’ਤੇ ਖਰਚਣ ਲਈ ਅਸੀਂ ਵਚਨਬੱਧ ਹਾਂ।ਜੇ ਕਰ ਸਰਕਾਰ ਅਤੇ ਲੋਕ ਇਸ ਤਰ੍ਹਾਂ ਰਲ ਕੇ ਚੱਲਣ ’ਤੇ ਇਮਾਨਦਾਰੀ ਤਾਂ ਅਸੀਂ ਇਨਸਾਨੀਅਤ ਨਾਤੇ ਬਹੁਤ ਕੁਝ ਕਰ ਸਕਦੇ ਹਾਂ। ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਰਾਜਨੀਤਿਕ ਲੋਕ ਆਪਣੀਆਂ ਜੇਬਾਂ ਭਰਨੀਆਂ ਸ਼ੁਰੂ ਕਰ ਦੇਂਦੇ ਹਨ।